1 ਬੰਧਕ ਦੇ ਬਦਲੇ 3 ਕੈਦੀ, ਅੱਜ ਤੋਂ ਲਾਗੂ ਹੋਵੇਗੀ ਇਜ਼ਰਾਈਲ-ਹਮਾਸ ਦੀ ਡੀਲ, ਰੁਕੇਗੀ ਜੰਗ

Published: 

24 Nov 2023 11:08 AM

ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਅੱਜ ਤੋਂ ਅਗਲੇ ਚਾਰ ਦਿਨਾਂ ਲਈ ਰੁਕ ਜਾਵੇਗੀ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਬੰਧਕਾਂ ਅਤੇ ਕੈਦੀਆਂ ਦੀ ਰਿਹਾਈ ਸ਼ੁਰੂ ਹੋ ਜਾਵੇਗੀ। 4 ਦਿਨਾਂ ਲਈ ਰੋਕ ਲਾਗੂ ਕਰਨ ਲਈ ਸਹਿਮਤੀ ਬਣੀ ਹੈ। ਕੁੱਲ 50 ਬੰਧਕਾਂ ਨੂੰ ਰਿਹਾਅ ਕੀਤਾ ਜਾਣਾ ਹੈ, ਜਿਨ੍ਹਾਂ ਵਿੱਚੋਂ 13 ਔਰਤਾਂ ਅਤੇ ਬੱਚਿਆਂ ਨੂੰ ਅੱਜ ਰਿਹਾਅ ਕੀਤਾ ਜਾਣਾ ਹੈ। ਇਹ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਤੋਂ ਲਾਗੂ ਹੋਵੇਗਾ ਅਤੇ ਫਿਰ ਬੰਧਕਾਂ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

1 ਬੰਧਕ ਦੇ ਬਦਲੇ 3 ਕੈਦੀ, ਅੱਜ ਤੋਂ ਲਾਗੂ ਹੋਵੇਗੀ ਇਜ਼ਰਾਈਲ-ਹਮਾਸ ਦੀ ਡੀਲ, ਰੁਕੇਗੀ ਜੰਗ
Follow Us On

ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ ਇਜ਼ਰਾਈਲ ਅਤੇ ਗਾਜ਼ਾ ‘ਤੇ ਟਿਕੀਆਂ ਹੋਈਆਂ ਹਨ। ਹਮਾਸ ਅਤੇ ਇਜ਼ਰਾਈਲ ਦੋਵੇਂ ਇੱਕ ਦੂਜੇ ਦੇ ਬੰਧਕਾਂ ਅਤੇ ਕੈਦੀਆਂ ਨੂੰ ਰਿਹਾਅ ਕਰਨਗੇ। ਦੋ ਵੱਖ-ਵੱਖ ਸੌਦਿਆਂ ਵਿੱਚ ਬੰਧਕਾਂ ਦੀ ਰਿਹਾਈ ਨੂੰ ਲੈ ਕੇ ਸਮਝੌਤਾ ਹੋਇਆ ਹੈ। ਇਨ੍ਹਾਂ ਵਿੱਚ 13 ਔਰਤਾਂ ਅਤੇ ਬੱਚੇ ਇਜ਼ਰਾਈਲੀ-ਵਿਦੇਸ਼ੀ ਨਾਗਰਿਕ ਹਨ ਜਿਨ੍ਹਾਂ ਨੂੰ ਅੱਜ ਰਿਹਾਅ ਕੀਤਾ ਜਾਣਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਸਰਾਈਲੀ ਬੰਧਕਾਂ ਦੇ ਨਾਲ ਥਾਈਲੈਂਡ ਦੇ 23 ਨਾਗਰਿਕਾਂ ਨੂੰ ਰਿਹਾਅ ਕੀਤਾ ਜਾਵੇਗਾ ਜਾਂ ਨਹੀਂ। ਬੰਧਕਾਂ ਦੀ ਸੰਭਾਵਿਤ ਰਿਹਾਈ ਅਤੇ ਜੰਗਬੰਦੀ ਕਤਰ ਅਤੇ ਈਰਾਨ ਦੀ ਵਿਚੋਲਗੀ ਰਾਹੀਂ ਹੋ ਰਹੀ ਹੈ। ਇਹ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਤੋਂ ਲਾਗੂ ਹੋਵੇਗਾ ਅਤੇ ਫਿਰ ਬੰਧਕਾਂ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

ਕਤਰ ਦੀ ਵਿਚੋਲਗੀ ਤੋਂ ਬਾਅਦ ਬੁੱਧਵਾਰ ਨੂੰ ਇਜ਼ਰਾਈਲ ਅਤੇ ਹਮਾਸ ਨੇ ਚਾਰ ਦਿਨਾਂ ਦੀ ਜੰਗਬੰਦੀ ‘ਤੇ ਦਸਤਖਤ ਕੀਤੇ। ਮਿਸਰ ਨੇ ਵੀ ਇਸ ਵਿੱਚ ਮਦਦ ਕੀਤੀ ਹੈ, ਜਿਸ ਨੂੰ ਬੇਘਰੇ ਫਲਸਤੀਨੀਆਂ ਦੀ ਕਥਿਤ ਘੁਸਪੈਠ ਦਾ ਡਰ ਹੈ। ਹਮਾਸ ਨੇ ਘੋਸ਼ਣਾ ਕੀਤੀ ਕਿ ਉਹ 13 ਬੰਦੀ ਇਜ਼ਰਾਈਲੀ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰਨਗੇ। ਬੰਧਕਾਂ ਦਾ ਪਹਿਲਾ ਜੱਥਾ ਸ਼ੁੱਕਰਵਾਰ ਨੂੰ ਗਲੋਬਲ ਸਮੇਂ ਮੁਤਾਬਕ ਸ਼ਾਮ 4 ਵਜੇ ਰਿਹਾਅ ਹੋਣ ਦੀ ਉਮੀਦ ਹੈ।

23 ਥਾਈ ਨਾਗਰਿਕਾਂ ਨੂੰ ਰਿਹਾਅ ਕਰਨ ਦੀ ਉਮੀਦ

ਵੀਰਵਾਰ ਨੂੰ ਇੱਕ ਰਿਪੋਰਟ ਦੇ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਗਾਜ਼ਾ ਵਿੱਚ ਹਮਾਸ ਦੁਆਰਾ ਬੰਧਕ ਬਣਾਏ ਗਏ ਲਗਭਗ ਦੋ ਦਰਜਨ ਥਾਈ ਨਾਗਰਿਕਾਂ ਨੂੰ ਇਜ਼ਰਾਈਲੀ ਬੰਧਕ ਅਦਲਾ-ਬਦਲੀ ਦੀ ਸਥਿਤੀ ਵਿੱਚ ਰਿਹਾ ਕੀਤਾ ਜਾ ਸਕਦਾ ਹੈ। ਥਾਈਲੈਂਡ ਈਰਾਨ ਰਾਹੀਂ ਹਮਾਸ ਨੂੰ ਆਪਣੇ ਨਾਗਰਿਕਾਂ ਨੂੰ ਰਿਹਾਅ ਕਰਨ ਦੀ ਅਪੀਲ ਕਰ ਰਿਹਾ ਹੈ। ਲੰਡਨ ਸਥਿਤ ਮੀਡੀਆ ਸੰਗਠਨ ਅਲ-ਅਰਬੀ ਅਲ-ਜਾਦੀਦ ਨੇ ਮਿਸਰ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਹਮਾਸ ਅਤੇ ਥਾਈਲੈਂਡ ਵਿਚਾਲੇ ਈਰਾਨੀ ਵਿਚੋਲਗੀ ਤੋਂ ਬਾਅਦ ਹਮਾਸ ਵੀ 23 ਥਾਈ ਬੰਧਕਾਂ ਨੂੰ ਰਿਹਾਅ ਕਰਨ ਲਈ ਤਿਆਰ ਹੈ। ਥਾਈਲੈਂਡ ਦਾ ਕਹਿਣਾ ਹੈ ਕਿ 7 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਉਸ ਦੇ 26 ਨਾਗਰਿਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ।

ਜੰਗਬੰਦੀ ਦਾ ਪਾਲਣ ਕੀਤਾ ਜਾਵੇਗਾ, ਕੋਈ ਹਮਲਾ ਨਹੀਂ ਹੋਵੇਗਾ

ਹਮਾਸ ਨੇ ਆਪਣੇ ਟੈਲੀਗ੍ਰਾਮ ਚੈਨਲ ‘ਤੇ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਲੜਾਕੇ ਚਾਰ ਦਿਨਾਂ ਤੱਕ ਕੋਈ ਹਮਲਾ ਨਹੀਂ ਕਰਨਗੇ। ਹਮਾਸ ਦੇ ਬੁਲਾਰੇ ਅਬੂ ਉਬੈਦਾ ਨੇ ਇਕ ਵੀਡੀਓ ‘ਚ ਕਿਹਾ ਕਿ ਉਨ੍ਹਾਂ ਦੇ ਲੜਾਕੇ ਜੰਗਬੰਦੀ ਦੀ ਸਖਤੀ ਨਾਲ ਪਾਲਣਾ ਕਰਨਗੇ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਨੇ ਇਹ ਵੀ ਕਿਹਾ ਹੈ ਕਿ ਫੌਜ ਗਾਜ਼ਾ ‘ਚ ਰਹੇਗੀ ਪਰ ਜੰਗਬੰਦੀ ਦੌਰਾਨ ਕਿਸੇ ਤਰ੍ਹਾਂ ਦੇ ਹਮਲੇ ਨਹੀਂ ਕਰੇਗੀ। ਇਜ਼ਰਾਇਲੀ ਫੌਜ ਦੇ ਬੁਲਾਰੇ ਡੇਨੀਅਲ ਹਾਗਾਰੀ ਨੇ ਕਿਹਾ ਕਿ ਸਥਿਤੀ ਮੁਸ਼ਕਲ ਹੋਵੇਗੀ ਅਤੇ ਕੁਝ ਵੀ ਪੱਕਾ ਨਹੀਂ ਹੈ ਸੰਭਵ ਹੈ ਕਿ ਇਸ ਦੌਰਾਨ ਕੁਝ ਬਦਲਾਅ ਵੀ ਹੋ ਸਕਦੇ ਹਨ।

ਬੰਧਕਾਂ ਦੀ ਰਿਹਾਈ ਨਾਲ ਸਬੰਧਤ ਕੁਝ ਜ਼ਰੂਰੀ ਗੱਲਾਂ

ਲੜਾਈ ਦੇ ਦੋ ਹੋਰ ਮਹੀਨੇ: ਇਜ਼ਰਾਈਲ ਦੇ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਤਾਜ਼ਾ ਜੰਗਬੰਦੀ ਤੋਂ ਬਾਅਦ ਘੱਟੋ-ਘੱਟ ਦੋ ਮਹੀਨਿਆਂ ਤੱਕ ਹਮਾਸ ਵਿਰੁੱਧ ਫੌਜੀ ਮੁਹਿੰਮ “ਜ਼ਬਰਦਸਤ ਢੰਗ ਨਾਲ” ਜਾਰੀ ਰਹੇਗੀ।

ਫਲਸਤੀਨੀ ਕੈਦੀਆਂ ਦਾ ਕੋਈ ਨਾਮ ਨਹੀਂ: ਇੱਕ ਫਲਸਤੀਨੀ ਅਧਿਕਾਰੀ ਨੇ ਸੀਐਨਐਨ ਨੂੰ ਦੱਸਿਆ ਕਿ ਉਸ ਨੂੰ ਅਜੇ ਤੱਕ ਉਨ੍ਹਾਂ ਲੋਕਾਂ ਦੇ ਨਾਵਾਂ ਦੀ ਸੂਚੀ ਨਹੀਂ ਮਿਲੀ ਹੈ ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਇਜ਼ਰਾਈਲੀ ਜੇਲ੍ਹਾਂ ਤੋਂ ਰਿਹਾਅ ਕੀਤੇ ਜਾਣ ਦੀ ਉਮੀਦ ਹੈ।

ਬਾਇਡਨ ਨੂੰ 3 ਸਾਲ ਦੀ ਲੜਕੀ ਦੀ ਰਿਹਾਈ ਦੀ ਉਮੀਦ: ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਹਮਾਸ ਦੁਆਰਾ ਬੰਧਕ ਬਣਾਈ ਗਈ 3 ਸਾਲਾ ਅਮਰੀਕੀ ਲੜਕੀ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਜਾਵੇਗਾ।