ਭਾਰਤੀ-ਅਮਰੀਕੀ ਸਿੱਖ ਮਹਿਲਾ ਨੇ ਰਿਪਬਲਿਕਨ ਨੇਤਾਵਾਂ ‘ਤੇ ਲਾਇਆ ਸਿੱਖ ਧਰਮ ਤੋਂ ਹੋਣ ਕਰਕੇ ਕੱਟੜ ਹਮਲੇ ਕਰਨ ਦਾ ਆਰੋਪ

Updated On: 

19 Jan 2023 12:10 PM

ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ 54 ਵਰ੍ਹਿਆਂ ਦੀ ਸਾਬਕਾ ਕੋ-ਚੇਅਰ ਹਰਮੀਤ ਢਿੱਲੋਂ ਰਿਪਬਲਿਕਨ ਪਾਰਟੀ ਦੇ ਹੀ ਤਾਕਤਵਰ ਆਗੂ ਨੇਤਾ ਰੋਨਾ ਮੈਕਡੈਨੀਅਲ ਦੇ ਖਿਲਾਫ਼ ਲੜ ਰਹਿ ਹਨ ਚੋਣ

ਭਾਰਤੀ-ਅਮਰੀਕੀ ਸਿੱਖ ਮਹਿਲਾ ਨੇ ਰਿਪਬਲਿਕਨ ਨੇਤਾਵਾਂ ਤੇ ਲਾਇਆ ਸਿੱਖ ਧਰਮ ਤੋਂ ਹੋਣ ਕਰਕੇ ਕੱਟੜ ਹਮਲੇ ਕਰਨ ਦਾ ਆਰੋਪ

(Photo credit: Twitter)

Follow Us On

ਹਰਮੀਤ ਢਿੱਲੋਂ (54) ਨੇ ਕਿਹਾ ਕਿ ਉਹ ਪਿੱਛੇ ਨਹੀਂ ਹਟੇਗੀ, ਤੇ ਇਸ ਚੋਟੀ ਦੇ ਅਹੁਦੇ ਲਈ ਦੌੜ ਵਿੱਚ ਬਣੀ ਰਹੇਗੀ। ਇਸ ਤੋਂ ਪਹਿਲਾਂ ਉਹ ਕੈਲੀਫੋਰਨੀਆ ਦੀ ਰਿਪਬਲਿਕਨ ਪਾਰਟੀ ਦੀ ਕੋ-ਚੇਅਰ ਰਹਿ ਚੁੱਕੀ ਹੈ। ਆਰਐੱਨਸੀ ਦੇ ਚੇਅਰਪਰਸਨ ਲਈ ਚੋਣ 27 ਜਨਵਰੀ ਨੂੰ ਹੋਣਗੇ ।ਵਾਸ਼ਿੰਗਟਨ: ਰਿਪਬਲਿਕਨ ਨੈਸ਼ਨਲ ਕਮੇਟੀ- ਆਰਐੱਨਸੀ ਦੇ ਚੇਅਰ ਵੂਮਨ ਦੀ ਚੋਣ ਦਿ ਰੇਸ ਵਿੱਚ ਸ਼ਾਮਿਲ ਮੰਨੀ-ਪਰਮੰਨੀ ਭਾਰਤੀ-ਅਮਰੀਕੀ ਅਟਾਰਨੀ ਹਰਮੀਤ ਢਿੱਲੋਂ (54) ਵੱਲੋਂ ਆਰੋਪ ਲਾਉਂਦਿਆਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਹੀ ਪਾਰਟੀ ਦੇ ਆਗੂਆਂ ਦੇ ਕੱਟੜ ਹਮਲਿਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਾਰ ਮੰਨਣ ਵਾਲੀ ਨਹੀਂ ਅਤੇ ਉਹ ਆਰਐੱਨਸੀ ਤੇ ਕਾਬਜ਼ ਹੋਣ ਦੀ ਰੇਸ ਵਿਚ ਬਣੀ ਰਹੇਗੀ। ਹਰਮੀਤ ਢਿੱਲੋਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਰੇਸ ਵਿੱਚ ਸ਼ਾਮਿਲ ਆਰਐੱਨਸੀ ਦੇ ਕੁਝ ਮੈਂਬਰ ਮੇਰੇ ਸਿੱਖ ਧਰਮ ਨੂੰ ਲੈ ਕੇ ਉਸ ਨੂੰ ਮੇਰੇ ਖ਼ਿਲਾਫ਼ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਮੈਨੂੰ ਬੜੀ ਤਕਲੀਫ਼ ਹੋਈ।

ਹਰਮੀਤ ਨੂੰ ਚੇਅਰਮੈਨ ਦੀ ਪੋਸਟ ‘ਤੇ ਕਾਬਜ਼ ਹੋਣ ਲਈ ਮਿਲ ਰਹੀ ਹੱਲਾਸ਼ੇਰੀ

ਦੱਸ ਦਇਏ ਕਿ 54 ਵਰ੍ਹਿਆਂ ਦੀ ਸਾਬਕਾ ਕੋ-ਚੇਅਰ ਹਰਮੀਤ ਢਿੱਲੋਂ ਤਾਕਤਵਰ ਰਿਪਬਲਿਕਨ ਆਗੂ ਨੇਤਾ ਰੋਨਾ ਮੈਕਡੈਨੀਅਲ ਦੇ ਖਿਲਾਫ਼ ਚੋਣ ਲੜ ਰਹੀ ਹੈ। ਪਿਛਲੇ ਦਿਨਾਂ ਇੱਕ ਤੋਂ ਬਾਅਦ ਇੱਕ ਆਪਣੇ ਟਵੀਟ ਵਿੱਚ ਹਰਮੀਤ ਢਿਲੋਂ ਨੇ ਦੱਸਿਆ, ਮੈਂ ਸਾਫ਼ ਦੱਸ ਦਿਆਂ ਕਿ ਮੇਰੇ ‘ਤੇ ਜਾ ਮੇਰੀ ਟੀਮ ‘ਤੇ ਮੇਰੇ ਧਰਮ ਨੂੰ ਲੈ ਕੇ ਜਿੰਨੇ ਮਰਜ਼ੀ ਕੱਟੜ ਹਮਲੇ ਕੀਤੇ ਜਾਣ, ਉਹ ਮੈਨੂੰ ਆਰਐੱਨਸੀ ਵਿੱਚ ਤਬਦੀਲੀਆਂ ਲਿਆਉਣ ਵਾਸਤੇ ਅੱਗੇ ਵੱਧਣ ਤੋਂ ਕਿਸੇ ਕੀਮਤ ਤੇ ਨਹੀਂ ਰੋਕ ਸਕਦੇ। ਇੱਕ ਹੋਰ ਗੱਲ ਸਾਫ਼ ਕਰ ਦਿਆਂ ਕਿ ਮੈਂ ਆਰਐੱਨਸੀ ਵਿੱਚ ਜ਼ਿੰਮੇਦਾਰੀ, ਟਰਾਂਸਪੇਰੈਂਸੀ, ਉਸਦੀ ਸਾਖ ਅਤੇ ਸ਼ਿਸ਼ਟਾਚਾਰ ਨੂੰ ਬੇਹਤਰ ਬਣਾਉਣ ਵਾਸਤੇ ਹੀ ਖੜੀ ਹਾਂ। ਹਰਮੀਤ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੱਟੜ ਧਮਕੀਆਂ ਦੇਣ ਵਾਲੇ ਕਈ ਟਵੀਟ ਸੰਦੇਸ਼ ਭੇਜੇ ਗਏ ਹਨ। ਹਰਮੀਤ ਨੇ ਆਰੋਪ ਲਾਇਆ ਕਿ ਉਹਨਾਂ ਨੂੰ ਹਾਲੇ ਵੀ ਧਮਕੀਆਂ ਭਰੇ ਟਵੀਟ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਮੁਤਾਬਿਕ, ਉਨ੍ਹਾਂ ਦੀ ਟੀਮ ਦੇ ਹੀ ਇੱਕ ਮੈਂਬਰ ਨੂੰ ਵੀ ਧਮਕੀ ਭਰਿਆ ਫੋਨ ਆਇਆ ਸੀ। ਦੱਸ ਦਇਏ ਕਿ ਰਿਪਬਲਿਕਨ ਨੈਸ਼ਨਲ ਕਮੇਟੀ ਆਰਐੱਨਸੀ ਦੀ ਚੇਅਰਪਰਸਨ ਵਾਸਤੇ ਚੋਣ 27 ਜਨਵਰੀ ਨੂੰ ਹੋਣ ਵਾਲਾ ਹੈ ਅਤੇ ਹਰਮੀਤ ਢਿੱਲੋਂ ਨੂੰ ਆਰਐੱਨਸੀ ਵਿੱਚ ਚੇਅਰਮੈਨ ਦੀ ਪੋਸਟ ‘ਤੇ ਕਾਬਜ਼ ਹੋਣ ਵਾਸਤੇ ਖ਼ੂਬ ਹੱਲਾਸ਼ੇਰੀ ਮਿਲ ਰਹੀ ਹੈ। ਹਰਮੀਤ ਢਿੱਲੋਂ ਦਾ ਕਹਿਣਾ ਹੈ, ਆਰਐੱਨਸੀ ਨੂੰ ਡੀਸੀ ਤੋਂ ਬਾਹਰ ਕੱਢਣਾ ਹੈ ਅਤੇ ਉਸਨੂੰ ਗੁਟਬਾਜ਼ਾਂ ਦੇ ਕਬਜੇ ਤੋਂ ਵੀ ਛਡਾਉਣਾ ਹੈ।

Exit mobile version