ਕੀ ਹਨ ਨੇਪਾਲ ਦੇ ਬਝਾਂਗ ‘ਚ ਭੂਚਾਲ ਦੇ ਕਾਰਨ? ਕਿਊਂ ਹਿੱਲ ਜਾਂਦੇ ਹਨ ਦਿੱਲੀ ਨਾਲ ਲੱਗਦੇ ਇਲਾਕੇ? ਪੜ੍ਹੋ ਇਹ ਖ਼ਾਸ ਰਿਪੋਰਟ

Published: 

04 Oct 2023 13:49 PM

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੇਪਾਲ ਦੇ ਬਝਾਂਗ ਵਿੱਚ ਭੂਚਾਲ ਨੇ ਹਜ਼ਾਰਾਂ ਕਿਲੋਮੀਟਰ ਤੱਕ ਆਪਣਾ ਪ੍ਰਭਾਵ ਦਿਖਾਇਆ ਹੈ। ਨੇਪਾਲ ਵਿੱਚ ਪਿਛਲੇ ਸਾਲ 12 ਨਵੰਬਰ ਨੂੰ ਭੂਚਾਲ ਆਇਆ ਸੀ। ਉਸ ਭੂਚਾਲ ਦਾ ਕੇਂਦਰ ਵੀ ਨੇਪਾਲ ਦਾ ਬਝਾਂਗ ਜ਼ਿਲ੍ਹਾ ਹੀ ਸੀ ਜੋ ਕਿ ਕਾਠਮੰਡੂ ਤੋਂ 440 ਕਿਲੋਮੀਟਰ ਦੂਰ ਹੈ। ਇਸ ਤੋਂ ਪਹਿਲਾਂ ਵੀ ਇੱਥੇ ਆਏ ਭੂਚਾਲ ਦਾ ਅਸਰ ਉੱਤਰੀ ਭਾਰਤ 'ਚ ਦੇਖਣ ਨੂੰ ਮਿਲਿਆ ਹੈ।

ਕੀ ਹਨ ਨੇਪਾਲ ਦੇ ਬਝਾਂਗ ਚ ਭੂਚਾਲ ਦੇ ਕਾਰਨ? ਕਿਊਂ ਹਿੱਲ ਜਾਂਦੇ ਹਨ ਦਿੱਲੀ ਨਾਲ ਲੱਗਦੇ ਇਲਾਕੇ? ਪੜ੍ਹੋ ਇਹ ਖ਼ਾਸ ਰਿਪੋਰਟ
Follow Us On

ਨੇਪਾਲ (Nepal) ‘ਚ ਮੰਗਲਵਾਰ ਨੂੰ ਆਏ ਭੂਚਾਲ ਨੇ ਦਿੱਲੀ-ਐੱਨਸੀਆਰ ਨੂੰ ਵੀ ਹਿਲਾ ਦਿੱਤਾ। ਇਸ ਭੂਚਾਲ ਦਾ ਕੇਂਦਰ ਨੇਪਾਲ ਦਾ ਬਝਾਂਗ ਇਲਾਕਾ ਸੀ। ਭੂਚਾਲ ਕਾਰਨ ਬਝਾਂਗ ਅਤੇ ਚੈਨਪੁਰ ਇਲਾਕੇ ‘ਚ ਕਈ ਘਰ ਢਹਿ ਗਏ। ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ। ਬਝਾਂਗ ਜਿਸ ਨੂੰ ਨੇਪਾਲ ਵਿੱਚ ਭੂਚਾਲ ਦਾ ਕੇਂਦਰ ਕਿਹਾ ਜਾਂਦਾ ਹੈ, ਪਹਿਲਾਂ ਹੀ ਜੋਖਮ ਖੇਤਰ ਵਿੱਚ ਹੈ। ਨੇਪਾਲ ਦੇ ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਮੁਤਾਬਕ ਮੰਗਲਵਾਰ ਨੂੰ ਬਝਾਂਗ ਜ਼ਿਲ੍ਹੇ ‘ਚ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਭੂਚਾਲ 5.3 ਅਤੇ ਦੂਜਾ 6.3 ਤੀਬਰਤਾ ਦਾ ਭੂਚਾਲ ਆਇਆ।

ਪਹਿਲਾਂ ਵੀ ਆਉਂਦੇ ਰਹੇ ਹਨ ਭੂਚਾਲ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਝਾਂਗ ਵਿੱਚ ਆਏ ਭੂਚਾਲ ਨੇ ਹਜ਼ਾਰਾਂ ਕਿਲੋਮੀਟਰ ਤੱਕ ਆਪਣਾ ਪ੍ਰਭਾਵ ਦਿਖਾਇਆ। ਨੇਪਾਲ ਵਿੱਚ ਪਿਛਲੇ ਸਾਲ 12 ਨਵੰਬਰ ਨੂੰ ਜੋ ਭੂਚਾਲ ਆਇਆ ਸੀ ਉਸ ਦਾ ਕੇਂਦਰ ਵੀ ਬਝਾਂਗ ਜ਼ਿਲ੍ਹਾ ਵੀ ਸੀ। ਇਹ ਕਾਠਮੰਡੂ ਤੋਂ 440 ਕਿਲੋਮੀਟਰ ਦੂਰੀ ‘ਤੇ ਹੈ। ਇਸ ਤੋਂ ਪਹਿਲਾਂ ਵੀ ਇੱਥੇ ਆਏ ਭੂਚਾਲ ਦਾ ਅਸਰ ਉੱਤਰੀ ਭਾਰਤ ਦੇ ਕਈ ਇਲਾਕਿਆਂ ‘ਚ ਦੇਖਣ ਨੂੰ ਮਿਲਿਆ ਹੈ।

ਜੋਖ਼ਮ ਖੇਤਰ ਵਿੱਚ ਹੈ ਬਝਾਂਗ

ਨੇਪਾਲ ਦਾ ਪੂਰਾ ਬਝਾਂਗ ਜ਼ਿਲ੍ਹਾ ਜੋਖਮ ਖੇਤਰ ਵਿੱਚ ਆਉਂਦਾ ਹੈ। ਨੇਪਾਲ ਦੀ ਜ਼ਿਲ੍ਹਾ ਸਿੱਖਿਆ ਵਿਕਾਸ ਅਤੇ ਤਾਲਮੇਲ ਇਕਾਈ ਦੇ ਅਨੁਸਾਰ ਬਝਾਂਗ ਅਜਿਹਾ ਜ਼ਿਲ੍ਹਾ ਹੈ ਜਿੱਥੇ ਕੁਦਰਤੀ ਆਫ਼ਤਾਂ ਦਾ ਖ਼ਤਰਾ ਸਭ ਤੋਂ ਵੱਧ ਹੈ। ਇਸ ਵਿੱਚ ਭੂਚਾਲ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਸ਼ਾਮਲ ਹਨ। ਇੱਥੋਂ ਦੇ 122 ਸਕੂਲ ਖਤਰੇ ਵਿੱਚ ਹਨ। ਪਿਛਲੇ ਸਾਲ ਇੱਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਸਨ। ਜਿਸ ਕਾਰਨ 50 ਤੋਂ ਵੱਧ ਸਕੂਲਾਂ ਨੂੰ ਨੁਕਸਾਨ ਪਹੁੰਚਿਆ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਸੀ।

ਇੱਕ ਰਿਪੋਰਟ ਮੁਤਾਬਕ ਨੇਪਾਲ ਦੁਨੀਆ ਦੇ ਉਸ ਖਤਰਨਾਕ ਜ਼ੋਨ ‘ਚ ਹੈ, ਜਿਸਨੂੰ ਸਭ ਤੋਂ ਵੱਧ ਟੈਕਟੋਨਿਕ ਜ਼ੋਨ ਕਿਹਾ ਜਾਂਦਾ ਹੈ। ਇਸ ਹਿੱਸੇ ਵਿੱਚ ਕਈ ਵਾਰ ਭੂਚਾਲ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਨੇਪਾਲ ‘ਚ ਸਥਿਤੀ ਖਰਾਬ ਹੋਣ ‘ਤੇ ਸਮੇਂ-ਸਮੇਂ ‘ਤੇ ਅਲਰਟ ਜਾਰੀ ਕੀਤਾ ਜਾਂਦਾ ਹੈ ਅਤੇ ਕਈ ਰਿਪੋਰਟਾਂ ‘ਚ ਇਸ ਨੂੰ ਖਤਰੇ ਵਾਲਾ ਖੇਤਰ ਦੱਸਿਆ ਗਿਆ ਹੈ।

ਨੇਪਾਲ ‘ਚ ਭੂਚਾਲ ਦਾ ਸਭ ਤੋਂ ਵੱਧ ਖ਼ਤਰਾ

ਆਈਆਈਟੀ ਕਾਨਪੁਰ ਦੀ ਰਿਸਰਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭੂਗੋਲਿਕ ਸਥਿਤੀ ਦੇ ਹਿਸਾਬ ਨਾਲ ਨੇਪਾਲ ਦੇ 22 ਜ਼ਿਲ੍ਹੇ ਭੂਚਾਲ ਦੇ ਸਭ ਤੋਂ ਵੱਧ ਜੋਖਮ ਵਾਲੇ ਖੇਤਰ ਵਿੱਚ ਹਨ। ਇਸ ਵਿੱਚ ਬਝਾਂਗ ਜ਼ਿਲ੍ਹਾ ਵੀ ਸ਼ਾਮਲ ਹੈ। ਨੇਪਾਲ ਦੇ ਇਸ ਜ਼ਿਲ੍ਹੇ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਖ਼ਤਰੇ ਦੀ ਗੱਲ ਸਾਹਮਣੇ ਆਈ ਹੈ। ਭੂ-ਵਿਗਿਆਨੀਆਂ ਅਨੁਸਾਰ ਅਜਿਹਾ ਕਈ ਵਾਰ ਹੋਇਆ ਹੈ ਜਦੋਂ ਇੱਥੇ ਆਏ ਭੂਚਾਲ ਦਾ ਅਸਰ ਉੱਤਰੀ ਭਾਰਤ ਤੱਕ ਮਹਿਸੂਸ ਕੀਤਾ ਗਿਆ ਹੈ। ਹਾਲਾਂਕਿ ਹੁਣ ਤੱਕ ਇਸ ਦਾ ਕੋਈ ਵੱਡਾ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਭੂਗੋਲਿਕ ਸਥਿਤੀ ਕਾਰਨ ਉੱਤਰੀ ਭਾਰਤ ਉੱਥੇ ਆਉਣ ਵਾਲੇ ਭੂਚਾਲਾਂ ਤੋਂ ਵਾਂਝੇ ਨਹੀਂ ਰਿਹਾ।

ਬਝਾਂਗ ‘ਚ ਮੰਗਲਵਾਰ ਸਵੇਰੇ ਪਹਿਲਾ ਭੂਚਾਲ ਆਇਆ। ਇੱਥੇ ਦੁਪਹਿਰ 2:40 ਵਜੇ ਲੱਗਾ ਦੂਜਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਇਸ ਦਾ ਅਸਰ ਦਿੱਲੀ ਐਨਸੀਆਰ ਤੱਕ ਮਹਿਸੂਸ ਕੀਤਾ ਗਿਆ। ਇਨ੍ਹਾਂ ਝਟਕਿਆਂ ਦੇ ਕਾਰਨ ਨੇਪਾਲ ਵਿੱਚ ਕਈ ਘਰਾਂ ‘ਚ ਤਰੇੜਾਂ ਆ ਗਈਆਂ ਅਤੇ ਦਿੱਲੀ ਅਤੇ ਐਨਸੀਆਰ ਵਿੱਚ ਹਲਚਲ ਮੱਚ ਗਈ। ਹਾਲਾਂਕਿ ਨੇਪਾਲ ‘ਚ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।