ਭਾਰਤੀ ਅਮਰੀਕੀ ਨਿੱਕੀ ਹੇਲੀ ਨੇ ”2024 ਯੂਐਸ ਪ੍ਰੇਸੀਡੇਂਸ਼ਿਅਲ ਰਨ” ਵਿੱਚ ਹਿੱਸਾ ਲੈਣ ਵਲ ਕੀਤਾ ਇਸ਼ਾਰਾ

Published: 

22 Jan 2023 09:57 AM

ਯੂਨਾਇਟੇਡ ਨੇਸ਼ੰਸ ਵਿੱਚ ਉਹਨਾਂ ਦੇ ਬਤੌਰ ਅਮਰੀਕਾ ਦੀ ਅੰਬੈਸਡਰ ਦਾ ਕਾਰਜਕਾਲ ਉੱਥੇ ਸਾਬਕਾ ਰਾਸ਼ਟ੍ਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਪਹਿਲੇ ਦੋ ਸਾਲ ਯਾਨੀ ਸਾਲ 2017 ਤੋਂ ਸਾਲ 2018 ਤਕ ਰਿਹਾ

ਭਾਰਤੀ ਅਮਰੀਕੀ ਨਿੱਕੀ ਹੇਲੀ ਨੇ 2024 ਯੂਐਸ ਪ੍ਰੇਸੀਡੇਂਸ਼ਿਅਲ ਰਨ ਵਿੱਚ ਹਿੱਸਾ ਲੈਣ ਵਲ ਕੀਤਾ ਇਸ਼ਾਰਾ
Follow Us On

ਭਾਰਤੀ ਅਮਰੀਕੀ ਨਿੱਕੀ ਹੇਲੀ ਨੇ ”2024 ਯੂਐਸ ਪ੍ਰੇਸੀਡੇਂਸ਼ਿਅਲ ਰਨ” ਵਿੱਚ ਹਿੱਸਾ ਲੈਣ ਵਲ ਇਸ਼ਾਰਾ ਕੀਤਾ ਹੈ। 51 ਵਰ੍ਹਿਆਂ ਦੀ ਭਾਰਤੀ ਅਮਰੀਕੀ ਨਿੱਕੀ ਹੇਲੀ ਨੂੰ ਲੱਗਦਾ ਹੈ ਕਿ ਉਹ ਦੇਸ਼ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਜਾਣ ਵਾਲੀ ਨਵੀਂ ਨੇਤਾ ਬਣ ਸਕਦੀ ਹਨ ਅਤੇ ਨਾਲ-ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਮੌਜੂਦਾ ਰਾਸ਼ਟ੍ਰਪਤੀ ਜੋ ਬਾਈਡਨ ਨੂੰ ਦੂਜੀ ਵਾਰ ਅਮਰੀਕਾ ਦਾ ਰਾਸ਼ਟ੍ਰਪਤੀ ਬਣਨ ਦਾ ਮੌਕਾ ਨਹੀਂ ਮਿਲ ਸਕਦਾ। ਅਸਲ ਵਿੱਚ ਸਾਊਥ ਕੈਰੋਲੀਨਾ ਸਟੇਟ ਦੀ 2011 ਤੋਂ 2017 ਤੱਕ ਸਾਬਕਾ ਗਵਰਨਰ ਅਤੇ ਯੂਨਾਇਟੇਡ ਨੇਸ਼ੰਸ ਵਿੱਚ ਅਮਰੀਕਾ ਦੀ ਅੰਬੈਸਡਰ ਰਹੀ ਨਿੱਕੀ ਹੇਲੀ ਦਾ ਕਹਿਣਾ ਹੈ ਕਿ ਉਹ ਰਾਸ਼ਟ੍ਰਪਤੀ ਪਦ ਦੀ ਦੌੜ ਵਿੱਚ ਸ਼ਾਮਿਲ ਹੋ ਸਕਦੀ ਹਨ।

ਦੱਸ ਦਇਏ ਕਿ ਯੂਐਸ ਪ੍ਰੇਸੀਡੇਂਸ਼ਿਅਲ ਇਲੇਕਸ਼ਨ 5 ਨਵੰਬਰ, 2024 ਨੂੰ ਹੋਣੇ ਹਨ

ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ, ਜਦੋਂ ਤੁਸੀ ਯੂਐਸ ਪ੍ਰੇਸੀਡੇਂਸੀ ਨੂੰ ਵੇਖਦੇ ਹੋ ਤਾਂ ਦੋ ਗੱਲਾਂ ਵੱਲ ਵੇਖਣਾ ਹੁੰਦਾ ਹੈ, ਪਹਿਲਾ ਇਹ ਕਿ ਕੀ ਦੇਸ਼ ਦੇ ਮੌਜੂਦਾ ਹਾਲਾਤ ਨਵੇਂ ਨੇਤਾ ਦੀ ਲੋੜ ਵੱਲ ਇਸ਼ਾਰਾ ਕਰਦੇ ਹਨ? ਦੂਜਾ ਇਹ ਕਿ ਕੀ ਮੈਂ ਨਵੇਂ ਨੇਤਾ ਵਾਸਤੇ ਸਹੀ ਵਿਅਕਤੀ ਸਾਬਿਤ ਹੋ ਸਕਦਾ ਹਾਂ? ਪਹਿਲੇ ਸਵਾਲ ਦੇ ਜਵਾਬ ਵਿੱਚ ਤੁਹਾਨੂੰ ਪੂਰੇ ਹਾਲਾਤ ਦੇ ਮੱਦੇਨਜ਼ਰ ਘਰੇਲੂ ਅਤੇ ਵਿਦੇਸ਼ ਨੀਤੀ ਵੱਲ ਤੱਕਣਾ ਹੋਵੇਗਾ। ਤੁਸੀ ਆਪ ਵੇਖੋ, ਦੇਸ਼ ਵਿੱਚ ਮੰਦੀ ਦੇ ਹਾਲਾਤ ਹਨ, ਇਕਾਨਮੀ ਸਿਕੁੜ ਰਹੀ ਹੈ, ਸਰਕਾਰ ਅੱਗੇ ਤੋਂ ਅੱਗੇ ਵੱਧਦੀ ਹੀ ਜਾ ਰਹੀ ਹੈ, ਛੋਟੇ-ਮੋਟੇ ਕਾਰੋਬਾਰੀ ਆਪਣਾ ਰੇਂਟ ਤਕ ਨਹੀਂ ਦੇ ਸਕ ਰਹੇ ਹਨ। ਇਹਨਾਂ ਹਾਲਾਤਾਂ ਵਿੱਚ ਵੱਡੇ ਕਾਰੋਬਾਰੀ ਦੀ ਮੌਜ ਲੱਗੀ ਹੈ ਜਿਸ ਕਰਕੇ ਦੁੱਖ ਹੋਣਾ ਕੁਦਰਤੀ ਗੱਲ ਹੈ। ਇਸੇ ਕਰਕੇ ਤੁਹਾਨੂੰ ਨਵੀਂ ਦਿਸ਼ਾ ਵੱਲ ਤੱਕਣਾ ਹੀ ਪੈਣਾ।

51 ਵਰ੍ਹਿਆਂ ਦੀ ਹੇਲੀ ਵੱਲੋਂ ਬਤੌਰ ਗਵਰਨਰ ਰਹਿੰਦੀਆਂ ਗਿਣਾਇਆਂ ਗਇਆਂ ਉਪਲੱਬਧਿਆਂ

ਉਹਨਾਂ ਨੇ ਦੱਸਿਆ, ਇਸ ਕਰਕੇ ਹੀ ਮੈਨੂੰ ਲੱਗਦਾ ਹੈ ਕਿ ਮੈਂ ਅਜਿਹਾ ਨਵਾਂ ਨੇਤਾ ਹੋ ਸਕਦੀ ਹਾਂ। ਪਰ ਹਾਲੇ ਅਸੀਂ ਹਾਲਾਤ ਤੇ ਨਜ਼ਰ ਰੱਖ ਰਹੇ ਹਾਂ ਅਤੇ ਵੇਖਦੇ ਹਾਂ ਕਿ ਅੱਗੇ ਕਿ ਹੁੰਦਾ ਹੈ। ਮੈਂ ਕਦੇ ਜਿੰਦਗੀ ਵਿੱਚ ਕੋਈ ਦੌੜ ਹਾਰੀ ਨਹੀਂ। ਮੈਂ ਓਦੋਂ ਵੀ ਇਹੋ ਗੱਲ ਕਹਿ ਸੀ ਅਤੇ ਹੁਣ ਵੀ ਓਹੀ ਗੱਲ ਕਹਿ ਰਹੀ ਹਾਂ, ਰੇਸ ਮੈਂ ਹੁਣ ਵੀ ਨਹੀਂ ਹਾਰਨੀ। ਹੇਲੀ ਵੱਲੋਂ ਬਤੌਰ ਗਵਰਨਰ ਰਹਿੰਦਿਆਂ ਆਪਣੀਆਂ ਉਪਲੱਬਧਿਆਂ ਗਿਣਾਂਦਿਆਂ ਦੱਸਿਆ ਗਿਆ ਕਿ ਉਹਨਾਂ ਨੇ ਅਜਿਹੇ ਸਮੇਂ ਵਿੱਚ ਉਸ ਸਟੇਟ ਨੂੰ ਸਾਂਭਿਆ ਜਦੋਂ ਉਸ ਦਾ ਬਹੁਤ ਹੀ ਬੁਰਾ ਹਾਲ ਸੀ ਅਤੇ ਉਹਨਾਂ ਦੀ ਹੀ ਕੋਸ਼ਿਸ਼ਾਂ ਨਾਲ ਉਹ ਸਟੇਟ ਸਭ ਤੋਂ ਵਧੀਆ ਬਣ ਗਿਆ। ਇਸ ਤੋਂ ਇਲਾਵਾ, ਯੂਨਾਇਟੇਡ ਨੇਸ਼ੰਸ ਵਿੱਚ ਅਮਰੀਕਾ ਦੀ ਅੰਬੈਸਡਰ ਰਹਿੰਦੀਆਂ ਉਹਨਾਂ ਅਜਿਹੇ ਸਮੇਂ ਵਿੱਚ ਦੁਨੀਆਂ ਦਾ ਸਾਹਮਣਾ ਕੀਤਾ ਜਦੋਂ ਲੋਕਾਂ ਨੇ ਸਾਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ। ਦਸ ਦਇਏ ਕਿ ਉਹਨਾਂ ਦੇ ਬਤੌਰ ਯੂਨਾਇਟੇਡ ਨੇਸ਼ੰਸ ਵਿੱਚ ਅਮਰੀਕਾ ਦੀ ਅੰਬੈਸਡਰ ਦਾ ਕਾਰਜਕਾਲ ਸਾਬਕਾ ਰਾਸ਼ਟ੍ਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਪਹਿਲੇ ਦੋ ਸਾਲ 2017 ਤੋਂ ਸਾਲ 2018 ਤਕ ਰਿਹਾ।

Exit mobile version