Hamas Israel War: ਵੱਧ ਰਹੇ ਨੇ ਗਾਜ਼ਾ ਦੀ ਜੰਗ ਦੇ ਮਹੀਨੇ, ਘਟ ਰਹੇ ਨੇ ਇਜ਼ਰਾਈਲੀ ਬੰਧਕ, ਹੁਣ ਮਿਲੀਆਂ 6 ਹੋਰ ਲਾਸ਼ਾਂ

Published: 

01 Sep 2024 13:24 PM

Israeli Hostages: ਇਜ਼ਰਾਈਲੀ ਫੌਜ ਨੂੰ ਗਾਜ਼ਾ ਵਿੱਚ ਇੱਕ ਸੁਰੰਗ ਵਿੱਚੋਂ 6 ਇਜ਼ਰਾਈਲੀ ਬੰਧਕਾਂ ਦੀਆਂ ਲਾਸ਼ਾਂ ਮਿਲੀਆਂ ਹਨ। IDF ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਾਰੀ ਨੇ ਐਤਵਾਰ ਨੂੰ ਕਿਹਾ ਕਿ "ਸਾਡੇ ਬੰਧਕਾਂ ਨੂੰ ਛੁਡਾਉਣ ਤੋਂ ਪਹਿਲਾਂ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।"

Hamas Israel War: ਵੱਧ ਰਹੇ ਨੇ ਗਾਜ਼ਾ ਦੀ ਜੰਗ ਦੇ ਮਹੀਨੇ, ਘਟ ਰਹੇ ਨੇ ਇਜ਼ਰਾਈਲੀ ਬੰਧਕ, ਹੁਣ ਮਿਲੀਆਂ 6 ਹੋਰ ਲਾਸ਼ਾਂ

Hamas Israel War: ਵੱਧ ਰਹੇ ਨੇ ਗਾਜ਼ਾ ਦੀ ਜੰਗ ਦੇ ਮਹੀਨੇ, ਘਟ ਰਹੇ ਨੇ ਇਜ਼ਰਾਈਲੀ ਬੰਧਕ, ਹੁਣ ਮਿਲੀਆਂ 6 ਹੋਰ ਲਾਸ਼ਾਂ

Follow Us On

Hamas Israel War: ਇਜ਼ਰਾਈਲੀ ਫੌਜ ਨੇ ਗਾਜ਼ਾ ਵਿੱਚ ਇੱਕ ਸੁਰੰਗ ਵਿੱਚੋਂ 6 ਇਜ਼ਰਾਈਲੀ ਬੰਧਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। ਇਜ਼ਰਾਇਲੀ ਫੌਜ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਸਰਾਈਲੀ ਫੌਜ ਬੰਧਕਾਂ ਨੂੰ ਛੁਡਾਉਣ ਤੋਂ ਠੀਕ ਪਹਿਲਾਂ, ਇਜ਼ਰਾਈਲੀ ਬੰਧਕਾਂ ਦੀ ਸੁਰੱਖਿਆ ਲਈ ਤਾਇਨਾਤ ਹਮਾਸ ਦੇ ਲੜਾਕਿਆਂ ਨੇ ਉਨ੍ਹਾਂ ਨੂੰ ਮਾਰ ਦਿੱਤਾ।

ਇਨ੍ਹਾਂ ਛੇ ਬੰਧਕਾਂ ਨੂੰ ਉਸ ਸਮੇਂ ਆਪਣੀ ਜਾਨ ਗਵਾਉਣੀ ਪਈ ਜਦੋਂ ਇਜ਼ਰਾਈਲੀ ਫ਼ੌਜ ਉਨ੍ਹਾਂ ਨੂੰ ਛੁਡਾਉਣ ਲਈ ਪਹੁੰਚਣ ਵਾਲੀ ਸੀ। ਫੌਜ ਨੇ ਉਨ੍ਹਾਂ ਦੀ ਪਛਾਣ ਅਮਰੀਕੀ-ਇਜ਼ਰਾਈਲੀ ਬੰਧਕਾਂ ਹਰਸ਼ ਗੋਲਡਬਰਗ ਪੋਲਿਨ, 23, ਓਰੀ ਡੈਨੀਨੋ, 25, ਅਡੇਨ ਯੇਰੂਸ਼ਾਲਮੀ, 24, ਅਲਮੋਗ ਸਰੂਸੀ, 27, ਅਤੇ ਅਲੈਗਜ਼ੈਂਡਰ ਲੋਬਾਨੋਵ, 33 ਵਜੋਂ ਕੀਤੀ ਹੈ।

ਇਨ੍ਹਾਂ ਸਾਰਿਆਂ ਨੂੰ 7 ਅਕਤੂਬਰ ਦੇ ਹਮਲੇ ਦੌਰਾਨ ਹਮਾਸ ਨੇ ਇੱਕ ਸੰਗੀਤ ਸਮਾਰੋਹ ਤੋਂ ਅਗਵਾ ਕਰ ਲਿਆ ਸੀ। 6ਵੇਂ ਬੰਧਕ, 40 ਸਾਲਾ ਕਾਰਮਲ ਗੇਟ ਨੂੰ ਬੈਰੀ ਦੇ ਨੇੜੇ ਇੱਕ ਖੇਤ ਤੋਂ ਅਗਵਾ ਕੀਤਾ ਗਿਆ ਸੀ।

ਬਚਾਉਣ ਤੋਂ ਪਹਿਲਾਂ ਹੀ ਬੇਰਹਿਮੀ ਨਾਲ ਕੀਤਾ ਕਤਲ

ਇਜ਼ਰਾਇਲੀ ਫੌਜ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਾਰੀ ਨੇ ਐਤਵਾਰ ਨੂੰ ਕਿਹਾ ਕਿ “ਸਾਡੇ ਵੱਲੋਂ ਉਸ ਨੂੰ ਬਚਾਉਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉਸਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ।” ਬੰਧਕਾਂ ਦੀ ਰਿਹਾਈ ਲਈ ਪਿਛਲੇ ਹਫ਼ਤੇ ਕਾਹਿਰਾ ਵਿੱਚ ਹੋਈ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ ਤੋਂ ਹੀ ਇਜ਼ਰਾਈਲ ਗਾਜ਼ਾ ਵਿੱਚ ਆਪਣੀ ਕਾਰਵਾਈ ਤੇਜ਼ ਕਰ ਰਿਹਾ ਹੈ। ਹਾਲਾਂਕਿ, ਅੰਤਰਰਾਸ਼ਟਰੀ ਦਬਾਅ ਤੋਂ ਬਾਅਦ, ਇਜ਼ਰਾਈਲੀ ਫੌਜ ਨੇ ਪੋਲੀਓ ਟੀਕਾਕਰਨ ਲਈ 3 ਦਿਨਾਂ ਦੀ ਜੰਗਬੰਦੀ ਲਾਗੂ ਕਰ ਦਿੱਤੀ ਸੀ।

ਬੰਧਕਾਂ ਦੇ ਕਤਲ ‘ਤੇ ਬਿਡੇਨ ਦਾ ਸਖਤ ਰੁਖ

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਅਮਰੀਕੀ ਇਜ਼ਰਾਈਲੀ ਬੰਧਕ ਹਰਸ਼ ਗੋਲਡਬਰਗ ਪੋਲਿਨ ਦੀ ਮੌਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, “ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਹਮਾਸ ਦੇ ਨੇਤਾ ਇਨ੍ਹਾਂ ਅਪਰਾਧਾਂ ਦੀ ਕੀਮਤ ਚੁਕਾਉਣਗੇ।” ਬਿਡੇਨ ਨੇ ਇਹ ਵੀ ਕਿਹਾ ਕਿ ਅਸੀਂ ਬਾਕੀ ਬੰਧਕਾਂ ਦੀ ਰਿਹਾਈ ਲਈ 24 ਘੰਟੇ ਕੰਮ ਕਰ ਰਹੇ ਹਾਂ।

ਜੰਗ ਨੂੰ ਇੱਕ ਸਾਲ ਪੂਰਾ ਹੋ ਰਿਹਾ ਹੈ

7 ਅਕਤੂਬਰ, 2023 ਨੂੰ ਹਮਾਸ ਦੁਆਰਾ ਇਜ਼ਰਾਈਲ ‘ਤੇ ਓਪਰੇਸ਼ਨ ਅਲ ਅਕਸਾ ਸ਼ੁਰੂ ਕਰਨ ਤੋਂ ਬਾਅਦ, ਇਜ਼ਰਾਈਲ ਨੇ ਗਾਜ਼ਾ ਵਿੱਚ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਗਾਜ਼ਾ ‘ਤੇ ਹਮਲਾ ਕਰਨ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ ਉਨ੍ਹਾਂ ਦੀ ਕਾਰਵਾਈ ਹਮਾਸ ਦੇ ਖਾਤਮੇ ਅਤੇ ਬੰਧਕਾਂ ਦੀ ਰਿਹਾਈ ਲਈ ਹੈ। ਗਾਜ਼ਾ ‘ਚ ਫੌਜ ਦੀ ਇਸ ਕਾਰਵਾਈ ‘ਚ ਕਰੀਬ 40 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਹਮਾਸ ਦੇ ਹਮਲੇ ਵਿੱਚ ਕਰੀਬ 1200 ਇਜ਼ਰਾਇਲੀ ਮਾਰੇ ਗਏ ਸਨ।

ਗਾਜ਼ਾ ਯੁੱਧ ਦੌਰਾਨ ਦੋ ਜੰਗਬੰਦੀਆਂ ਵਿੱਚ, ਜ਼ਿਆਦਾਤਰ ਬੰਧਕਾਂ ਦਾ ਹਮਾਸ ਅਤੇ ਫਲਸਤੀਨੀ ਕੈਦੀਆਂ ਨਾਲ ਅਦਲਾ-ਬਦਲੀ ਕੀਤਾ ਗਿਆ ਹੈ। ਕੁਝ ਬੰਧਕਾਂ ਨੂੰ ਇਜ਼ਰਾਇਲੀ ਫੌਜ ਨੇ ਛੁਡਵਾਇਆ ਵੀ ਹੈ ਪਰ ਹਮਾਸ ਕੋਲ ਅਜੇ ਵੀ ਦਰਜਨਾਂ ਇਜ਼ਰਾਇਲੀ ਬੰਧਕ ਹਨ।