ਵਿਚਕਾਰ ਹੀ ਰੋਕੀ ਮੀਟਿੰਗ, ਫਿਰ ਪੁਤਿਨ ਨਾਲ ਕੀਤੀ 40 ਮਿੰਟ ਗੱਲ… ਟਰੰਪ ਨੇ ਬਣਾਈ ਤਿੰਨ-ਪੱਖੀ ਮੀਟਿੰਗ ਦੀ ਯੋਜਨਾ

Updated On: 

19 Aug 2025 06:52 AM IST

Donald Trump on Russia-Ukraine War: ਜ਼ੇਲੇਂਸਕੀ ਤੇ ਪੁਤਿਨ ਜਲਦੀ ਹੀ ਮਿਲਣ ਜਾ ਰਹੇ ਹਨ। ਟਰੰਪ ਨੇ ਯੂਰਪੀ ਨੇਤਾਵਾਂ ਦੀ ਮੀਟਿੰਗ ਮੀਟਿੰਗਚ ਵਿਘਨ ਪਾਇਆ, ਪੁਤਿਨ ਨੂੰ ਫ਼ੋਨ ਕੀਤਾ ਤੇ ਉਨ੍ਹਾਂ ਨਾਲ ਗੱਲ ਕੀਤੀ। ਜ਼ੇਲੇਂਸਕੀ ਤੇ ਪੁਤਿਨ ਦੇ ਇਸ ਮਹੀਨੇ ਦੇ ਅੰਤ ਤੱਕ ਮਿਲਣ ਦੀ ਉਮੀਦ ਹੈ। ਇਸ ਤੋਂ ਬਾਅਦ ਇੱਕ ਤਿੰਨ-ਪੱਖੀ ਮੀਟਿੰਗ ਹੋਵੇਗੀ।

ਵਿਚਕਾਰ ਹੀ ਰੋਕੀ ਮੀਟਿੰਗ, ਫਿਰ ਪੁਤਿਨ ਨਾਲ ਕੀਤੀ 40 ਮਿੰਟ ਗੱਲ... ਟਰੰਪ ਨੇ ਬਣਾਈ ਤਿੰਨ-ਪੱਖੀ ਮੀਟਿੰਗ ਦੀ ਯੋਜਨਾ

ਜ਼ੇਲੇਂਸਕੀ ਅਤੇ ਪੁਤਿਨ

Follow Us On

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਤੇ ਯੂਰਪੀ ਨੇਤਾਵਾਂ ਨਾਲ ਚੱਲ ਰਹੀ ਉੱਚ-ਪੱਧਰੀ ਮੀਟਿੰਗ ਮੀਟਿੰਗ ‘ਚ ਵਿਘਨ ਪਾਉਂਦਿਆਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਫ਼ੋਨ ਕੀਤਾ। ਇਸ ਦੌਰਾਨ, ਟਰੰਪ ਨੇ ਪੁਤਿਨ ਨਾਲ ਲਗਭਗ 40 ਮਿੰਟਾਂ ਲਈ ਗੱਲ ਕੀਤੀ। ਕ੍ਰੇਮਲਿਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਗੱਲਬਾਤ ਦੌਰਾਨ, ਟਰੰਪ ਨੇ ਅਗਲੀ ਮੀਟਿੰਗ ਦੀ ਰੂਪ-ਰੇਖਾ ਤਿਆਰ ਕੀਤੀ ਤੇ ਤਿੰਨ-ਪੱਖੀ ਮੀਟਿੰਗ ਦੀ ਯੋਜਨਾ ਬਣਾਈ।

ਜ਼ੇਲੇਂਸਕੀ ਤੇ ਪੁਤਿਨ ਜਲਦੀ ਹੀ ਮਿਲਣਗੇ

ਇਸ ਦੇ ਅਨੁਸਾਰ, ਜ਼ੇਲੇਂਸਕੀ ਤੇ ਪੁਤਿਨ ਪਹਿਲਾਂ ਆਹਮੋ-ਸਾਹਮਣੇ ਮਿਲਣਗੇ ਤੇ ਫਿਰ ਟਰੰਪ ਦੀ ਮੌਜੂਦਗੀ ‘ਚ ਇੱਕ ਤਿਕੋਣੀ ਮੀਟਿੰਗ ਹੋਵੇਗੀ। ਪੁਤਿਨ ਤੇ ਜ਼ੇਲੇਂਸਕੀ ਦੀ ਮੁਲਾਕਾਤ ਅਗਸਤ ਦੇ ਅੰਤ ਤੱਕ ਸੰਭਵ ਹੈ। ਜ਼ੇਲੇਂਸਕੀ ਤੇ ਯੂਰਪੀਅਨ ਨੇਤਾਵਾਂ ਨਾਲ ਮੁਲਾਕਾਤ ਤੋਂ ਬਾਅਦ, ਟਰੰਪ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਪੁਤਿਨ ਨੂੰ ਫੋਨ ਕੀਤਾ ਹੈ ਤੇ ਜਲਦੀ ਹੀ ਰਾਸ਼ਟਰਪਤੀ ਪੁਤਿਨ ਤੇ ਰਾਸ਼ਟਰਪਤੀ ਜ਼ੇਲੇਂਸਕੀ ਵਿਚਕਾਰ ਇੱਕ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਇੱਕ ਤਿਕੋਣੀ ਮੀਟਿੰਗ ਹੋਵੇਗੀ, ਜਿਸ ‘ਚ ਰਾਸ਼ਟਰਪਤੀ ਤੇ ਮੈਂ ਦੋਵੇਂ ਸ਼ਾਮਲ ਹੋਵਾਂਗੇ।

ਡੋਨਾਲਡ ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਵੀ ਸੱਚਮੁੱਚ ਕੁਝ ਕਰਨਾ ਚਾਹੁੰਦੇ ਹਨ। ਜਦੋਂ ਅਸੀਂ ਮਿਲਦੇ ਹਾਂ, ਮੈਨੂੰ ਲੱਗਦਾ ਹੈ ਕਿ ਤੁਸੀਂ ਕੁਝ ਸੱਚਮੁੱਚ ਸਕਾਰਾਤਮਕ ਕਦਮ ਦੇਖੋਗੇ। ਅਸੀਂ ਅੱਜ ਦੀ ਮੀਟਿੰਗ ਤੋਂ ਬਾਅਦ ਇਸ ਲਈ ਇੱਕ ਢਾਂਚਾ ਤਿਆਰ ਕਰਾਂਗੇ।

ਯੂਕਰੇਨ ਦੀ ਸੁਰੱਖਿਆ ਅਮਰੀਕਾ-ਯੂਰਪੀ ਦੇਸ਼ਾਂ ‘ਤੇ ਨਿਰਭਰ ਕਰਦੀ ਹੈ- ਜ਼ੇਲੇਂਸਕੀ

ਇਸ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨਾਲ ਸਾਡੀ ਗੱਲਬਾਤ ਬਹੁਤ ਵਧੀਆ ਰਹੀ, ਪਰ ਸਭ ਤੋਂ ਵਧੀਆ ਅਜੇ ਆਉਣਾ ਬਾਕੀ ਹੈ। ਅਸੀਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ‘ਤੇ ਗੱਲ ਕੀਤੀ, ਜਿਨ੍ਹਾਂ ‘ਚੋਂ ਪਹਿਲਾ ਸੁਰੱਖਿਆ ਗਾਰੰਟੀ ਸੀ। ਯੂਕਰੇਨ ਦੀ ਸੁਰੱਖਿਆ ਅਮਰੀਕਾ ਤੇ ਯੂਰਪੀ ਦੇਸ਼ਾਂ ‘ਤੇ ਨਿਰਭਰ ਕਰਦੀ ਹੈ। ਸਾਰੇ ਸੰਵੇਦਨਸ਼ੀਲ ਮੁੱਦਿਆਂ ਤੇ ਹੋਰ ਸਭ ਕੁਝ ਤਿੰਨ-ਪੱਖੀ ਮੀਟਿੰਗ ‘ਚ ਚਰਚਾ ਕੀਤੀ ਜਾਵੇਗੀ। ਟਰੰਪ ਇਸ ਮੀਟਿੰਗ ਨੂੰ ਆਯੋਜਿਤ ਕਰਨ ਦੀ ਕੋਸ਼ਿਸ਼ ਕਰਨਗੇ।

ਜੰਗ ਬਾਰੇ ਫੈਸਲਾ ਦੋ ਹਫ਼ਤਿਆਂ ‘ਚ ਲਿਆ ਜਾਵੇਗਾ- ਟਰੰਪ

ਟਰੰਪ ਨੇ ਕਿਹਾ ਕਿ ਰੂਸ ਤੇ ਯੂਕਰੇਨ ਵਿਚਕਾਰ ਜੰਗ ਜਾਰੀ ਰਹੇਗੀ ਜਾਂ ਸ਼ਾਂਤੀ ਆਵੇਗੀ, ਇਹ ਦੋ ਹਫ਼ਤਿਆਂ ‘ਚ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੰਗ ਖਤਮ ਕਰਨ ਲਈ ਜੰਗਬੰਦੀ ਦੀ ਲੋੜ ਨਹੀਂ ਹੈ। ਜੰਗਬੰਦੀ ਸਿਰਫ਼ ਇੱਕ ਅਸਥਾਈ ਹੱਲ ਹੈ। ਅਸੀਂ ਇੱਕ ਲੰਬੇ ਸਮੇਂ ਦੇ ਸ਼ਾਂਤੀ ਸਮਝੌਤੇ ਬਾਰੇ ਗੱਲ ਕਰ ਰਹੇ ਹਾਂ। ਜੰਗਬੰਦੀ ਨਾਲੋਂ ਇੱਕ ਸ਼ਾਂਤੀ ਸੰਧੀ ਜ਼ਿਆਦਾ ਮਹੱਤਵਪੂਰਨ ਹੈ। ਮੇਰੀ ਤਰਜੀਹ ਲੋਕਾਂ ਨੂੰ ਬਚਾਉਣਾ ਹੈ। ਉਮੀਦ ਹੈ ਕਿ ਮੀਟਿੰਗ ‘ਚੋਂ ਕੁਝ ਨਿਕਲੇਗਾ।