PM Modi US Visit: ਪੀਐੱਮ ਮੋਦੀ ਦੇ ਦੌਰੇ ਤੋਂ ਪਹਿਲਾਂ ਅਮਰੀਕਾ ‘ਚ ਉਤਸ਼ਾਹ, ਭਾਰਤੀ-ਅਮਰੀਕਾ ਭਾਈਚਾਰੇ ਨੇ ਵਾਸ਼ਿੰਗਟਨ ‘ਚ ਕੱਢੀ ਏਕਤਾ ਰੈਲੀ

Updated On: 

19 Jun 2023 11:57 AM

PM Narendra Modi US Visit 2023: ਅਮਰੀਕੀ ਰਾਸ਼ਟਰਪਤੀ ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਿਡੇਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ 21 ਜੂਨ ਤੋਂ 24 ਜੂਨ ਤੱਕ ਅਮਰੀਕਾ ਦਾ ਦੌਰਾ ਕਰਨਗੇ। ਪੀਐਮ ਮੋਦੀ ਅਗਲੇ ਦਿਨ ਵੀਰਵਾਰ ਨੂੰ ਬਾਈਡੇਨ ਦੇ ਰਾਸਜੀ ਡਿਨਰ ਵਿੱਚ ਸ਼ਾਮਲ ਹੋਣਗੇ।

PM Modi US Visit: ਪੀਐੱਮ ਮੋਦੀ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਚ ਉਤਸ਼ਾਹ, ਭਾਰਤੀ-ਅਮਰੀਕਾ ਭਾਈਚਾਰੇ ਨੇ ਵਾਸ਼ਿੰਗਟਨ ਚ ਕੱਢੀ ਏਕਤਾ ਰੈਲੀ
Follow Us On

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦੇ ਅਮਰੀਕਾ ਦੌਰੇ ‘ਚ ਕੁੱਝ ਹੀ ਦਿਨ ਬਾਕੀ ਹਨ ਪਰ ਇਸ ਫੇਰੀ ਨੂੰ ਲੈ ਕੇ ਭਾਰਤੀ ਮੂਲ ਦੇ ਲੋਕਾਂ ‘ਚ ਭਾਰੀ ਉਤਸ਼ਾਹ ਹੈ। ਉਥੇ ਯਾਤਰਾ ਦੀਆਂ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੌਰਾਨ, ਪ੍ਰਧਾਨ ਮੰਤਰੀ ਦੇ ਅਮਰੀਕਾ ਪਹੁੰਚਣ ਤੋਂ ਪਹਿਲਾਂ, ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਐਤਵਾਰ ਨੂੰ ਪੀਐਮ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਵਾਸ਼ਿੰਗਟਨ ਵਿੱਚ ਏਕਤਾ ਮਾਰਚ ਕੱਢਿਆ।

ਨਿਊਜ਼ ਏਜੰਸੀ ਏਐਨਆਈ (ANI) ਵੱਲੋਂ ਪੋਸਟ ਕੀਤੀ ਗਈ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਮਾਰਚ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਮੋਦੀ ਮੋਦੀ, ਵੰਦੇ ਮਾਤਰਮ ਅਤੇ ਵੰਦੇ ਅਮਰੀਕਾ ਦੇ ਨਾਅਰੇ ਲਾਏ। ਮਾਰਚ ਵਿੱਚ ਸ਼ਾਮਲ ਲੋਕ ਹਰ ਹਰ ਮੋਦੀ ਗੀਤ ਦੀ ਧੁਨ ਤੇ ਨੱਚਦੇ ਵੀ ਨਜ਼ਰ ਆਏ। ਵਾਸ਼ਿੰਗਟਨ ਹੀ ਨਹੀਂ ਅਮਰੀਕਾ ਦੇ 20 ਵੱਡੇ ਸ਼ਹਿਰਾਂ ਵਿੱਚ ਏਕਤਾ ਮਾਰਚ ਕੱਢਿਆ ਗਿਆ।

‘ਸਾਡੇ ਲਈ ਇਹ ਮਾਹਨ ਪਲ’

ਭਾਰਤੀ-ਅਮਰੀਕੀ (Indian-American) ਭਾਈਚਾਰੇ ਦੇ ਰਮੇਸ਼ ਅਨਮ ਰੈਡੀ ਜੋ ਖੁਦ ਵੀ ਏਕਤਾ ਵਿੱਚ ਸ਼ਾਮਲ ਹੋਏ, ਨੇ ਕਿਹਾ, ਅਸੀਂ ਸਾਰੇ ਭਾਰਤੀ ਪ੍ਰਵਾਸੀ ਹਾਂ ਜੋ ਇੱਥੇ ਵਾਸ਼ਿੰਗਟਨ ਡੀਸੀ, ਮੈਰੀਲੈਂਡ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਵਿੱਚ ਰਹਿ ਰਹੇ ਹਨ, ਅਸੀਂ ਸਾਰੇ ਇੱਥੇ ਏਕਤਾ ਦਿਵਸ ਮਨਾਉਣ ਲਈ ਇਕੱਠੇ ਹੋਏ ਹਾਂ। ਪੀਐਮ ਮੋਦੀ ਜਲਦੀ ਹੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਸ ਲਈ, ਇਹ ਸਾਡੇ ਸਾਰਿਆਂ ਲਈ ਇੱਕ ਵੱਡੀ ਘਟਨਾ ਅਤੇ ਇੱਕ ਮਹਾਨ ਪਲ ਦੀ ਤਰ੍ਹਾਂ ਹੈ।”

ਭਾਰਤ-ਅਮਰੀਕਾ ਦੇ ਰਿਸ਼ਤੇ ਕਿਵੇਂ ਅੱਗੇ ਵਧ ਰਹੇ ਹਨ ਅਤੇ ਕਿਵੇਂ ਇੱਕ ਦੂਜੇ ਦੀ ਮਦਦ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਹ ਫਰਕ ਭਾਰਤ ਕਾਰਨ ਆ ਰਿਹਾ ਹੈ। ਇੱਥੇ ਬਹੁਤ ਸਾਰੇ ਲੋਕ ਆ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਮੁੱਖ ਧਾਰਾ ਦੇ ਅਮਰੀਕੀ ਲੋਕ ਵੀ ਇਸ ਵਿੱਚ ਸ਼ਾਮਲ ਹੋਣ। ਉਹ ਏਕਤਾ ਮਾਰਚ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਇਸੇ ਲਈ ਅਸੀਂ ਇੱਥੇ ਆਏ ਹਾਂ।”

21 ਜੂਨ ਤੋਂ ਸ਼ੁਰੂ ਹੋਵੇਗੀ ਪੀਐੱਮ ਮੋਦੀ ਦੀ ਯਾਤਰਾ

ਇੱਕ ਹੋਰ ਭਾਰਤੀ-ਅਮਰੀਕੀ ਰਾਜ ਭੰਸਾਲੀ ਨੇ ਕਿਹਾ ਕਿ ਉਹ ਖੁਦ “ਪੀਐਮ ਮੋਦੀ ਦਾ ਸਮਰਥਨ” ਕਰਨ ਲਈ ਏਕਤਾ ਮਾਰਚ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਭਾਈਚਾਰੇ ਨਾਲ ਜੁੜ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਆ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਿਡੇਨ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ 21 ਜੂਨ ਤੋਂ 24 ਜੂਨ ਤੱਕ ਅਮਰੀਕਾ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ 22 ਜੂਨ ਵੀਰਵਾਰ ਨੂੰ ਬਿਡੇਨ ਦੇ ਸਟੇਟ ਡਿਨਰ ਵਿੱਚ ਸ਼ਾਮਲ ਹੋਣਗੇ ਅਤੇ ਨਾਲ ਹੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਅਗਲੇ ਦਿਨ 23 ਜੂਨ ਨੂੰ ਪੀਐਮ ਮੋਦੀ ਵਾਸ਼ਿੰਗਟਨ ਡੀਸੀ ਵਿੱਚ ਰੋਨਾਲਡ ਰੀਗਨ ਬਿਲਡਿੰਗ ਅਤੇ ਇੰਟਰਨੈਸ਼ਨਲ ਟਰੇਡ ਸੈਂਟਰ ਵਿੱਚ ਭਾਸ਼ਣ ਦੇਣਗੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ