ਅਲੀ ਖਾਮੇਨੇਈ ਦੇ ਪੁੱਤਰ ਮੋਜਤਬਾ ਨੂੰ ਈਰਾਨ ਦਾ ਨਵਾਂ ਸੁਪਰੀਮ ਲੀਡਰ ਚੁਣਿਆ ਗਿਆ- ਰਿਪੋਰਟ

Updated On: 

04 Mar 2026 08:41 AM IST

ਅਲੀ ਖਾਮੇਨੇਈ ਦੇ ਪੁੱਤਰ, ਮੋਜਤਬਾ ਖਾਮੇਨੇਈ, ਈਰਾਨ ਦੇ ਅਗਲੇ ਸੁਪਰੀਮ ਲੀਡਰ ਚੁਣੇ ਗਏ ਹਨ। ਲਗਭਗ 56 ਸਾਲ ਦੇ ਮੋਜਤਬਾ ਖਾਮੇਨੇਈ, ਲੰਬੇ ਸਮੇਂ ਤੋਂ ਰਾਜਨੀਤਿਕ ਪਰਦੇ ਪਿੱਛੇ ਐਕਟਿਵ ਰਹੇ ਹਨ। ਉਹ ਇੱਕ ਮੱਧ-ਦਰਜੇ ਦੇ ਧਾਰਮਿਕ ਨੇਤਾ ਹਨ, ਪਰ ਉਨ੍ਹਾਂ ਦੀ ਅਸਲ ਸ਼ਕਤੀ ਰੈਵੋਲਿਊਸ਼ਨਰੀ ਗਾਰਡਜ਼ ਤੇ ਬਾਸੀਜ ਫੋਰਸ ਨਾਲ ਉਨ੍ਹਾਂ ਦੇ ਨੇੜਲੇ ਸਬੰਧਾਂ 'ਚ ਹੈ।

ਅਲੀ ਖਾਮੇਨੇਈ ਦੇ ਪੁੱਤਰ ਮੋਜਤਬਾ ਨੂੰ ਈਰਾਨ ਦਾ ਨਵਾਂ ਸੁਪਰੀਮ ਲੀਡਰ ਚੁਣਿਆ ਗਿਆ- ਰਿਪੋਰਟ

ਅਲੀ ਖਾਮੇਨੇਈ ਦੇ ਪੁੱਤਰ ਮੋਜਤਬਾ

ਅਮਰੀਕਾ-ਇਜ਼ਰਾਈਲੀ ਹਵਾਈ ਹਮਲਿਆਂ ਤੇ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਦੇ ਵਿਚਕਾਰ, ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ‘ਅਸੈਂਬਲੀ ਆਫ਼ ਐਕਸਪਰਟਸ’ ਨੇ ਉਨ੍ਹਾਂ ਦੇ ਪੁੱਤਰ, ਮੋਜਤਬਾ ਖਾਮੇਨੇਈ ਨੂੰ ਅਗਲੇ ਸੁਪਰੀਮ ਲੀਡਰ ਵਜੋਂ ਚੁਣਿਆ ਹੈ। ਇਹ ਫੈਸਲਾ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (IRGC) ਦੇ ਦਬਾਅ ਹੇਠ ਲਿਆ ਗਿਆ ਹੈ। ਯੂਕੇ ਅਧਾਰਿਤ ਈਰਾਨ ਇੰਟਰਨੈਸ਼ਨਲ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਹ ਚੋਣ 3 ਮਾਰਚ, 2026 ਨੂੰ ਹੋਈ ਸੀ, ਜਦੋਂ ਦੇਸ਼ ਜੰਗ ‘ਚ ਸੀ ਤੇ ਅਲੀ ਖਾਮੇਨੇਈ ਦਾ ਦੇਹਾਂਤ ਹੋ ਗਿਆ ਸੀ।

ਮੋਜਤਬਾ ਖਾਮੇਨੇਈ ਕੌਣ ਹਨ ਤੇ ਵਿਵਾਦ ਕਿਉਂ ਹੈ?

ਮੋਜਤਬਾ ਖਾਮੇਨੇਈ ਲਗਭਗ 56 ਸਾਲ ਦੇ ਹਨ। ਉਹ ਲੰਬੇ ਸਮੇਂ ਤੋਂ ਰਾਜਨੀਤੀ ‘ਚ ਪਰਦੇ ਪਿੱਛੇ ਐਕਟਿਵ ਹਨ। ਉਹ ਇੱਕ ਮੱਧ-ਦਰਜੇ ਦੇ ਧਾਰਮਿਕ ਨੇਤਾ ਹਨ, ਪਰ ਉਨ੍ਹਾਂ ਦੀ ਅਸਲ ਸ਼ਕਤੀ ਰੈਵੋਲਿਊਸ਼ਨਰੀ ਗਾਰਡਜ਼ ਤੇ ਬਾਸੀਜ ਫੋਰਸ ਨਾਲ ਉਨ੍ਹਾਂ ਦੇ ਨੇੜਲੇ ਸਬੰਧਾਂ ‘ਚ ਹੈ। ਇਹ ਚੋਣ ਬਹੁਤ ਵਿਵਾਦਪੂਰਨ ਹੈ ਕਿਉਂਕਿ ਈਰਾਨ ਦੀ 1979 ਦੀ ਇਸਲਾਮੀ ਕ੍ਰਾਂਤੀ ਰਾਜਸ਼ਾਹੀ ਨੂੰ ਉਖਾੜ ਸੁੱਟਣ ਲਈ ਸ਼ੁਰੂ ਕੀਤੀ ਗਈ ਸੀ। ਕ੍ਰਾਂਤੀ ਦੇ ਮੁੱਖ ਸਿਧਾਂਤ ਪਿਤਾ-ਪੁੱਤਰ ਦੇ ਉਤਰਾਧਿਕਾਰ ਨੂੰ ਗੈਰ-ਇਸਲਾਮੀ ਮੰਨਦੇ ਹਨ। ਇਸ ਲਈ, ਖਾਮੇਨਏਈ ਦੇ ਪੁੱਤਰ ਨੂੰ ਨੇਤਾ ਬਣਾਉਣਾ ਕ੍ਰਾਂਤੀ ਦੀ ਭਾਵਨਾ ਦੇ ਉਲਟ ਮੰਨਿਆ ਜਾ ਰਿਹਾ ਹੈ।

IRGC ਦਬਾਅ ਤੇ ਯੁੱਧ ਪ੍ਰਭਾਵ

ਈਰਾਨ ‘ਚ ਰੈਵੋਲਿਊਸ਼ਨਰੀ ਗਾਰਡ ਈਰਾਨ ‘ਚ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ। ਉਹ ਸਿੱਧੇ ਤੌਰ ‘ਤੇ ਫੌਜ, ਆਰਥਿਕਤਾ ਤੇ ਰਾਜਨੀਤੀ ‘ਚ ਦਖਲ ਦਿੰਦੇ ਹਨ। ਅਮਰੀਕਾ-ਇਜ਼ਰਾਈਲੀ ਹਮਲਿਆਂ ਦੇ ਕਾਰਨ, 88 ਮੈਂਬਰੀ ਅਸੈਂਬਲੀ ਆਫ਼ ਐਕਸਪਰਟਸ ਦੀ ਇੱਕ ਫਿਜੀਕਲ ਮੀਟਿੰਗ ਸੰਭਵ ਨਹੀਂ ਸੀ। ਇਸ ਲਈ, ਇਹ ਫੈਸਲਾ ‘ਕ ਵਰਚੁਅਲ ਮੀਟਿੰਗ ਰਾਹੀਂ ਕੀਤਾ ਗਿਆ। ਸੂਤਰਾਂ ਅਨੁਸਾਰ, IRGC ਨੇ ਮੋਜਤਬਾ ਨੂੰ ਚੁਣਨ ਲਈ ਧਾਰਮਿਕ ਨੇਤਾਵਾਂ ‘ਤੇ ਸਿੱਧੇ ਤੌਰ ‘ਤੇ ਦਬਾਅ ਪਾਇਆ। ਉਨ੍ਹਾਂ ਨੇ ਦਲੀਲ ਦਿੱਤੀ ਕਿ ਇਸ ਯੁੱਧ ਵਰਗੇ ਮਾਹੌਲ ‘ਚ ਸਥਿਰਤਾ ਬਣਾਈ ਰੱਖਣ ਤੇ ਕੱਟੜਪੰਥੀ ਨੀਤੀਆਂ ਨੂੰ ਜਾਰੀ ਰੱਖਣ ਲਈ ਇਹ ਜ਼ਰੂਰੀ ਸੀ। ਇਸ ਨੂੰ ਈਰਾਨ ਦੇ ਕੱਟੜਪੰਥੀਆਂ ਲਈ ਇੱਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਿਰਾਸਤੀ ਉਤਰਾਧਿਕਾਰ ਅੰਦਰੂਨੀ ਅਸੰਤੋਸ਼ ਨੂੰ ਵਧਾ ਸਕਦਾ ਹੈ।

ਅੱਗੇ ਕੀ ?

ਨਵੇਂ ਨੇਤਾ, ਮੋਜਤਬਾ ਖਾਮੇਨੇਈ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੀ ਜਾਇਜ਼ਤਾ ਸਾਬਤ ਕਰਨਾ ਹੋਵੇਗੀ। ਉਸ ਕੋਲ ਆਪਣੇ ਪਿਤਾ ਵਰਗਾ ਧਾਰਮਿਕ ਰੁਤਬਾ (ਆਇਤੁੱਲਾ) ਨਹੀਂ ਹੈ, ਇਸ ਲਈ ਉਸ ਨੂੰ ਸੱਤਾ ਬਣਾਈ ਰੱਖਣ ਲਈ IRGC ‘ਤੇ ਨਿਰਭਰ ਕਰਨਾ ਪੈ ਸਕਦਾ ਹੈ। ਇਸ ਫੈਸਲੇ ਨੂੰ ਅੰਤਰਰਾਸ਼ਟਰੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਨੂੰ ਰਾਜਸ਼ਾਹੀ ਵਾਂਗ ਇੱਕ ਵੰਸ਼ਵਾਦੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਈਰਾਨ ਹੁਣ ਯੁੱਧ ਤੇ ਨਵੀਂ ਲੀਡਰਸ਼ਿਪ ਦੀਆਂ ਦੋਹਰੀ ਚੁਣੌਤੀਆਂ ਨਾਲ ਜੂਝ ਰਿਹਾ ਹੈ।
Follow Us