ਬਲਾਤਕਾਰ ਦੇ ਮੁਲਜਮ ਸੰਦੀਪ ਲਮਿਛਾਣੇ ਨੂੰ ਨੇਪਾਲ ਕ੍ਰਿਕੇਟ ਸੰਘ ਨੇ ਕੀਤਾ ਬਹਾਲ
ਬੀਤੀ 6 ਸਤੰਬਰ ਨੂੰ 17 ਸਾਲਾ ਕੁੜੀ ਨੇ ਨੇਪਾਲ ਦੀ ਕ੍ਰਿਕੇਟ ਟੀਮ ਦੇ ਤਤਕਾਲੀ ਕਪਤਾਨ ਸੰਦੀਪ ਲਮਿਛਾਣੇ ਦੇ ਖਿਲਾਫ ਸ਼ਿਕਾਇਤ ਦਿੰਦੀਆਂ ਬਲਾਤਕਾਰ ਦਾ ਇਲਜਾਮ ਲਾਇਆ ਸੀ। ਸ਼ਿਕਾਇਤ ਦਿੱਤੇ ਜਾਣ ਦੇ ਦੋ ਦਿਨਾਂ ਬਾਅਦ ਕਾਠਮੰਡੂ ਪੁਲਿਸ ਨੇ ਸੰਦੀਪ ਦੇ ਖਿਲਾਫ ਅਰਸੇਟ ਵਾਰੰਟ ਕੱਢਿਆ ਸੀ

ਕਾਠਮੰਡੂ , 02 ਫਰਵਰੀ । ਕ੍ਰਿਕੇਟ ਐਸੋਸਿਏਸ਼ਨ ਆਫ ਨੇਪਾਲ (ਸੀਏਐਨ) ਨੇ ਬਲਾਤਕਾਰ ਦੇ ਅਰੋਪੀ ਆਪਣੇ ਰਾਸ਼ਟਰੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਮਿਛਾਣੇ ਤੇ ਲਾਇਆ ਨਿਲੰਬਨ ਹਟਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਨੇਪਾਲ ਕ੍ਰਿਕੇਟ ਸੰਘ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ। ਸੀਏਐਨ ਦੇ ਅਧਿਕਾਰੀ ਬਿਰੇਂਦਰ ਬਹਾਦੁਰ ਚੰਦਾ ਵੱਲੋਂ ਦਿੱਤੀ ਗਈ ਇੱਕ ਜਾਣਕਾਰੀ ਵਿੱਚ ਦੱਸਿਆ ਗਿਆ, ਸੰਦੀਪ ਲਮਿਛਾਣੇ ਉੱਤੋਂ ਨਿਲੰਬਨ ਹਟਾ ਲਏ ਜਾਣ ਦਾ ਫ਼ੈਸਲਾ ਮੰਗਲਵਾਰ ਦੇਰ ਸ਼ਾਮ ਬੈਠਕ ਵਿੱਚ ਲਿਆ ਗਿਆ। ਇਸ ਦਾ ਵੇਰਵਾ ਬਾਅਦ ਵਿਚ ਜਾਰੀ ਕੀਤਾ ਜਾਵੇਗਾ।
ਸੰਦੀਪ ਨੇ ਸੁਪਰੀਮ ਕੋਰਟ ‘ਚ ਦਿੱਤੀ ਸੀ ਚੁਣੌਤੀ
ਦੂਜੇ ਪਾਸੇ, ਬਲਾਤਕਾਰ ਦੇ ਇਲਜਾਮ ਵਿੱਚ ਫਸੇ ਸੰਦੀਪ ਨੂੰ ਜਮਾਨਤ ਤੇ ਰਿਹਾ ਕਰਨ ਦੇ ਪਾਟਨ ਹਾਈ ਕੋਰਟ ਦੇ ਇਸ ਸਾਲ 12 ਜਨਵਰੀ ਨੂੰ ਆਏ ਫੈਸਲੇ ਨੂੰ ਅਟਾਰਨੀ ਜਨਰਲ ਦਫ਼ਤਰ ਵੱਲੋਂ ਨੇਪਾਲ ਦੀ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਇਸ ਵਿੱਚ ਅਟਾਰਨੀ ਜਨਰਲ ਦਫਤਰ ਵੱਲੋਂ ਮੰਗਲਵਾਰ ਸੁੁੁਪਰੀਮ ਕੋਰਟ ਵਿੱਚ ਇੱਕ ਅਰਜ਼ੀ ਦਾਖਲ ਕਰਕੇ ਬਲਾਤਕਾਰ ਦੇ ਅਰੋਪੀ ਅਤੇ ਨੇਪਾਲ ਦੇ ਸਿਤਾਰਾ ਕ੍ਰਿਕੇਟ ਖਿਡਾਰੀ ਸੰਦੀਪ ਲਮਿਛਾਣੇ ਨੂੰ ਜੇਲ੍ਹ ਵਿੱਚ ਹੀ ਰੱਖੇ ਜਾਣ ਅਤੇ ਮੁਕਦਮਾ ਚਲਾਉਣ ਦੀ ਮੰਗ ਕੀਤੀ ਗਈ। ਇਸ ਅਰਜ਼ੀ ਵਿੱਚ ਸੰਦੀਪ ਨੂੰ ਜਮਾਨਤ ਦਿੱਤੇ ਜਾਣ ਦਾ ਫੈਸਲਾ ਵੀ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਅਟਾਰਨੀ ਜਨਰਲ ਦਫ਼ਤਰ ਨੇ ਪਾਟਨ ਹਾਈ ਕੋਰਟ ਵਿੱਚ ਲਾਈ ਅਰਜ਼ੀ :
ਅਟਾਰਨੀ ਜਨਰਲ ਦਫ਼ਤਰ ਦੇ ਬੁਲਾਰੇ ਸੰਜੀਵ ਰਾਜ ਰਗਮੀ ਦਾ ਕਹਿਣਾ ਹੈ ਕਿ ਇਹ ਆਦੇਸ਼ ਗਲਤ ਹਨ। ਇਸ ਕਰਕੇ ਕਾਠਮੰਡੂ ਜ਼ਿਲ੍ਹਾ ਅਦਾਲਤ ਵੱਲੋਂ ਸੰਦੀਪ ਲਈ ਦਿੱਤੇ ਗਏ ਜਮਾਨਤ ਦੇ ਆਦੇਸ਼ ਨੂੰ ਪਾਟਨ ਹਾਈ ਕੋਰਟ ਵੱਲੋਂ ਬਦਲਿਆ ਜਾਣਾ ਚਾਹੀਦਾ ਹੈ। ਅਸੀਂ ਇਸ ਫੈਸਲੇ ਨੂੰ ਰੱਦ ਕਰਨ ਵਾਸਤੇ ਕਾਨੂੰਨੀ ਧਾਰਾਵਾਂ ਦੇ ਅਧਾਰ ਤੇ ਸੁਪਰੀਮ ਕੋਰਟ ਵਿੱਚ ਚੁਨੌਤੀ ਦਿੱਤੀ ਹੈ। ਕਿਉਂਕਿ, ਇਹ ਮਾਮਲਾ ਅਜਿਹਾ ਹੈ ਕਿ ਮੁਲਜਮ ਨੂੰ ਮੁਕੱਦਮੇ ਦੌਰਾਨ ਹਿਰਾਸਤ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਅਸੀਂ ਸੁਪਰੀਮ ਕੋਰਟ ਚ ਵੀ ਇਹੀ ਬੇਨਤੀ ਕੀਤੀ ਹੈ।
ਇਹ ਸੀ ਮਾਮਲਾ
ਦੱਸ ਦਈਏ ਕਿ 6 ਸਤੰਬਰ, 2022 ਨੂੰ 17 ਸਾਲ ਦੀ ਇੱਕ ਕੁੜੀ ਨੇ ਨੇਪਾਲ ਦੀ ਕ੍ਰਿਕੇਟ ਟੀਮ ਦੇ ਓਸ ਵੇਲੇ ਕਪਤਾਨ ਸੰਦੀਪ ਲਮਿਛਾਣੇ ਦੇ ਖਿਲਾਫ ਸ਼ਿਕਾਇਤ ਦਿੰਦੀਆਂ ਉਹਨਾਂ ਤੇ ਆਪਣੇ ਨਾਲ ਬਲਾਤਕਾਰ ਕਰਨ ਦਾ ਇਲਜਾਮ ਲਾਇਆ ਸੀ। ਸ਼ਿਕਾਇਤ ਦਿੱਤੇ ਜਾਣ ਦੇ ਦੋ ਦਿਨਾਂ ਬਾਅਦ ਕਾਠਮੰਡੂ ਪੁਲਿਸ ਨੇ ਸੰਦੀਪ ਲਮਿਛਾਣੇ ਦੇ ਖਿਲਾਫ ਅਰੇਸ੍ਟ ਵਾਰੰਟ ਜਾਰੀ ਕੀਤਾ ਸੀ। ਖਿਡਾਰੀ ਨੇ ਸੀਪੀਐਲ ਟੀਮ ਨੂੰ ਛੱਡਣ ਦੀ ਘੋਸ਼ਣਾ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਜਲਦ ਹੀ ਉਹ ਆਪਣੇ ਘਰ ਵਾਪਿਸ ਚਲੋ ਜਾਣਗੇ। ਪਿਛਲੇ ਸਾਲ 11 ਸਤੰਬਰ ਨੂੰ ਡਿਪਾਟਮੈਂਟ ਆਫ ਇੱਮੀਗ੍ਰੇਸ਼ਨ ਵੱਲੋਂ ਵੀ ਸੰਦੀਪ ਲਮਿਛਾਣੇ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਸੀ ਤਾਂ ਜੋ ਪੁਲਿਸ ਉਨ੍ਹਾਂ ਨੂੰ ਨੇਪਾਲ ਵਿੱਚ ਆਉਂਦਿਆਂ ਹੀ ਗ੍ਰਿਫ਼ਤਾਰ ਕਰ ਸਕੇ।