Israel ਨੇ ਗਾਜ਼ਾ ਪੱਟੀ ‘ਤੇ ਦੁਬਾਰਾ ਰਾਕੇਟ ਦਾਗੇ, ਅਪਾਰਟਮੈਂਟ ਨੂੰ ਨਿਸ਼ਾਨਾ ਬਣਾਇਆ; 10 ਮਾਰੇ ਗਏ

Updated On: 

09 May 2023 08:05 AM

ਇਜ਼ਰਾਈਲ ਅਤੇ ਫਲਸਤੀਨੀ ਬਾਗੀਆਂ ਵਿਚਾਲੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ। ਕਦੇ ਇਧਰੋਂ ਤੇ ਕਦੇ ਉਧਰੋਂ ਰਾਕੇਟ ਦਾਗੇ ਜਾਂਦੇ ਹਨ। ਅਜਿਹਾ ਹੀ ਕੁੱਝ ਸੋਮਵਾਰ ਨੂੰ ਵੀ ਹੋਇਆ ਜਦੋਂ ਇਜ਼ਰਾਈਲ ਨੇ ਗਾਜ਼ਾ ਪੱਟੀ 'ਤੇ ਰਾਕੇਟ ਨਾਲ ਹਮਲਾ ਕੀਤਾ।

Israel ਨੇ ਗਾਜ਼ਾ ਪੱਟੀ ਤੇ ਦੁਬਾਰਾ ਰਾਕੇਟ ਦਾਗੇ, ਅਪਾਰਟਮੈਂਟ ਨੂੰ ਨਿਸ਼ਾਨਾ ਬਣਾਇਆ; 10 ਮਾਰੇ ਗਏ
Follow Us On

World News। ਇਜ਼ਰਾਈਲ ਨੇ ਇੱਕ ਵਾਰ ਫਿਰ ਗਾਜ਼ਾ ਪੱਟੀ ‘ਤੇ ਹਵਾਈ ਹਮਲਾ (Air Attack) ਕੀਤਾ ਹੈ। ਇਸ ਹਮਲੇ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਦੱਸੇ ਜਾ ਰਹੇ ਹਨ। ਸੋਮਵਾਰ ਰਾਤ ਕਰੀਬ ਦੋ ਵਜੇ ਗਾਜ਼ਾ ਪੱਟੀ ‘ਤੇ ਇਜ਼ਰਾਇਲੀ ਫੌਜ ਵੱਲੋਂ ਰਾਕੇਟ ਦਾਗੇ ਗਏ।

ਇਹ ਹਮਲਾ ਰਿਹਾਇਸ਼ੀ ਅਪਾਰਟਮੈਂਟ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦਿੱਤੀ। ਗਵਾਹਾਂ ਨੇ ਦੱਸਿਆ ਕਿ ਹਮਲਾ ਗਾਜ਼ਾ ਸਿਟੀ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੀ ਉਪਰਲੀ ਮੰਜ਼ਿਲ ‘ਤੇ ਹੋਇਆ। ਇਸ ਦੇ ਨਾਲ ਹੀ ਦੱਖਣੀ ਸ਼ਹਿਰ ਰਫਾਹ ਵਿੱਚ ਵੀ ਇੱਕ ਘਰ ਨੂੰ ਬੰਬ ਨਾਲ ਉਡਾਇਆ ਗਿਆ।

ਖਾਦਰ ਅਦਨਾਨ ਦੀ ਇਜ਼ਰਾਈਲੀ ਜੇਲ੍ਹ ‘ਚ ਹੋਈ ਸੀ ਮੌਤ

ਕੁੱਝ ਦਿਨ ਪਹਿਲਾਂ ਵੀ, ਮਸ਼ਹੂਰ ਫਲਸਤੀਨੀ ਭੁੱਖ ਹੜਤਾਲੀ ਖਾਦਰ ਅਦਨਾਨ ਦੀ ਇਜ਼ਰਾਈਲੀ ਜੇਲ੍ਹ ਵਿੱਚ ਮੌਤ ਤੋਂ ਬਾਅਦ, ਗਾਜ਼ਾ ਪੱਟੀ ਵਿੱਚ ਬੰਬਾਰੀ ਕੀਤੀ ਗਈ ਸੀ ਅਤੇ ਕਈ ਸੰਘਣੀ ਬਸਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਫਿਰ ਫਲਸਤੀਨੀ ਸਮੂਹਾਂ ਨੇ ਵੀ ਇਜ਼ਰਾਈਲੀ ਹਮਲਿਆਂ ਦਾ ਜਵਾਬ ਦਿੱਤਾ ਅਤੇ ਕਈ ਰਾਕੇਟ ਦਾਗੇ।

ਜੇਹਾਦ ਲਹਿਰ ਦੇ ਮੈਂਬਰਾਂ ਨੂੰ ਬਣਾਇਆ ਨਿਸ਼ਾਨਾ

ਇਨ੍ਹਾਂ ਰਾਕੇਟਾਂ ਨੇ ਅਲ-ਸਫੀਨਾ, ਅਲ-ਬੇਦਾਰ ਅਤੇ ਅਲ-ਜ਼ਾਯਤੂਨ ਸਮੇਤ ਗਾਜ਼ਾ ਦੇ ਕਈ ਖੇਤਰਾਂ ਨੂੰ ਨੁਕਸਾਨ ਪਹੁੰਚਾਇਆ। ਇਜ਼ਰਾਇਲੀ ਫੌਜ ਨੇ ਕਿਹਾ ਕਿ ਗਾਜ਼ਾ ‘ਤੇ ਹੋਏ ਹਮਲੇ ‘ਚ ਫਲਸਤੀਨੀ ਇਸਲਾਮਿਕ ਜੇਹਾਦ ਲਹਿਰ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ