ਅਮਰੀਕਾ ‘ਚ ਵਿਦੇਸ਼ੀ ਟਰੱਕ ਡਰਾਈਵਰ ਦੇ ਵੀਜ਼ਾ ‘ਤੇ ਰੋਕ, ਭਾਰਤੀ ਚਾਲਕ ਦੀ ਗਲਤੀ ਨਾਲ ਹੋਈ ਸੀ 3 ਅਮਰੀਕੀ ਨਾਗਰਿਕਾਂ ਦੀ ਮੌਤ

Updated On: 

22 Aug 2025 15:05 PM IST

ਅਮਰੀਕਾ ਦੇ ਫਲੋਰੀਡਾ 'ਚ ਇੱਕ ਭਿਆਨਕ ਸੜਕ ਹਾਦਸੇ 'ਚ ਤਿੰਨ ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ, ਅਮਰੀਕੀ ਸਰਕਾਰ ਨੇ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਸਾਰੇ ਵਰਕਰ ਵੀਜ਼ੇ ਜਾਰੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਟਰੱਕ ਡਰਾਈਵਰ ਹਰਜਿੰਦਰ ਸਿੰਘ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਦਾ ਦੋਸ਼ ਹੈ।

ਅਮਰੀਕਾ ਚ ਵਿਦੇਸ਼ੀ ਟਰੱਕ ਡਰਾਈਵਰ ਦੇ ਵੀਜ਼ਾ ਤੇ ਰੋਕ, ਭਾਰਤੀ ਚਾਲਕ ਦੀ ਗਲਤੀ ਨਾਲ ਹੋਈ ਸੀ 3 ਅਮਰੀਕੀ ਨਾਗਰਿਕਾਂ ਦੀ ਮੌਤ
Follow Us On

ਹਾਲ ਹੀ ‘ਚ ਅਮਰੀਕਾ ਦੇ ਫਲੋਰੀਡਾ’ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਹ ਪੂਰਾ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਟਰੱਕ ਸੜਕ ‘ਤੇ ਯੂ-ਟਰਨ ਲੈ ਰਿਹਾ ਸੀ, ਜਦੋਂ ਟਰੱਕ ਯੂ-ਟਰਨ ਲੈ ਰਿਹਾ ਸੀ, ਉਸੇ ਸਮੇਂ ਇੱਕ ਤੇਜ਼ ਰਫ਼ਤਾਰ ਕਾਰ ਸਿੱਧੀ ਟਰੱਕ ਨਾਲ ਟਕਰਾ ਗਈ। ਇਸ ਪੂਰੇ ਹਾਦਸੇ ‘ਚ ਕਾਰ ਵਿੱਚ ਸਵਾਰ 3 ਅਮਰੀਕੀ ਨਾਗਰਿਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਤੋਂ ਬਾਅਦ, ਅਮਰੀਕੀ ਸਰਕਾਰ ਨੇ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਸਾਰੇ ਵਰਕਰ ਵੀਜ਼ੇ ਜਾਰੀ ਕਰਨ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਇਹ ਐਲਾਨ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕੀਤਾ ਹੈ।

ਫਲੋਰੀਡਾ ‘ਚ ਹੋਏ ਇਸ ਸੜਕ ਹਾਦਸੇ ਦਾ ਕਾਰਨ ਇੱਕ ਭਾਰਤੀ ਨਾਗਰਿਕ ਦਾ ਅਮਰੀਕਾ ‘ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ, ਅਮਰੀਕੀ ਸਰਕਾਰ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੁਆਰਾ ਟਰੱਕ ਚਲਾਉਣ ਨਾਲ ਪੈਦਾ ਹੋਣ ਵਾਲੇ ਖ਼ਤਰਿਆਂ ‘ਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਹਨ।

ਮਾਰਕੋ ਰੂਬੀਓ ਦਾ ਵੱਡਾ ਫੈਸਲਾ

ਫਲੋਰੀਡਾ ਸੜਕ ਹਾਦਸੇ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਤੋਂ ਵੀਜ਼ਾ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ। ਵਧਦੇ ਦਬਾਅ ਦੇ ਮੱਦੇਨਜ਼ਰ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਪਾਈ ਹੈ। ਉਨ੍ਹਾਂ ਕਿਹਾ, “ਅਮਰੀਕੀ ਸੜਕਾਂ ‘ਤੇ ਵੱਡੇ ਟਰੈਕਟਰ-ਟ੍ਰੇਲਰ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵਧਦੀ ਗਿਣਤੀ ਅਮਰੀਕੀ ਲੋਕਾਂ ਦੀ ਜਾਨ ਨੂੰ ਖਤਰੇ ‘ਚ ਪਾ ਰਹੀ ਹੈ। ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ ਘਟਾ ਰਹੀ ਹੈ।” ਇਸ ਲਈ ਰੂਬੀਆ ਨੇ ਤੁਰੰਤ ਵਪਾਰਕ ਟਰੱਕ ਡਰਾਈਵਰਾਂ ਲਈ ਸਾਰੇ ਵਰਕਰ ਵੀਜ਼ੇ ਜਾਰੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।

ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਦਾਖਲ ਹੋਇਆ ਸੀ ਡਰਾਈਵਰ

ਹਰਜਿੰਦਰ ਸਿੰਘ ਵਜੋਂ ਪਛਾਣੇ ਗਏ ਟਰੱਕ ਡਰਾਈਵਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਦਾਖਲ ਹੋਇਆ ਸੀ। ਫਲੋਰੀਡਾ ਹਾਈਵੇਅ ਸੇਫਟੀ ਐਂਡ ਮੋਟਰ ਵਹੀਕਲਜ਼ ਵਿਭਾਗ (FLHSMV) ਨੇ ਕਿਹਾ ਕਿ ਸਿੰਘ ਨੇ 2018 ‘ਚ ਮੈਕਸੀਕਨ ਸਰਹੱਦ ਨੂੰ ਗੈਰ-ਕਾਨੂੰਨੀ ਤੌਰ ‘ਤੇ ਪਾਰ ਕੀਤੀ ਤੇ ਕੈਲੀਫੋਰਨੀਆ ‘ਚ ਇੱਕ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ। ਵਿਭਾਗ ਨੇ ਕਿਹਾ ਕਿ ਹਰਜਿੰਦਰ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਗਲਤ ਯੂ-ਟਰਨ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।

ਡਰਾਈਵਰ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ

ਗੈਰ-ਕਾਨੂੰਨੀ ਪ੍ਰਵਾਸੀਆਂ ਦੁਆਰਾ ਅਮਰੀਕੀ ਲੋਕਾਂ ਦੀ ਜਾਨ ਲੈਣ ਵਾਲੇ ਹਾਦਸੇ ਨੂੰ ਲੈ ਕੇ ਬਹੁਤ ਹੰਗਾਮਾ ਹੋ ਰਿਹਾ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਵੀ ਇਸ ਮਾਮਲੇ ‘ਚ ਦਖਲ ਦਿੱਤਾ ਤੇ ਐਲਾਨ ਕੀਤਾ ਕਿ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਸਿੰਘ ਨੂੰ ਵਰਕ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਪਰ ਜੋਅ ਬਿਡੇਨ ਪ੍ਰਸ਼ਾਸਨ ਦੇ ਅਧੀਨ ਉਨ੍ਹਾਂ ਨੂੰ ਇਹ ਮਿਲਿਆ। ਇਸ ਦੌਰਾਨ, ਇਹ ਐਲਾਨ ਕੀਤਾ ਗਿਆ ਹੈ ਕਿ ਡਰਾਈਵਰ ਸਿੰਘ ਨੂੰ ਉਸ ਦੇ ਅਪਰਾਧ ਲਈ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਬਾਅਦ, ਉਸ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।