Turkey Flood: ਤੁਰਕੀ ਦੇ ਭੂਚਾਲ ਪ੍ਰਭਾਵਿਤ ਸੁਬਿਆਂ ‘ਚ ਆਏ ਹੜ ਵਿੱਚ 13 ਦੀ ਮੌਤ, ਬਚਾਅ ਮੁਹਿੰਮ ਜਾਰੀ
Turkey Flood: ਭਿਆਨਕ ਭੂਚਾਲ ਵਿੱਚ ਤਬਾਹ ਹੋਏ ਤੁਰਕੀ ਦੇ 2 ਸੁਬਿਆਂ 'ਚ ਆਏ ਹੜ ਵਿੱਚ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਬਾਸ਼ਿੰਦੇ ਬੇਘਰ ਹੋ ਗਏ ਹਨ। ਮੀਡੀਆ 'ਚ ਆਈਆਂ ਖਬਰਾਂ ਦੇ ਹਵਾਲੇ ਤੋਂ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਪਹਿਲਾਂ ਤੋਂ ਹੀ ਭੂਚਾਲ ਕਰਕੇ ਤਬਾਹ ਹੋਏ ਲੋਕਾਂ ਦੀ ਮੁਸੀਬਤਾਂ ਹੁਣ ਹੜ ਨੇ ਹੋਰ ਵਾਧਾ ਦਿੱਤੀਆਂ ਹਨ।
Turkey Flood: ਪਿਛਲੇ ਮਹੀਨੇ ਆਏ ਭਿਆਨਕ ਭੂਚਾਲ (Earthquake) ਵਿੱਚ ਤਬਾਹ ਹੋਏ ਤੁਰਕੀ ਦੇ 2 ਸੁਬਿਆਂ ‘ਚ ਆਏ ਹੜ ਵਿੱਚ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਬਾਸ਼ਿੰਦੇ ਬੇਘਰ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਉੱਥੇ ਦੇ ਆਹਲਾ ਅਧਿਕਾਰੀਆਂ ਅਤੇ ਮੀਡੀਆ ‘ਚ ਆਈਆਂ ਖਬਰਾਂ ਦੇ ਹਵਾਲੇ ਤੋਂ ਦਿੱਤੀ ਗਈ। ਦੱਸਣਯੋਗ ਹੈ ਕਿ ਪਹਿਲਾਂ ਤੋਂ ਹੀ ਭੂਚਾਲ ਕਰਕੇ ਤਬਾਹ ਹੋਏ ਲੋਕਾਂ ਦੀ ਮੁਸੀਬਤਾਂ ਹੁਣ ਹੜ ਨੇ ਹੋਰ ਵਾਧਾ ਦਿੱਤੀਆਂ ਹਨ। ਇਹਨਾਂ ਹੜ੍ਹ ਪ੍ਰਭਾਵਿਤ ਦੋਵੇਂ ਸੁਬਿਆਂ ਵਿੱਚ ਘੱਟੋ-ਘੱਟ ਦੋ ਹੋਰ ਲੋਕੀ ਲਾਪਤਾ ਦੱਸੇ ਜਾਂਦੇ ਹਨ।
ਦੋ ਲੋਕਾਂ ਦੀ ਮੌਤ ਸੂਬਾ ਅਦੀਆਮਨ ਦੇ ਟੁੱਟ ਵਿੱਚ ਹੋਈ
ਤੁਰਕੀ ਦੇ ਹੈਬਰ ਤੁਰਕ ਟੈਲੀਵਿਜ਼ਨ ਦੇ ਹਵਾਲੇ ਤੋਂ ਆਈ ਇੱਕ ਖਬਰ ਮੁਤਾਬਿਕ, ਦੋ ਲੋਕਾਂ ਦੀ ਮੌਤ ਤੁਰਕੀ ਦੇ ਦੱਖਣ-ਪੂਰਬੀ ਸੂਬਾ ਅਦੀਆਮਨ ਵਿੱਚ ਪੈਂਦੇ ਕਸਬੇ ਟੁੱਟ ਵਿੱਚ ਹੋਈ ਹੈ, ਜਿੱਥੇ ਹੜ੍ਹ ਦੇ ਪਾਣੀ ਦਾ ਤੇਜ਼ ਵਹਾਅ ਉੱਥੇ ਭੂਚਾਲ ਪ੍ਰਭਾਵਿਤ ਲੋਕਾਂ ਲਈ ਬਣਾਏ ਗਏ ਕੰਟੇਨਰ ਹੋਮ ਵਿੱਚ ਸ਼ਰਨ ਲਈ ਬੈਠੇ ਪਰਿਵਾਰ ਨੂੰ ਆਪਣੇ ਨਾਲ ਬਹਾ ਲੈ ਗਿਆ ਸੀ।
ਇਲਾਕੇ ਵਿੱਚ ਬਚਾਅ ਮੁਹਿੰਮ ਜਾਰੀ
ਅਦੀਆਮਨ ਦੇ ਗੁਆਂਡੀ ਸਨਲੀਉਰਫਾ ਦੇ ਗਵਰਨਰ ਸਲਿਹ ਅਹਾਨ ਨੇ ਹੈਬਰ ਤੁਰਕ ਟੈਲੀਵਿਜ਼ਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਇਲਾਕੇ ਵਿੱਚ ਆਈ ਹੜ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਉਸ ਤੋਂ ਬਾਅਦ ਮੌਕੇ ਤੇ ਬਚਾਅ ਮੁਹਿੰਮ ਚਲਾ ਰਹੇ ਗੋਤਾ ਖੋਰਾਂ ਨੇ ਸਨਲੀਉਰਫਾ ਦੇ ਪਾਣੀ ਵਿੱਚ ਡੁੱਬੇ ਇੱਕ ਬੇਸਮੈਂਟ ‘ਚੋਂ ਪੰਜ ਸੀਰੀਆਈ ਲੋਕਾਂ ਦੀ ਲਾਸ਼ਾਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਗੋਤਾਖੋਰਾਂ ਨੇ ਦੋ ਹੋਰ ਲਾਸ਼ਾਂ ਉੱਥੇ ਬਣੇ ਇੱਕ ਅੰਡਰ ਪਾਸ ਵਿੱਚ ਫ਼ਸੀ ਵੈਨ ਚੋਂ ਬਰਾਮਦ ਕੀਤੀਆਂ।
ਹੜ੍ਹ ਦਾ ਪਾਣੀ ਕਾਰਾਂ ਨੂੰ ਬਹਾ ਕੇ ਲੈ ਗਿਆ
ਸਨਲੀਉਰਫਾ ਦੀ ਟੈਲੀਵਿਜ਼ਨ ਫੁਟੇਜ ਵਿੱਚ ਉੱਥੇ ਇਕ ਗਲੀ ਦੇ ਨਾਲ-ਨਾਲ ਹੜ੍ਹ ਦਾ ਪਾਣੀ (Flood) ਕਾਰਾਂ ਨੂੰ ਆਪਣੇ ਨਾਲ ਬਹਾ ਕੇ ਲੈ ਜਾਂਦਾ ਨਜ਼ਰ ਆਉਂਦਾ ਹੈ, ਅਤੇ ਬਚਾਅ ਮੁਹਿੰਮ ਚਲਾ ਰਹੇ ਲੋਕੀ ਅੰਡਰ ਪਾਸ ਤੋਂ ਇੱਕ ਵਿਅਕਤੀ ਨੂੰ ਸਹੀ ਸਲਾਮਤ ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ। ਹੈਬਰ ਤੁਰਕ ਟੈਲੀਵਿਜ਼ਨ ਦੀ ਇੱਕ ਖਬਰ ਮੁਤਾਬਿਕ, ਤੰਬੂਆਂ ਵਿੱਚ ਰਹਿ ਰਹੇ ਭੂਚਾਲ ਪ੍ਰਭਾਵਿਤ ਲੋਕਾਂ ਨੂੰ ਹੜ ਦੇ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ