Hafiz Saeed : ਅੱਤਵਾਦੀ ਹਾਫਿਜ਼ ਸਈਦ ਦਾ ਵੀ ਹੋ ਗਿਆ ਕੰਮ! ਇਹ 5 ਸੰਕੇਤ ਕਰ ਰਹੇ ਇਸ਼ਾਰਾ

tv9-punjabi
Updated On: 

17 Mar 2025 16:08 PM

Hafiz Saeed Dead: ਪਾਕਿਸਤਾਨੀ ਪੱਤਰਕਾਰ ਨਈਮ ਮਨਸੂਰ ਨੇ ਦਾਅਵਾ ਕੀਤਾ ਹੈ ਕਿ ਹਾਫਿਜ਼ ਸਈਦ ਇੱਕ ਆਪਰੇਸ਼ਨ ਵਿੱਚ ਮਾਰਿਆ ਗਿਆ ਹੈ। ਇਸ ਦਾਅਵੇ ਤੋਂ ਬਾਅਦ ਪਾਕਿਸਤਾਨ ਵਿੱਚ ਹਲਚਲ ਮਚੀ ਹੋਈ ਹੈ। ਮਨਸੂਰ ਦੇ ਅਨੁਸਾਰ, ਲਸ਼ਕਰ-ਏ-ਤੋਇਬਾ ਦਾ ਆਪਰੇਸ਼ਨ ਮੁਖੀ ਅਬੂ ਕਤਾਲ ਵੀ ਮਾਰਿਆ ਗਿਆ ਹੈ। ਇੱਕ ਹੋਰ ਪੱਤਰਕਾਰ ਅਰਸ਼ਦ ਯੂਸਫ਼ਜ਼ਈ ਨੇ ਕਿਹਾ ਹੈ ਕਿ ਲਸ਼ਕਰ-ਏ-ਤੋਇਬਾ ਦੇ ਦੋ ਲੋਕ ਮਾਰੇ ਗਏ ਹਨ।

Hafiz Saeed : ਅੱਤਵਾਦੀ ਹਾਫਿਜ਼ ਸਈਦ ਦਾ ਵੀ ਹੋ ਗਿਆ ਕੰਮ! ਇਹ 5 ਸੰਕੇਤ ਕਰ ਰਹੇ ਇਸ਼ਾਰਾ

ਹਾਫਿਜ਼ ਸਈਦ, ਅੱਤਵਾਦੀ

Follow Us On

ਕੀ ਮੋਸਟ ਵਾਂਟੇਡ ਅੱਤਵਾਦੀ ਅਤੇ ਭਾਰਤ ਦਾ ਦੁਸ਼ਮਣ ਨੰਬਰ ਇੱਕ ਹਾਫਿਜ਼ ਸਈਦ ਪਾਕਿਸਤਾਨ ਵਿੱਚ ਮਾਰਿਆ ਗਿਆ ਹੈ? ਇਹ ਦਾਅਵਾ ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਨਈਮ ਮਨਸੂਰ ਨੇ ਐਤਵਾਰ ਨੂੰ ਇੱਕ ਆਪ੍ਰੇਸ਼ਨ ਤੋਂ ਬਾਅਦ ਕੀਤਾ। ਪਾਕਿਸਤਾਨੀ ਪੱਤਰਕਾਰ ਨਈਮ ਮਨਸੂਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਹਾਫਿਜ਼ ਸਈਦ ਇੱਕ ਆਪਰੇਸ਼ਨ ਵਿੱਚ ਮਾਰਿਆ ਗਿਆ ਹੈ।

ਮਨਸੂਰ ਦੇ ਅਨੁਸਾਰ, ਸ਼ਨੀਵਾਰ (15 ਮਾਰਚ) ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਜਿਨ੍ਹਾਂ ਦੋ ਲੋਕਾਂ ਨੂੰ ਮਾਰਿਆ, ਉਨ੍ਹਾਂ ਚੋਂ ਹਾਫਿਜ਼ ਵੀ ਇੱਕ ਸੀ। ਨਈਮ ਮਨਸੂਰ ਦੀ ਇਸ ਪੋਸਟ ਨੂੰ ਕਈ ਪਾਕਿਸਤਾਨੀ ਪੱਤਰਕਾਰਾਂ ਨੇ ਸਾਂਝਾ ਕੀਤਾ ਹੈ, ਇਸ ਲਈ ਸਵਾਲ ਉਠਾਏ ਜਾ ਰਹੇ ਹਨ ਕਿ ਕੀ ਭਤੀਜੇ ਅਬੂ ਕਤਾਲ ਦੇ ਨਾਲ ਹਾਫਿਜ਼ ਵੀ ਮਾਰਿਆ ਗਿਆ?

ਭਤੀਜੇ ਕਤਾਲ ਦੀ ਮੌਤ ਦੀ ਹੋਈ ਸੀ ਪੁਸ਼ਟੀ

ਪਾਕਿਸਤਾਨੀ ਮੀਡੀਆ ਦੇ ਅਨੁਸਾਰ, ਅਬੂ ਕਤਾਲ ਦੀ ਜੇਹਲਮ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬੰਦੂਕਧਾਰੀ ਬਾਈਕ ‘ਤੇ ਆਏ ਸਨ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਕਤਾਲ ਲਸ਼ਕਰ-ਏ-ਤੋਇਬਾ ਦਾ ਆਪਰੇਸ਼ਨ ਚੀਫ਼ ਸੀ।

ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਡੂੰਘੇ ਮਤਭੇਦਾਂ ਕਾਰਨ ਕਤਾਲ ਮਾਰਿਆ ਗਿਆ ਹੈ। ਪਾਕਿਸਤਾਨ ਵਿੱਚ ਕਤਾਲ ਦੀ ਮੌਤ ਦੀ ਪੁਸ਼ਟੀ ਹੋ ​​ਗਈ ਹੈ। ਇਸ ਦੌਰਾਨ, ਹਾਫਿਜ਼ ਸਈਦ ਬਾਰੇ ਸਸਪੈਂਸ ਅਜੇ ਵੀ ਬਣਿਆ ਹੋਇਆ ਹੈ।

2 ਮੌਤਾਂ ਦੀ ਪੁਸ਼ਟੀ, ਫਿਰ ਦੂਜਾ ਕੌਣ?

ਜੇਹਲਮ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਆਤਮਘਾਤੀ ਹਮਲਾਵਰਾਂ ਨੂੰ ਮਾਰ ਮੁਕਾਇਆ। ਸੀਨੀਅਰ ਪੱਤਰਕਾਰ ਅਰਸ਼ਦ ਯੂਸਫ਼ਜ਼ਈ ਦੇ ਅਨੁਸਾਰ, ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਗਈ ਹੈ ਪਰ ਪੁਲਿਸ ਚੁੱਪੀ ਧਾਰਨ ਕਰ ਰਹੀ ਹੈ। ਯੂਸਫ਼ਜ਼ਈ ਨੇ ਆਪਣੀ ਪੋਸਟ ਵਿੱਚ ਹਾਫਿਜ਼ ਸਈਦ ਦਾ ਨਾਮ ਵੀ ਲਿਆ ਹੈ।

ਸਵਾਲ ਇਹ ਉੱਠ ਰਿਹਾ ਹੈ ਕਿ ਜਦੋਂ 2 ਮੌਤਾਂ ਦੀ ਪੁਸ਼ਟੀ ਹੋਈ ਹੈ, ਤਾਂ ਦੂਜਾ ਕੌਣ ਹੈ? ਕਿਉਂਕਿ ਹਾਫਿਜ਼ ਸਈਦ ਅਕਸਰ ਆਪਣੇ ਭਤੀਜੇ ਅਬੂ ਕਤਾਲ ਨਾਲ ਹੀ ਰਹਿੰਦਾ ਹੈ। ਜੇਲ੍ਹ ਵਿੱਚ ਵੀ, ਸਈਦ ਕਤਾਲ ਨਾਲ ਰਹਿੰਦਾ ਸੀ। ਅਜਿਹੇ ਵਿੱਚ ਕਿਹਾ ਜਾ ਰਿਹਾ ਹੈ ਕਿ ਬੰਦੂਕਧਾਰੀਆਂ ਨੇ ਕਤਾਲ ਦੇ ਨਾਲ ਹਾਫਿਜ਼ ਨੂੰ ਉਡਾ ਦਿੱਤਾ।

ਇਸੇ ਲਈ ਵੀ ਉੱਠ ਰਹੇ ਹਨ ਸਵਾਲ

ਜਿਵੇਂ ਹੀ ਅਣਪਛਾਤੇ ਬੰਦੂਕਧਾਰੀਆਂ ਨੇ ਲਸ਼ਕਰ ਦੇ ਦੋ ਲੋਕਾਂ ਨੂੰ ਮਾਰ ਦਿੱਤਾ, ਪੂਰੇ ਜੇਹਲਮ ਵਿੱਚ ਸਿਕਊਰਿਟੀ ਲੌਕਡਾਉਨ ਲਗਾ ਦਿੱਤਾ ਗਿਆ। ਇਹ ਸਵਾਲ ਇਸ ਲਈ ਵੀ ਉੱਠ ਰਿਹਾ ਹੈ ਕਿਉਂਕਿ ਆਮ ਤੌਰ ‘ਤੇ ਜਦੋਂ ਹਾਫਿਜ਼ ਸਈਦ ਜ਼ਿੰਦਾ ਰਹਿੰਦਾ ਹੈ ਅਤੇ ਉਸਦੀ ਮੌਤ ਦੀ ਖ਼ਬਰ ਆਉਂਦੀ ਹੈ, ਤਾਂ ਤੁਰੰਤ ਉਸਦੇ ਹੈਂਡਲ ਤੋਂ ਕੋਈ ਨਾ ਕੋਈ ਪੋਸਟ ਆ ਜਾਂਦੀ ਹੈ।

ਇਸ ਵਾਰ ਨਾ ਤਾਂ ਕੋਈ ਸਬੂਤ ਪੇਸ਼ ਕੀਤਾ ਗਿਆ ਹੈ ਅਤੇ ਨਾ ਹੀ ਪਾਕਿਸਤਾਨ ਸਰਕਾਰ ਵੱਲੋਂ ਸਪੱਸ਼ਟ ਤੌਰ ‘ਤੇ ਕੁਝ ਕਿਹਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਨੇ ਹਾਫਿਜ਼ ਦੇ ਮਾਰੇ ਜਾਣ ਦੀ ਖ਼ਬਰ ਤੋਂ ਇਨਕਾਰ ਵੀ ਨਹੀਂ ਕੀਤਾ ਹੈ। ਇੰਨਾ ਹੀ ਨਹੀਂ, ਪਾਕਿਸਤਾਨੀ ਮੀਡੀਆ ਵੀ ਇਸ ਨੂੰ ਖੁੱਲ੍ਹ ਕੇ ਕਵਰ ਨਹੀਂ ਕਰ ਪਾ ਰਿਹਾ।