Gurpatwant Singh Pannu: ਅਫਵਾਹ ਸੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਦੀ ਖਬਰ, ਖਾਲਸਾ ਟੂਡੇ ਦੇ ਮੁਖੀ ਦਾ ਦਾਅਵਾ, ਕੱਲ ਆਈ ਸੀ ਕਾਰ ਹਾਦਸੇ ‘ਚ ਮੌਤ ਦੀ ਖ਼ਬਰ

Updated On: 

06 Jul 2023 18:26 PM

ਪੰਜਾਬ ਪੁਲਿਸ ਨੇ ਪੰਨੂ ਖ਼ਿਲਾਫ਼ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਦੇਸ਼ ਧ੍ਰੋਹ ਦੇ ਕੇਸ ਦਰਜ ਕੀਤੇ ਸਨ। ਜਾਣਕਾਰੀ ਅਨੁਸਾਰ ਪੰਨੂ ਦੀ ਜਥੇਬੰਦੀ ਸਿੱਖ ਫਾਰ ਜਸਟਿਸ ਅਮਰੀਕਾ, ਬਰਤਾਨੀਆ ਸਮੇਤ ਕਈ ਦੇਸ਼ਾਂ ਵਿੱਚ ਭਾਰਤ ਖ਼ਿਲਾਫ਼ ਗਲਤ ਪ੍ਰਚਾਰ ਕਰਨ ਲਈ ਵੀ ਜਾਣੀ ਜਾਂਦੀ ਹੈ।

Gurpatwant Singh Pannu: ਅਫਵਾਹ ਸੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਦੀ ਖਬਰ, ਖਾਲਸਾ ਟੂਡੇ ਦੇ ਮੁਖੀ ਦਾ ਦਾਅਵਾ, ਕੱਲ ਆਈ ਸੀ ਕਾਰ ਹਾਦਸੇ ਚ ਮੌਤ ਦੀ ਖ਼ਬਰ
Follow Us On

ਬੀਤੇ ਦਿਨ ਟਵੀਟਰ ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਕਾਰ ਹਾਦਸੇ ‘ਚ ਮੌਤ ਹੋ ਗਈ ਹੈ। ਉਸ ਦੀ ਕਾਰ ਅਮਰੀਕਾ ਦੇ ਹਾਈਵੇਅ ਨੰਬਰ 101 ‘ਤੇ ਹਾਦਸਾਗ੍ਰਸਤ ਹੋ ਗਈ ਸੀ। ਪਰ ਉਸ ਤੋਂ ਕੁਝ ਦੇਰ ਬਾਅਦ ਦ ਖਾਲਸਾ ਟੁਡੇ ਵੱਲੋਂ ਇਸ ਖਬਰ ਦਾ ਖੰਡਨ ਵੀ ਜਾਰੀ ਕਰ ਦਿੱਤਾ ਗਿਆ।

ਬੁੱਧਵਾਰ ਨੂੰ ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਦੀ ਖਬਰ ਵਾਇਰਲ ਹੋਈ ਸੀ। ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਉਹ ਮਰਿਆ ਨਹੀਂ ਸਗੋਂ ਜ਼ਿੰਦਾ ਹੈ। ਉਸ ਦੀ ਮੌਤ ਦੀ ਖ਼ਬਰ ਸਿਰਫ਼ ਇੱਕ ਅਫ਼ਵਾਹ ਸੀ। ਕੈਲੀਫੋਰਨੀਆ ਵਿੱਚ, ਖਾਲਸਾ ਟੂਡੇ ਦੇ ਮੁੱਖ ਸੰਪਾਦਕ ਅਤੇ ਸੀਈਓ ਸੁੱਖੀ ਚਾਹਲ ਨੇ ਦੱਸਿਆ ਕਿ ਪੰਨੂ ਦੀ ਮੌਤ ਨਹੀਂ ਹੋਈ ਹੈ। ਉਸ ਦੀ ਮੌਤ ਦੀ ਖਬਰ ਸਿਰਫ ਅਫਵਾਹ ਸੀ।

ਸੁੱਖੀ ਚਹਿਲ ਨੇ ਲੋਕਾਂ ਨੂੰ ਗੁਰਪਤਵੰਤ ਸਿੰਘ ਦੀ ਮੌਤ ਦੀ ਝੂਠੀ ਖਬਰ ਨਾ ਫੈਲਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮੀਡੀਆ ਨੂੰ ਗਲਤ ਜਾਣਕਾਰੀ ਪ੍ਰਸਾਰਿਤ ਕਰਨ ਤੋਂ ਵੀ ਮਨਾ ਕੀਤਾ ਹੈ। ਦੱਸ ਦੇਈਏ ਕਿ ਸੁੱਖੀ ਚਾਹਲ ਮੂਲ ਰੂਪ ਤੋਂ ਪੰਜਾਬ ਦੇ ਰਹਿਣ ਵਾਲੇ ਹਨ। ਉਹ ਕੈਲੀਫੋਰਨੀਆ ਵਿੱਚ ਰਹਿੰਦੇ ਹਨ। ਅਮਰੀਕਾ ਵਿਚ ਉਹ ਵੱਖਵਾਦੀਆਂ ਦਾ ਜ਼ੋਰਦਾਰ ਵਿਰੋਧ ਕਰਦੇ ਹਨ। ਖਾਲਿਸਤਾਨੀ ਵੱਖਵਾਦੀ ਉਨ੍ਹਾਂ ਨੂੰ ਕਈ ਵਾਰ ਧਮਕੀਆਂ ਦੇ ਚੁੱਕੇ ਹਨ। ਪਰ ਇਸ ਦੀ ਪਰਵਾਹ ਕੀਤੇ ਬਿਨਾਂ ਉਹ ਭਾਰਤ ਦਾ ਝੰਡਾ ਬੁਲੰਦ ਕਰ ਰਹੇ ਹਨ।

ਭਾਰਤ ਦਾ ਮੋਸਟ ਵਾਂਟੇਂਡ ਅੱਤਵਾਦੀ ਹੈ ਪੰਨੂ

ਗੁਰਪਤਵੰਤ ਸਿੰਘ ਪੰਨੂ ਦੀ ਗੱਲ ਕਰੀਏ ਤਾਂ ਉਹ ਅਮਰੀਕਾ ਵਿੱਚ ਵੱਸਿਆ ਭਾਰਤ ਦਾ ਮੋਸਟ ਵਾਂਟੇਂਡ ਅੱਤਵਾਦੀ ਹੈ। 1 ਜੁਲਾਈ, 2020 ਨੂੰ, ਭਾਰਤ ਸਰਕਾਰ ਨੇ ਪੰਨੂ ਨੂੰ UAPA ਕਾਨੂੰਨ ਤਹਿਤ ਉਸਨੂੰੰ ਅੱਤਵਾਦੀ ਘੋਸ਼ਿਤ ਕੀਤਾ ਸੀ। ਉਹ ਖਾਲਿਸਤਾਨੀ ਵੱਖਵਾਦ ਨੂੰ ਵਧਾਵਾ ਦੇ ਰਿਹਾ ਹੈ ਅਤੇ ਖਾਲਿਸਤਾਨ ਨੂੰ ਲੈ ਕੇ ਭਾਰਤ ਖਿਲਾਫ ਜ਼ਹਿਰ ਉਗਲਦਾ ਰਹਿੰਦਾ ਹੈ।

ਕਾਰ ਹਾਦਸੇ ‘ਚ ਮੌਤ ਦਾ ਕੀਤਾ ਗਿਆ ਸੀ ਦਾਅਵਾ

ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਪੰਨੂ ਰੂਪੋਸ਼ ਹੋ ਗਿਆ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਖਬਰ ਫੈਲ ਗਈ ਕਿ ਪੰਨੂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਦੱਸ ਦਈਏ ਕਿ ਪੰਨੂ ਦੀ ਮੌਤ ਸੜਕ ਹਾਦਸੇ ‘ਚ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੌਰਾਨ ਦੱਸਿਆ ਗਿਆ ਕਿ ਉਸ ਦੀ ਕਾਰ ਅਮਰੀਕਾ ਦੇ ਹਾਈਵੇਅ ਨੰਬਰ 101 ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ ਇਹ ਖਬਰ ਸਿਰਫ ਅਫਵਾਹ ਹੀ ਸਾਬਤ ਹੋਈ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version