ਅਮਰੀਕਾ ‘ਚ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਸੜਕ ਹਾਦਸੇ ‘ਚ ਮੌਤ! ਟਵਿੱਟਰ ‘ਤੇ ਵਾਇਰਲ ਹੋ ਰਹੀ ਖ਼ਬਰ

Updated On: 

05 Jul 2023 20:00 PM

Pannu Death News On Twitter: ਖਾਲਿਸਤਾਨੀ ਅੱਤਵਾਦੀ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ 'ਚ ਸੜਕ ਹਾਦਸੇ 'ਚ ਮੌਤ ਦੀ ਖਬਰ ਹੈ। ਟਵਿੱਟਰ 'ਤੇ ਉਸ ਦੀ ਮੌਤ ਦੀ ਖ਼ਬਰ ਤੇਜ਼ੀ ਨਾਲ ਟਰੈਂਡ ਕਰ ਰਹੀ ਹੈ। ਹਾਲਾਂਕਿ ਟੀਵੀ9 ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ।

ਅਮਰੀਕਾ ਚ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਸੜਕ ਹਾਦਸੇ ਚ ਮੌਤ! ਟਵਿੱਟਰ ਤੇ ਵਾਇਰਲ ਹੋ ਰਹੀ ਖ਼ਬਰ
Follow Us On

ਖਾਲਿਸਤਾਨੀ ਅੱਤਵਾਦੀ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੀ ਅਮਰੀਕਾ ‘ਚ ਸੜਕ ਹਾਦਸੇ ‘ਚ ਮੌਤ ਦੀ ਖਬਰ ਆ ਰਹੀ ਹੈ। ਪੰਨੂ ਲੰਬੇ ਸਮੇਂ ਤੋਂ ਅੰਡਰਗ੍ਰਾਉਂਡ ਸੀ। ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਕਤਲ, ਲੰਡਨ ਵਿੱਚ ਅਵਤਾਰ ਸਿੰਘ ਖੰਡਾ ਦੀ ਮੌਤ ਅਤੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਪੰਨੂੰ ਨੂੰ ਡਰ ਸੀ ਕਿ ਸ਼ਾਇਦ ਉਸ ਦਾ ਵੀ ਕਤਲ ਹੋ ਸਕਦਾ ਹੈ। ਉੱਧਰ, ਇੱਕ ਤੋਂ ਬਾਅਦ ਇੱਕ ਖਾਲਿਸਤਾਨੀ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਖਾਲਿਸਤਾਨੀ ਸਮਰਥਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ।

ਪੰਨੂ ਲੰਮੇ ਸਮੇ ਤੋਂ ਭਾਰਤ ਵਿਰੋਧੀ ਗੱਲਾਂ ਕਰਦਾ ਰਹਿੰਦਾ ਸੀ। ਉਹ ਹਰ ਰੋਜ਼ ਇੱਕ ਨਾ ਇੱਕ ਵੀਡੀਓ ਜਾਰੀ ਕਰਕੇ ਖਾਲਿਸਤਾਨ ਸਮਰਥਕਾਂ ਨੂੰ ਭੜਕਾਉਂਦਾ ਸੀ। ਉਹ ਭਾਰਤੀ ਏਜੰਸੀਆਂ ਨੂੰ ਬਦਨਾਮ ਕਰਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਸੀ। ਹਾਲ ਹੀ ‘ਚ ਖਾਲਿਸਤਾਨ ਸਮਰਥਕਾਂ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਨੇ ਕੈਨੇਡਾ ਅਤੇ ਅਮਰੀਕਾ ‘ਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਵੀਡੀਓ ਵੀ ਜਾਰੀ ਕੀਤੀ ਸੀ। ਇਹ ਉਸਦਾ ਆਖਰੀ ਧਮਕੀ ਭਰਿਆ ਵੀਡੀਓ ਸੀ।

ਸਿੱਖਾਂ ਨੂੰ ਭੜਕਾਉਣ ਲਈ ਸੋਸ਼ਲ ਮੀਡੀਆ ਦੀ ਕਰਦਾ ਸੀ ਵਰਤੋਂ

ਗੁਰਪਤਵੰਤ ਪੰਨੂ ਅਮਰੀਕਾ ਵਿੱਚ ਬੈਠ ਕੇ ਲੰਮੇ ਸਮੇਂ ਤੋਂ ਪੰਜਾਬ ਰੈਫਰੈਂਡਮ 2020 ਨਾਮ ਦੀ ਖਾਲਿਸਤਾਨੀ ਲਹਿਰ ਚਲਾ ਰਿਹਾ ਸੀ। ਇੱਥੇ ਉਹ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੰਨੂ ਨੇ ਸਿੱਖਾਂ ਨੂੰਖਾਲਿਸਤਾਨ ਮੁਹਿੰਮ ਨਾਲ ਜੋੜਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਸੀ।

ਖਾਲਿਸਤਾਨੀ ਨਾਅਰੇ ਲਿਖਣ ਲਈ ਪੰਨੂ ਫੰਡਿੰਗ ਵੀ ਕਰਦਾ ਸੀ। ਪੰਜਾਬ ਵਿੱਚ ਕਈ ਅਜਿਹੇ ਲੋਕ ਫੜੇ ਗਏ, ਜਿਨ੍ਹਾਂ ਨੇ ਪੰਨੂ ਦੇ ਇਸ਼ਾਰੇ ‘ਤੇ ਸਰਕਾਰੀ ਅਤੇ ਜਨਤਕ ਥਾਵਾਂ ‘ਤੇ ਖਾਲਿਸਤਾਨੀ ਨਾਅਰੇ ਲਿਖ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।

2 ਮਹੀਨਿਆਂ ‘ਚ ਮਾਰੇ ਗਏ 3 ਅੱਤਵਾਦੀ

ਬੀਤੇ ਦੋ ਮਹੀਨਿਆਂ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਹਨ। ਜਿਨ੍ਹਾਂ ਦਾ ਵੇਰਵਾ ਹੇਠਾਂ ਹੈ –

ਅਵਤਾਰ ਖੰਡਾ: 14 ਜੂਨ ਨੂੰ ਭਾਰਤੀ ਸਫਾਰਤਖਾਨੇ ‘ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਖਾਲਿਸਤਾਨ ਪੱਖੀ ਨੇਤਾ ਅਵਤਾਰ ਸਿੰਘ ਖੰਡਾ ਦੀ ਬ੍ਰਿਟੇਨ ‘ਚ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਉਹ ਬਲੱਡ ਕੈਂਸਰ ਤੋਂ ਪੀੜਤ ਸੀ। ਹਾਲਾਂਕਿ ਉਸ ਨੂੰ ਜ਼ਹਿਰ ਦੇਣ ਦੀ ਗੱਲ ਵੀ ਸਾਹਮਣੇ ਆਈ ਸੀ।

ਪਰਮਜੀਤ ਸਿੰਘ ਪੰਜਵੜ: 6 ਮਈ ਨੂੰ ਲਾਹੌਰ ਵਿੱਚ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਹੱਤਿਆ ਕਰ ਦਿੱਤੀ ਗਈ ਸੀ। ਲਾਹੌਰ ਦੇ ਜੌਹਰ ਕਸਬੇ ਦੀ ਸਨਫਲਾਵਰ ਸੁਸਾਇਟੀ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਗਈਆਂ। ਪੰਜਵੜ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਉਹ 1990 ਤੋਂ ਪਾਕਿਸਤਾਨ ਵਿੱਚ ਸ਼ਰਨ ਲੈ ਕੇ ਰਿਹਾ ਸੀ। ਉਹ ਇੱਥੇ ਮਲਿਕ ਸਰਦਾਰਾ ਸਿੰਘ ਦੇ ਨਾਂ ਤੇ ਰਹਿ ਰਿਹਾ ਸੀ।

ਹਰਦੀਪ ਸਿੰਘ ਨਿੱਝਰ: ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਕੈਨੇਡਾ ਦੇ ਇੱਕ ਗੁਰਦੁਆਰੇ ਦੀ ਪਾਰਕਿੰਗ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਿੱਝਰ ਨੂੰ ਕਾਰ ਤੋਂ ਹੇਠਾਂ ਉਤਰਨ ਦਾ ਸਮਾਂ ਵੀ ਨਹੀਂ ਦਿੱਤਾ ਗਿਆ। ਨਿੱਝਰ ਇਸ ਗੁਰਦੁਆਰੇ ਦਾ ਮੁਖੀ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ