ਸ਼ਰੀਆ ਕਾਨੂੰਨ ਵਾਲੇ ਇਸ ਇਸਲਾਮਿਕ ਦੇਸ਼ ‘ਚ ਤੇਜ਼ੀ ਨਾਲ ਫੈਲ ਰਿਹਾ ਏਡਜ਼, HIV ਪੀੜਤ ਮਰੀਜ਼ਾਂ ਦੀ ਗਿਣਤੀ 44 ਹਜ਼ਾਰ ਤੱਕ ਪਹੁੰਚੀ

Updated On: 

26 Nov 2024 13:50 PM

ਈਰਾਨ 'ਚ HIV ਤੋਂ ਪੀੜਤ ਲੋਕਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ, ਮਾਹਿਰਾਂ ਮੁਤਾਬਕ ਇਸ ਦੇ ਵਧਣ ਦਾ ਮੁੱਖ ਕਾਰਨ ਜਿਨਸੀ ਸੰਕ੍ਰਮਣ ਹੈ। ਈਰਾਨ ਦੇ ਏਡਜ਼ ਖੋਜ ਕੇਂਦਰ ਦੇ ਮੁਖੀ ਨੇ ਕਿਹਾ ਹੈ ਕਿ ਹਾਲਾਂਕਿ ਅਧਿਕਾਰਤ ਅੰਕੜੇ ਐੱਚਆਈਵੀ ਦੇ 24,760 ਮਾਮਲੇ ਦਿਖਾਉਂਦੇ ਹਨ, ਪਰ ਅਸਲ ਗਿਣਤੀ 44,000 ਤੋਂ ਵੱਧ ਹੋ ਸਕਦੀ ਹੈ।

ਸ਼ਰੀਆ ਕਾਨੂੰਨ ਵਾਲੇ ਇਸ ਇਸਲਾਮਿਕ ਦੇਸ਼ ਚ ਤੇਜ਼ੀ ਨਾਲ ਫੈਲ ਰਿਹਾ ਏਡਜ਼, HIV ਪੀੜਤ ਮਰੀਜ਼ਾਂ ਦੀ ਗਿਣਤੀ 44 ਹਜ਼ਾਰ ਤੱਕ ਪਹੁੰਚੀ

ਸ਼ਰੀਆ ਕਾਨੂੰਨ ਵਾਲੇ ਇਸ ਇਸਲਾਮਿਕ ਦੇਸ਼ 'ਚ ਤੇਜ਼ੀ ਨਾਲ ਫੈਲ ਰਿਹਾ ਏਡਜ਼, HIV ਪੀੜਤ ਮਰੀਜ਼ਾਂ ਦੀ ਗਿਣਤੀ 44 ਹਜ਼ਾਰ ਤੱਕ ਪਹੁੰਚੀ

Follow Us On

ਪੱਛਮੀ ਏਸ਼ੀਆ ਵਿੱਚ ਇੱਕ ਇਸਲਾਮੀ ਦੇਸ਼ ਜਿੱਥੇ ਸ਼ਰੀਆ ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਹੈ ਤੇ ਜਿੱਥੇ ਔਰਤਾਂ ਲਈ ਹਿਜਾਬ ਨੂੰ ਲੈ ਕੇ ਨਿਯਮ ਬਹੁਤ ਸਖ਼ਤ ਹਨ, ਉੱਥੇ ਐੱਚਆਈਵੀ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਰਿਪੋਰਟਾਂ ਮੁਤਾਬਕ ਇਸ ਦਾ ਮੁੱਖ ਕਾਰਨ ਸੈਕਸੂਅਲ ਟ੍ਰਾਂਸਮਿਸ਼ਨ ਹੈ।

ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਇਸਲਾਮਿਕ ਰੀਪਬਲਿਕ ਆਫ ਈਰਾਨ ਦੀ, ਜਿੱਥੇ ਐੱਚਆਈਵੀ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਈਰਾਨ ਦੇ ਏਡਜ਼ ਰਿਸਰਚ ਸੈਂਟਰ ਦੇ ਮੁਖੀ ਲਾਦਨ ਅੱਬਾਸੀਅਨ ਦੇ ਅਨੁਸਾਰ, ਅਧਿਕਾਰਤ ਅੰਕੜੇ ਐੱਚਆਈਵੀ ਦੇ 24,760 ਮਾਮਲੇ ਦਿਖਾਉਂਦੇ ਹਨ, ਪਰ ਅਸਲ ਸੰਖਿਆ 44,000 ਤੋਂ ਵੱਧ ਹੋਣ ਦਾ ਅਨੁਮਾਨ ਹੈ।

ਨੌਜਵਾਨਾਂ ਅਤੇ ਔਰਤਾਂ ਵਿੱਚ ਫੈਲ ਰਹੀ ਇਨਫੈਕਸ਼ਨ

ਤਹਿਰਾਨ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼ ਦੇ ਇੱਕ ਫੈਕਲਟੀ ਮੈਂਬਰ ਦਾ ਕਹਿਣਾ ਹੈ ਕਿ 24,760 ਲੋਕ ਜੋ ਐੱਚਆਈਵੀ ਪਾਜ਼ੀਟਿਵ ਹਨ, ਦੇ ਅਧਿਕਾਰਤ ਅੰਕੜਿਆਂ ਵਿੱਚੋਂ ਲਗਭਗ 19 ਪ੍ਰਤੀਸ਼ਤ ਔਰਤਾਂ ਹਨ ਅਤੇ ਇਹ 2024 ਦੇ ਪਹਿਲੇ 6 ਮਹੀਨਿਆਂ ਵਿੱਚ ਵੱਧ ਕੇ 32 ਪ੍ਰਤੀਸ਼ਤ ਹੋ ਜਾਵੇਗੀ। ਇਹ ਦਰਸਾਉਂਦਾ ਹੈ ਕਿ ਐਚਆਈਵੀ ਸੰਚਾਰ ਦਾ ਪੈਟਰਨ ਜੋ ਮਰਦਾਂ ਵਿੱਚ ਹੁੰਦਾ ਸੀ ਹੁਣ ਔਰਤਾਂ ਵਿੱਚ ਫੈਲ ਰਿਹਾ ਹੈ।

ਉਨ੍ਹਾਂ ਅਨੁਸਾਰ 73 ਫੀਸਦੀ ਐੱਚ.ਆਈ.ਵੀ. ਪਾਜ਼ੇਟਿਵ ਮਰੀਜ਼ 20 ਤੋਂ 45 ਸਾਲ ਦੀ ਉਮਰ ਦੇ ਹਨ, ਇਸ ਲਈ ਇਸ ਉਮਰ ਵਰਗ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਉਪਾਅ ਅਪਣਾਉਣ ਦੀ ਲੋੜ ਹੈ।

ਡਰੱਗਸ ਕਾਰਨ ਟ੍ਰਾਂਸਮਿਸ਼ਨ ਦਾ ਪੈਟਰਨ ਬਦਲਿਆ

ਈਰਾਨ ਵਿੱਚ ਐੱਚਆਈਵੀ ਸੰਕਰਮਣ ਦੇ ਟ੍ਰਾਂਸਮਿਸ਼ਨ ਪੈਟਰਨ ਵਿੱਚ ਤਬਦੀਲੀਆਂ ਦਾ ਹਵਾਲਾ ਦਿੰਦੇ ਹੋਏ, ਈਰਾਨ ਦੇ ਏਡਜ਼ ਖੋਜ ਕੇਂਦਰ ਦੇ ਮੁਖੀ ਅਬਾਸੀਅਨ ਨੇ ਕਿਹਾ, ‘ਬਦਕਿਸਮਤੀ ਨਾਲ, ਮਾਰਿਜੁਆਨਾ ਅਤੇ ਐਮਫੇਟਾਮਾਈਨਜ਼ ਵਰਗੇ ਕੁਝ ਮਨੋਵਿਗਿਆਨਕ ਪਦਾਰਥ ਲੋਕਾਂ ਨੂੰ ਉੱਚ-ਜੋਖਮ ਵਾਲੇ ਜਿਨਸੀ ਵਿਵਹਾਰ ਦਾ ਸਾਹਮਣਾ ਕਰਵੁਾਉਂਦੇ ਹਨ ਅਤੇ ਇਹ ਐੱਚਆਈਵੀ ਟ੍ਰਾਸ਼ਮਿਸ਼ਨ ਨੂੰ ਬਹੁਤ ਵਧਾਉਂਦਾ ਹਨ।

HIV ਦਾ ਮੁੱਖ ਕਾਰਨ ਬਣ ਗਿਆ ਸੈਕਸੁਅਲ ਟ੍ਰਾਂਸਮਿਸ਼ਨ

ਅਬਾਸੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜਿਨਸੀ ਸਬੰਧਾਂ ਰਾਹੀਂ ਐੱਚਆਈਵੀ ਦੀ ਲਾਗ ਫੈਲਣ ਦਾ ਪੈਟਰਨ ਵਧਿਆ ਹੈ। 24760 ਲੋਕਾਂ ਵਿੱਚੋਂ, ਲਗਭਗ 28 ਪ੍ਰਤੀਸ਼ਤ ਜਿਨਸੀ ਸਬੰਧਾਂ ਰਾਹੀਂ ਐੱਚ.ਆਈ.ਵੀ. ਅਤੇ 2024 ਦੇ ਪਹਿਲੇ 6 ਮਹੀਨਿਆਂ ਵਿੱਚ ਇਹ ਵਧ ਕੇ 65 ਫੀਸਦੀ ਹੋ ਗਿਆ ਹੈ। ਮਤਲਬ ਕਿ ਇਨਫੈਕਸ਼ਨ ਦੇ ਪੈਟਰਨ ‘ਚ ਬਦਲਾਅ ਦੇਖਿਆ ਜਾ ਰਿਹਾ ਹੈ।

Exit mobile version