ਸਰਕਾਰਾਂ ਨੂੰ ਡਿਪਲੋਮੈਸੀ ਕਰਨ ਦਿਓ, ਪਰ ਕੈਨੇਡਾ ਦੇ ਹਾਈ ਕਮਿਸ਼ਨਰ ਦਾ ਭਾਰਤ ਨਾਲ ਰਿਸ਼ਤਿਆਂ ਤੇ ਵੱਡਾ ਬਿਆਨ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ 'ਚ ਭਾਰਤ 'ਤੇ ਸ਼ੱਕੀ ਭੂਮਿਕਾ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਕੁਝ ਕੁੜੱਤਣ ਦੇਖਣ ਨੂੰ ਮਿਲੀ ਸੀ। ਭਾਰਤ ਨੇ ਇਸ ਆਰੋਪ ਨੂੰ ਬੇਤੁਕਾ ਦੱਸਿਆ ਸੀ। ਹੁਣ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰਨ ਮੈਕੀ ਨੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਤੇ ਵੱਡਾ ਬਿਆਨ ਦਿੱਤਾ ਹੈ।
ਕੈਮਰਨ ਮੈਕੀ ਨੇ ਕੀ ਕਿਹਾ?
ਉਨ੍ਹਾਂ ਕਿਹਾ ਕਿ ਵਪਾਰਕ ਸਬੰਧ ਦੋਵਾਂ ਦੇਸ਼ਾਂ ਦੀ ਰੁਜ਼ਗਾਰ ਸਿਰਜਣ, ਤਕਨਾਲੋਜੀ ਦੀ ਵੰਡ ਅਤੇ ਖੁਸ਼ਹਾਲੀ ਵਿੱਚ ਸਹਾਇਤਾ ਕਰਨਗੇ। ਹਾਈ ਕਮਿਸ਼ਨਰ ਨੇ ਕਿਹਾ, ਮੇਰੀ ਸਰਕਾਰ ਅਤੇ ਭਾਰਤ ਸਰਕਾਰ ਅਤੇ ਦੋਵਾਂ ਪਾਸਿਆਂ ਦੇ ਵਪਾਰਕ ਭਾਈਚਾਰੇ ਨੂੰ ਮੇਰੀ ਸਲਾਹ ਹੈ ਕਿ ਸਰਕਾਰਾਂ ਜੋ ਕਰ ਰਹੀਆਂ ਹਨ, ਉਹ ਸਰਕਾਰਾਂ ਨੂੰ ਕਰਨ ਦਿਓ, ਸਰਕਾਰ ਨੂੰ ਕੂਟਨੀਤੀ ਕਰਨ ਦਿਓ, ਪਰ ਹਰ ਕੋਈ ਜਾਣਦਾ ਹੈ ਕਿ ਲੰਬੇ ਸਮੇਂ ਵਿੱਚ ਕੈਨੇਡਾ ਦੇ ਰਣਨੀਤਕ ਹਿੱਤ ਅਤੇ ਭਾਰਤ ਦੇ ਰਣਨੀਤਕ ਹਿੱਤ ਇਕਸਾਰ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਾਰੋਬਾਰੀ ਪੱਧਰ ‘ਤੇ ਸਬੰਧ ਕਾਇਮ ਕਰੀਏ। ਸਾਨੂੰ ਆਪਣੇ ਵਪਾਰ ਅਤੇ ਦੇਸ਼ਾਂ ਨੂੰ ਦੁਬਾਰਾ ਦੋਸਤਾਨਾ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮੈਕੇ ਨੇ ਕਿਹਾ ਕਿ ਕੂਟਨੀਤਕ ਵਿਵਾਦ ਕਾਰਨ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧ ਪ੍ਰਭਾਵਿਤ ਨਹੀਂ ਹੋਏ ਹਨ। ਉਨ੍ਹਾਂ ਕਿਹਾ, 100 ਤੋਂ ਵੱਧ ਭਾਰਤੀ ਕੰਪਨੀਆਂ ਨੇ ਕੈਨੇਡਾ ਵਿੱਚ ਨਿਵੇਸ਼ ਕੀਤਾ ਹੈ ਅਤੇ 600 ਤੋਂ ਵੱਧ ਕੈਨੇਡੀਅਨ ਕੰਪਨੀਆਂ ਭਾਰਤ ਵਿੱਚ ਮੌਜੂਦ ਹਨ। ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਦੇਸ਼ ਵਿੱਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਸ਼ੱਕੀ ਭੂਮਿਕਾ ਦਾ ਇਲਜ਼ਾਮ ਲਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੁਝ ਕੁੜੱਤਣ ਆ ਗਈ ਸੀ। ਭਾਰਤ ਨੇ ਇਸ ਦੋਸ਼ ਨੂੰ ਬੇਤੁਕਾ ਦੱਸਿਆ ਸੀ।
Follow Us
