Amritpal Singh Case: ਸਨਸਨੀਖੇਜ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ – ਪੁਲਿਸ ਐਕਸ਼ਨ ‘ਤੇ ਬੋਲੇ ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨਰ
Vikran Doraiswami ਨੇ ਪੰਜਾਬ ਦੇ ਹਾਲਾਤ ਬਾਰੇ ਇਹ ਵੀ ਦੱਸਿਆ ਕਿ 'ਸਾਰੀਆਂ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਚਾਲੂ ਹਨ। ਮੋਬਾਈਲ-ਇੰਟਰਨੈੱਟ ਮੰਗਲਵਾਰ ਦੁਪਹਿਰ ਨੂੰ ਹੀ ਬਹਾਲ ਹੋ ਗਿਆ ਸੀ।
ਲੰਡਨ: ਪੰਜਾਬ ‘ਚ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) ਦੀ ਗ੍ਰਿਫਤਾਰੀ ਨੂੰ ਲੈ ਕੇ ਸੂਬਾ ਪੁਲਿਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ ਅਤੇ ਹਾਲਾਂਕਿ ਉਸ ਨੂੰ ਭੱਜਣ ‘ਚ ਮਦਦ ਕਰਨ ਦੇ ਦੋਸ਼ ‘ਚ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ। ਪੁਲਿਸ ਨੇ ਉਸਦੀ ਗ੍ਰਿਫਤਾਰੀ ਲਈ ਮੁਹਿੰਮ ਤੇਜ ਕਰ ਦਿੱਤੀ ਹੈ। ਇਸ ਮੁੱਦੇ ‘ਤੇ ਬ੍ਰਿਟੇਨ ‘ਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਡੋਰਾਇਸਵਾਮੀ (vikram Doraiswami) ਨੇ ਆਪਣੇ ਵੀਡੀਓ ਸੰਦੇਸ਼ ‘ਚ ਕਿਹਾ ਕਿ ਸੋਸ਼ਲ ਮੀਡੀਆ ‘ਤੇ ਜਿਸ ਤਰ੍ਹਾਂ ਦੇ ਸਨਸਨੀਖੇਜ਼ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ‘ਚ ਕੋਈ ਸੱਚਾਈ ਨਹੀਂ ਹੈ।
#WATCH | “No truth to sensationalist lies being spread on social media,” Indias High Commissioner to the UK Vikram Doraiswami summarises situation in Punjab
(Source: High Commission of India, London) pic.twitter.com/SmjZVT1Zxh
— ANI (@ANI) March 21, 2023
ਇਹ ਵੀ ਪੜ੍ਹੋ
ਪੰਜਾਬ ਵਿੱਚ ਤਣਾਅਪੂਰਨ ਸਥਿਤੀ ਦੇ ਵਿਚਕਾਰ ਬਰਤਾਨੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਡੋਰਾਇਸਵਾਮੀ ਨੇ ਕਿਹਾ ਕਿ ਪੰਜਾਬ ਦੀ ਯਾਤਰਾ ਲਈ ਸਥਿਤੀ ਪੂਰੀ ਤਰ੍ਹਾਂ ਆਮ ਹੈ ਅਤੇ ਬ੍ਰਿਟੇਨ ਸਮੇਤ ਸਾਰੇ ਦੇਸ਼ਾਂ ਦੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਭਾਰਤੀ ਹਾਈ ਕਮਿਸ਼ਨਰ ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਨ੍ਹਾਂ ਦੇ ਪੰਜਾਬ ਵਿੱਚ ਰਿਸ਼ਤੇਦਾਰ ਹਨ।
ਸਿਰਫ਼ ਸਨਸਨੀ ਫੈਲਾਈ ਜਾ ਰਹੀ ਹੈ: ਵਿਕਰਮ
ਵਿਕਰਮ ਡੋਰਾਇਸਵਾਮੀ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ, “ਪੰਜਾਬ ਵਿੱਚ ਯਾਤਰਾ ਲਈ ਹਾਲਾਤ ਬਿਲਕੁਲ ਆਮ ਹਨ ਅਤੇ ਯਾਤਰੀ ਹਰ ਥਾਂ ਸੁਰੱਖਿਅਤ ਹਨ।” ਬਰਤਾਨੀਆ ‘ਚ ਵਸਦੇ ਪੰਜਾਬੀਆਂ ਨੂੰ ਭਰੋਸਾ ਦਿੰਦਿਆਂ ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਜਿਸ ਤਰ੍ਹਾਂ ਦੇ ਝੂਠ ਦੱਸੇ ਜਾ ਰਹੇਹ ਨ ਅਤੇ ਸਨਸਨੀ ਫੈਲਾਈ ਜਾ ਰਹੀ ਹੈ, ਉਸ ‘ਚ ਕੋਈ ਸੱਚਾਈ ਨਹੀਂ ਹੈ।
18 ਮਾਰਚ ਤੋਂ ਪੁਲਿਸ ਨੇ ਸ਼ੁਰੂ ਕੀਤਾ ਐਕਸ਼ਨ
ਹਾਈ ਕਮਿਸ਼ਨਰ ਵਿਕਰਮ ਡੋਰਾਇਸਵਾਮੀ ਨੇ ਆਪਣੇ ਸੰਦੇਸ਼ ਵਿੱਚ ਇਹ ਵੀ ਦੱਸਿਆ ਕਿ ਪਿਛਲੇ ਹਫ਼ਤੇ 18 ਮਾਰਚ ਨੂੰ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ (Waris Punjab De) ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਮਰਥਕਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਸੀ। ਪੁਲਿਸ ਦੀ ਕਾਰਵਾਈ ਦੇ ਮੱਦੇਨਜ਼ਰ ਪਿਛਲੇ ਹਫ਼ਤੇ ਸੂਬੇ ਵਿੱਚ ਇੰਟਰਨੈੱਟ ਸੇਵਾਵਾਂ (Internet Services) ਨੂੰ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
ਵਿਕਰਮ ਡੋਰਾਇਸਵਾਮੀ ਨੇ ਪੰਜਾਬ ਦੇ ਹਾਲਾਤ ਬਾਰੇ ਵੀ ਦੱਸਿਆ ਕਿ ‘ਸਾਰੀਆਂ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਚਾਲੂ ਹਨ। ਮੰਗਲਵਾਰ ਦੁਪਹਿਰ ਨੂੰ ਹੀ ਮੋਬਾਈਲ-ਇੰਟਰਨੈੱਟ ਬਹਾਲ ਹੋ ਗਿਆ। ਪੰਜਾਬ ਦੇ ਸਿਰਫ਼ ਚਾਰ ਜ਼ਿਲ੍ਹਿਆਂ ਵਿੱਚ ਅਜਿਹੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।
ਦੂਜੇ ਪਾਸੇ ਪਿਛਲੇ 5 ਦਿਨਾਂ ਤੋਂ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਪਰ ਕਾਮਯਾਬੀ ਨਹੀਂ ਮਿਲ ਰਹੀ। ਪੁਲਸ ਟੀਮ ਅੱਜ ਅੰਮ੍ਰਿਤਸਰ ਦੇ ਪਿੰਡ ਜੱਲੂਪੁਰਖੇੜਾ ਸਥਿਤ ਅੰਮ੍ਰਿਤਪਾਲ ਦੇ ਘਰ ਪਹੁੰਚ ਕੇ ਉਸ ਦੀ ਮਾਂ ਅਤੇ ਪਤਨੀ ਕਿਰਨਦੀਪ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਪੁਲਿਸ ਕਰਮਚਾਰੀ ਕਿਰਨਦੀਪ ਤੋਂ ਪੁੱਛਗਿੱਛ ਕਰ ਰਹੇ ਹਨ। ਕਿਰਨ ਤੋਂ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।