ਚੀਨ ‘ਚ ਦੋ ਮਹੀਨਿਆਂ ਤੋਂ ਲਾਪਤਾ ਰੱਖਿਆ ਮੰਤਰੀ ਲੀ ਸ਼ਾਂਗਫੂ ਅਹੁਦੇ ਤੋਂ ਬਰਖਾਸਤ, ਦੋ ਹੋਰ ਮੰਤਰੀ ਵੀ ਜਿਨਪਿੰਗ ਕੈਬਨਿਟ ‘ਚੋਂ ਬਾਹਰ

Updated On: 

24 Oct 2023 23:38 PM

ਚੀਨ 'ਚ ਪਿਛਲੇ ਦੋ ਮਹੀਨਿਆਂ ਤੋਂ ਗਾਇਬ ਰਹੇ ਰੱਖਿਆ ਮੰਤਰੀ ਲੀ ਸ਼ਾਂਗਫੂ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਆਖਰੀ ਵਾਰ 29 ਅਗਸਤ ਨੂੰ ਜਨਤਕ ਤੌਰ 'ਤੇ ਦੇਖਿਆ ਗਿਆ ਸੀ। ਸੈਂਟਰਲ ਮਿਲਟਰੀ ਕਮਿਸ਼ਨ ਕੋਲ ਨਾ ਪਹੁੰਚਣ ਤੋਂ ਬਾਅਦ ਉਸ ਦੇ ਲਾਪਤਾ ਹੋਣ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਸਨ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਸ਼ਾਂਗਫੂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਜਿਨਪਿੰਗ ਦੀ ਕੈਬਨਿਟ ਤੋਂ ਦੋ ਹੋਰ ਮੰਤਰੀਆਂ ਨੂੰ ਦਰਵਾਜ਼ਾ ਦਿਖਾਇਆ ਗਿਆ ਹੈ।

ਚੀਨ ਚ ਦੋ ਮਹੀਨਿਆਂ ਤੋਂ ਲਾਪਤਾ ਰੱਖਿਆ ਮੰਤਰੀ ਲੀ ਸ਼ਾਂਗਫੂ ਅਹੁਦੇ ਤੋਂ ਬਰਖਾਸਤ, ਦੋ ਹੋਰ ਮੰਤਰੀ ਵੀ ਜਿਨਪਿੰਗ ਕੈਬਨਿਟ ਚੋਂ ਬਾਹਰ

(Photo Credit: tv9hindi.com)

Follow Us On

ਚੀਨ। ਚੀਨ ਦੇ ਰੱਖਿਆ ਮੰਤਰੀ ਲੀ ਸ਼ਾਂਗਫੂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ, ਉਹ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ ਹਨ, ਸ਼ਾਂਗਫੂ ਨੂੰ 29 ਅਗਸਤ ਨੂੰ ਜਨਤਕ ਤੌਰ ‘ਤੇ ਦੇਖਿਆ ਗਿਆ ਸੀ, ਉਦੋਂ ਤੋਂ ਉਨ੍ਹਾਂ ਦੀ ਕੋਈ ਖਬਰ ਨਹੀਂ ਹੈ। ਪਿਛਲੇ ਮਹੀਨੇ ਹੀ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਸ਼ਾਂਗਫੂ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾ ਸਕਦਾ ਹੈ। ਸ਼ਾਂਗਫੂ ਤੋਂ ਇਲਾਵਾ ਦੋ ਹੋਰ ਮੰਤਰੀਆਂ ਨੂੰ ਵੀ ਰਾਸ਼ਟਰਪਤੀ ਸ਼ੀ ਜਿਨਪਿੰਗ (President Xi Jinping) ਦੀ ਕੈਬਨਿਟ ਤੋਂ ਦਰਵਾਜ਼ਾ ਦਿਖਾਇਆ ਗਿਆ ਹੈ।

ਚੀਨ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਦੂਜੀ ਲੀਡਰਸ਼ਿਪ ਤਬਦੀਲੀ ਮੰਗਲਵਾਰ ਨੂੰ ਹੋਈ। ਇਸ ‘ਚ ਸਭ ਤੋਂ ਵੱਡਾ ਫੈਸਲਾ ਰੱਖਿਆ ਮੰਤਰੀ ਲੀ ਸ਼ਾਂਗਫੂ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਸੀ। ਇਸ ਤੋਂ ਇਲਾਵਾ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਵਾਂਗ ਜਿਜੇਂਗ ਅਤੇ ਵਿੱਤ ਮੰਤਰੀ (Finance Minister) ਲਿਊ ਕੁਨ ਨੂੰ ਵੀ ਜਿਨਪਿੰਗ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ ਹੈ। ਵੈਂਗ ਦੀ ਜਗ੍ਹਾ ਯਿਨ ਹੇਜੁਨ ਅਤੇ ਲਿਊ ਦੀ ਜਗ੍ਹਾ ਲੈਨ ਫੂਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਹਾਲਾਂਕਿ ਇਹ ਐਲਾਨ ਨਹੀਂ ਕੀਤਾ ਗਿਆ ਹੈ ਕਿ ਸ਼ਾਂਗਫੂ ਦੀ ਜਗ੍ਹਾ ਰੱਖਿਆ ਮੰਤਰੀ ਦਾ ਅਹੁਦਾ ਕੌਣ ਸੰਭਾਲੇਗਾ।

ਲੀ ਸ਼ਾਂਗਫੂ ਕੌਣ ਹੈ?

ਲੀ ਸ਼ਾਂਗਫੂ ਨੂੰ ਇਸ ਸਾਲ ਮਾਰਚ ‘ਚ ਚੀਨ (China) ਦੇ ਰੱਖਿਆ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ।ਉਹ ਆਖਰੀ ਵਾਰ 29 ਅਗਸਤ ਨੂੰ ਜਨਤਕ ਤੌਰ ‘ਤੇ ਦੇਖੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਮਿਲਟਰੀ ਕਮਿਸ਼ਨ ਦੀ ਅਹਿਮ ਬੈਠਕ ‘ਚ ਸ਼ਾਮਲ ਨਾ ਹੋਣ ‘ਤੇ ਉਨ੍ਹਾਂ ਦੇ ਲਾਪਤਾ ਹੋਣ ਦੀ ਚਰਚਾ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਸ਼ਾਂਗਫੂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।