ਭਾਰਤ ‘ਚ G20 ਸੰਮੇਲਨ ਤੋਂ ਬੌਖਲਾਏ ਕੈਨੇਡਾ ‘ਚ ਬੈਠੇ ਖਾਲਿਸਤਾਨੀ, ਮੰਦਿਰ ਦੀ ਕੰਧ ਤੇ ਪੀਐਮ ਮੋਦੀ ਨੂੰ ਲਿਖਿਆ ਅੱਤਵਾਦੀ

Updated On: 

08 Sep 2023 17:13 PM

Khalistani In Canada: ਕੈਨੇਡਾ ਦੇ ਸਰੀ ਦੇ ਇੱਕ ਸਰਕਾਰੀ ਸਕੂਲ ਵਿੱਚ 10 ਸਤੰਬਰ ਨੂੰ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਦੇ ਰੱਦ ਕਰਨ ਤੋਂ ਬਾਅਦ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਅਤੇ ਉਸਦੇ ਸਾਥੀਆਂ ਵੱਲੋਂ ਰੈਫਰੈਂਡਮ ਲਈ ਤੈਅ ਕੀਤੀ ਗਈ ਦੂਜੀ ਜਗ੍ਹਾ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਸੀ। ਜਿਸ ਤੋਂ ਬਾਅਦ ਰੈਫਰੈਂਡਮ ਦੇ ਪ੍ਰੋਗਰਾਮ ਨੂੰ ਰੱਦ ਕਰਨਾ ਪਿਆ ਹੈ।

ਭਾਰਤ ਚ G20 ਸੰਮੇਲਨ ਤੋਂ ਬੌਖਲਾਏ ਕੈਨੇਡਾ ਚ ਬੈਠੇ ਖਾਲਿਸਤਾਨੀ, ਮੰਦਿਰ ਦੀ ਕੰਧ ਤੇ ਪੀਐਮ ਮੋਦੀ ਨੂੰ ਲਿਖਿਆ ਅੱਤਵਾਦੀ
Follow Us On

ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਭਾਰਤ ਖਿਲਾਫ ਜਹਿਰ ਉਗਲਣ ਦਾ ਕੋਈ ਵੀ ਮੌਕਾ ਇਹ ਕੱਟੜਪੰਥੀ ਨਹੀਂ ਛੱਡਦੇ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਹੁਣ ਖਾਲਿਤਸਤਾਨੀ ਅੱਤਵਾਦੀ ਭਾਰਤ ਵਿੱਚ ਹੋ ਰਹੇ ਜੀ-20 ਸੰਮੇਲਨ ਨੂੰ ਲੈ ਕੇ ਬੌਖਲਾਏ ਹੋਏ ਹਨ। ਇਸ ਨੂੰ ਲੈ ਕੇ ਇਹ ਪੀਐਮ ਮੋਦੀ ਖਿਲਾਫ ਆਪਣੀ ਭੜਾਸ ਕੱਢ ਰਹੇ ਹਨ।

ਭਾਰਤ ਵਿੱਚ 8-10 ਸੰਤਬਲ ਦੌਰਾਨ ਜੀ-20 ਸ਼ਿਖਰ ਸੰਮੇਲਨ ਪ੍ਰਬੰਧਿਤ ਕੀਤਾ ਗਿਆ ਹੈ। ਇਸ ਦੌਰਾਨ ਕਈ ਗਲੋਬਲ ਲੀਡਰਸ ਭਾਰਤ ਪਹੁੰਚ ਰਹੇ ਹਨ। ਭਾਰਤ ਦੀ ਵੱਧਦੀ ਸਾਖ ਤੋਂ ਇਹ ਖਾਲਿਸਤਾਨੀ ਕਾਫੀ ਬੌਖਲਾ ਗਏ ਹਨ। ਆਪਣੀ ਇਹੀ ਭੜਾਸ ਕੱਢਣ ਲਈ ਇਨ੍ਹਾਂ ਨੇ ਕੈਨੇਡਾ ਦੇ ਇਕ ਮੰਦਰ ਦੀ ਕੰਧ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਅਪਮਾਨਜਨਕ ਭਾਸ਼ਾ ਲਿਖ ਕੇ ਜੀ-20 ਸੰਮੇਲਨ ਦਾ ਵਿਰੋਧ ਕੀਤਾ ਹੈ।

ਦਰਅਸਲ ਕੈਨੇਡੀਅਨ ਸਰਕਾਰ ਨੇ ਖਾਲਿਸਤਾਨੀਆਂ ਦੀ ਰੈਫਰੈਂਡਮ ਕਰਵਾਉਣ ਦੀ ਮੰਗ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਹੈ। ਇਸ ਦੇ ਵਿਰੋਧ ਵਿੱਚ ਖਾਲਿਸਤਾਨੀਆਂ ਨੇ ਇਹ ਭੜਕਾਊ ਕਾਰਵਾਈ ਕੀਤੀ ਹੈ। ਬੀਤੀ 7 ਸਤੰਬਰ ਦੀ ਰਾਤ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਦੇਵੀ ਸੁਸਾਇਟੀ ਦੀ ਕੰਧ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਤਵਾਦੀ ਲਿਖ ਕੇ ਖਾਲਿਸਤਾਨੀ ਕੱਟੜਪੰਥੀਆਂ ਨੇ ਜੀ-20 ਸੰਮੇਲਨ ਦਾ ਵਿਰੋਧ ਕੀਤਾ। ਖਾਲਿਸਤਾਨੀਆਂ ਨੇ ਇਹ ਵੀ ਲਿਖਿਆ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ।

ਹਿੰਦੂਆਂ ਚ ਭਾਰੀ ਰੋਸ

ਖਾਲਿਸਤਾਨੀਆਂ ਵੱਲੋਂ ਕੀਤੀ ਗਈ ਇਸ ਸ਼ਰਮਨਾਕ ਹਰਕਤ ਨੂੰ ਲੈਕੇ ਇੱਥੋਂ ਦੇ ਹਿੰਦੂਆਂ ‘ਚ ਭਾਰੀ ਗੁੱਸਾ ਹੈ। ਮੰਦਰ ਦੇ ਪ੍ਰਬੰਧਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਸਰਕਾਰ ਨੂੰ ਸ਼ਿਕਾਇਤ ਕਰ ਕੇ ਇਨ੍ਹਾਂ ਨਾਅਰਿਆਂ ਨੂੰ ਲਿਖਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਹਿੰਦੂਆਂ ਨੇ ਖਾਲਿਸਤਾਨੀਆਂ ਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦਾ ਦੋਸ਼ ਲਗਾਇਆ ਹੈ।