Khalistani in Canada: ‘ਖਾਲਿਸਤਾਨ ਜ਼ਿੰਦਾਬਾਦ’ ਦੇ ਸਬੂਤ ਮੁੰਹੋ ਬੋਲ ਕੇ ਦੱਸ ਕੈਨੇਡਾ ਸਰਕਾਰ ਦੀ ਸ਼ਮੂਲੀਅਤ ਦੀ ਗੱਲ, ਟਰੂਡੋ ਫਿਰ ਵੀ ਕਰ ਰਹੇ ਇਨਕਾਰ

Updated On: 

06 Jul 2023 18:57 PM

ਕੈਨੇਡਾ ਵਿੱਚ ਖਾਲਿਸਤਾਨ ਨਾਲ ਸਬੰਧਤ ਸਰਗਰਮੀਆਂ ਵੱਧਦੀਆਂ ਜਾ ਰਹੀਆਂ ਹਨ। ਖਾਲਿਸਤਾਨ ਸਮਰਥਕ ਖੁੱਲ੍ਹੇਆਮ ਪਰੇਡਾਂ ਕੱਢ ਰਹੇ ਹਨ। ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੀ ਪਾਰਟੀ ਕੈਨੇਡਾ ਸਰਕਾਰ ਵਿੱਚ ਸ਼ਾਮਲ ਹੈ। ਇਸ ਸਭ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣਾ ਅਤੇ ਆਪਣੇ ਦੇਸ਼ ਦਾ ਬਚਾਅ ਕਰ ਰਹੇ ਹਨ।

Khalistani in Canada: ਖਾਲਿਸਤਾਨ ਜ਼ਿੰਦਾਬਾਦ ਦੇ ਸਬੂਤ ਮੁੰਹੋ ਬੋਲ ਕੇ ਦੱਸ ਕੈਨੇਡਾ ਸਰਕਾਰ ਦੀ ਸ਼ਮੂਲੀਅਤ ਦੀ ਗੱਲ, ਟਰੂਡੋ ਫਿਰ ਵੀ ਕਰ ਰਹੇ ਇਨਕਾਰ

ਜਸਟਿਨ ਟਰੂਡੋ

Follow Us On

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justine Trudeau) ਖਾਲਿਸਤਾਨ ਦੇ ਮੁੱਦੇ ‘ਤੇ ਆਪਣਾ ਅਤੇ ਆਪਣੀ ਸਰਕਾਰ ਦਾ ਬਚਾਅ ਕਰਨ ‘ਚ ਲੱਗੇ ਹੋਏ ਹਨ। ਇਸ ਮਾਮਲੇ ਨੂੰ ਲੈ ਕੇ ਟਰੂਡੋ ਅਤੇ ਭਾਰਤ ਸਰਕਾਰ ਆਹਮੋ-ਸਾਹਮਣੇ ਹਨ। ਦਰਅਸਲ ਟਰੂਡੋ ‘ਤੇ ਖਾਲਿਸਤਾਨੀਆਂ ਦੀ ਹਮਾਇਤ ਦਾ ਦੋਸ਼ ਹੈ ਅਤੇ ਉਹ ਇਸ ਲਈ ਭਾਰਤ ਸਰਕਾਰ ਨੂੰ ਗਲਤ ਠਹਿਰਾਉਂਦੇ ਹਨ। ਟਰੂਡੋ ਭਾਰਤ ਦੇ ਅਲਰਟ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਟਰੂਡੋ ਦੇ ਜਾਗਣ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ ਅਤੇ ਡਰ ਹੈ ਕਿ ਕੈਨੇਡਾ ਦਾ ਹਾਲ ਵੀ ਪਾਕਿਸਤਾਨ ਵਰਗਾ ਨਾ ਹੋ ਜਾਵੇ, ਜਿਸ ਨੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਹੋਈ ਹੈ।

ਟਰੂਡੋ ਨੇ ਭਾਰਤ ਸਰਕਾਰ ਨੂੰ ਦੱਸਿਆ ਗਲਤ

ਹਾਲ ਹੀ ਵਿੱਚ, ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indira Gandhi) ਦੀ ਹੱਤਿਆ ਦੇ ਜਸ਼ਨ ਮਣਾਉਂਦਿਆਂ ਕੈਨੇਡਾ ਵਿੱਚ ਇੱਕ ਪਰੇਡ ਕੱਢੀ ਗਈ ਸੀ। ਇਸ ‘ਤੇ ਜਸਟਿਨ ਟਰੂਡੋ ਤੋਂ ਸਵਾਲ ਕੀਤਾ ਗਿਆ । ਉਨ੍ਹਾਂ ਨੂੰ ਪੁੱਛਿਆ ਗਿਆ ਕਿ ਭਾਰਤ ਸਰਕਾਰ ਕਹਿੰਦੀ ਹੈ ਕਿ ਸਿੱਖ ਕੱਟੜਪੰਥ ‘ਤੇ ਤੁਹਾਡਾ ਸਟੈਂਡ ਨਰਮ ਹੈ ਕਿਉਂਕਿ ਤੁਸੀਂ ਉਸ ਭਾਈਚਾਰੇ ਦੀਆਂ ਵੋਟਾਂ ‘ਤੇ ਭਰੋਸਾ ਕਰਦੇ ਹੋ। ਇਸ ‘ਤੇ ਕੈਨੇਡੀਅਨ ਪੀਐਮ ਨੇ ਕਿਹਾ, ਭਾਰਤ ਸਰਕਾਰ ਗਲਤ ਹੈ। ਕੈਨੇਡਾ ਨੇ ਹਮੇਸ਼ਾ ਹਿੰਸਾ ਅਤੇ ਹਿੰਸਾ ਦੀਆਂ ਧਮਕੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਅਸੀਂ ਅੱਤਵਾਦ ਵਿਰੁੱਧ ਕਾਰਵਾਈ ਕੀਤੀ ਹੈ ਅਤੇ ਅੱਗੇ ਵੀ ਕਰਦੇ ਰਹਾਂਗੇ।

ਟਰੂਡੋ ਦੇ ਇਸ ਬਿਆਨ ਵਿੱਚ ਕਿੰਨੀ ਸੱਚਾਈ ਹੈ, ਇਹ ਤਾਂ ਕੈਨੇਡਾ ਵਿੱਚ ਖਾਲਿਸਤਾਨੀਆਂ ਨੂੰ ਦਿੱਤੀ ਗਈ ਛੋਟ ਹੀ ਦੱਸਦੀ ਹੈ। ਜੇਕਰ ਉਹ ਆਪਣੇ ਕਥਨ ਅਨੁਸਾਰ ਕੰਮ ਕਰਦੇ ਤਾਂ ਅੱਜ ਕੈਨੇਡਾ ਦੀਆਂ ਸੜਕਾਂ ‘ਤੇ ਖਾਲਿਸਤਾਨੀ ਪਰੇਡਾਂ ਨਾ ਨਿਕਲਦੀਆਂ ਅਤੇ ਨਾ ਹੀ ਇਹ ਉਨ੍ਹਾਂ ਲਈ ਇਹ ਸੁਰੱਖਿਅਤ ਦੇਸ਼ ਬਣਦਾ।

ਟਰੂਡੋ ਦੀ ਪਛਾਣ ਖਾਲਿਸਤਾਨ ਪ੍ਰਤੀ ਨਰਮ ਰਵੱਈਆ ਰੱਖਣ ਵਾਲੇ ਪ੍ਰਧਾਨ ਮੰਤਰੀ ਵਜੋਂ ਹੋਈ ਹੈ। 5 ਸਾਲ ਪਹਿਲਾਂ 2018 ‘ਚ ਉਹ ਭਾਰਤ ਦੌਰੇ ‘ਤੇ ਆਏ ਸਨ। ਇਸ ਦੌਰਾਨ ਭਾਰੀ ਹੰਗਾਮਾ ਹੋਇਆ ਸੀ। ਅਸਲ ‘ਚ ਉਨ੍ਹਾਂ ਦੇ ਨਾਲ ਖਾਲਿਸਤਾਨੀ ਅੱਤਵਾਦੀ ਜਸਪਾਲ ਅਟਵਾਲ ਦਾ ਵੀ ਆਉਣਾ ਸੀ। ਪਰ ਭਾਰਤ ਦੇ ਇਤਰਾਜ਼ ਕਾਰਨ ਟਰੂਡੋ ਨੂੰ ਝੁਕਣਾ ਪਿਆ ਅਤੇ ਅਟਵਾਲ ਨਹੀਂ ਆਏ। ਇਸ ਤੋਂ ਇਲਾਵਾ ਟਰੂਡੋ ਦੀ ਪਤਨੀ ਸੋਫੀ ਨਾਲ ਵੀ ਅਟਵਾਲ ਦੀ ਫੋਟੋ ਵੀ ਸਾਹਮਣੇ ਆ ਚੁੱਕੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਖਾਲਿਸਤਾਨੀ ਵੱਖਵਾਦੀਆਂ ਦਾ ਸਮਰਥਨ

ਟਰੂਡੋ ਦੀ ਸਰਕਾਰ ਕੋਲ ਬਹੁਮਤ ਨਹੀਂ ਹੈ। ਉਨ੍ਹਾਂ ਨੂੰ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦਾ ਸਮਰਥਨ ਪ੍ਰਾਪਤ ਹੈ ਅਤੇ ਇਸ ਦੀ ਅਗਵਾਈ ਖਾਲਿਸਤਾਨੀ ਵੱਖਵਾਦੀ ਜਗਮੀਤ ਸਿੰਘ ਕਰ ਰਹੇ ਹਨ। ਐਨਡੀਪੀ ਕੋਲ ਪਾਰਲੀਮੈਂਟ ਵਿੱਚ 24 ਸੀਟਾਂ ਹਨ, ਜੋ ਟਰੂਡੋ ਲਈ ਇੱਕ ਵਧੀ ਹੋਈ ਤਾਕਤ ਹੈ।

ਖਾਲਿਸਤਾਨ ਦੇਸ਼ ਲਈ ਰੈਫਰੈਂਡਮ

ਹਾਲ ਹੀ ਦੇ ਦਿਨਾਂ ‘ਚ ਕੈਨੇਡਾ ‘ਚ ਖਾਲਿਸਤਾਨ ਦੀਆਂ ਗਤੀਵਿਧੀਆਂ ‘ਚ ਵਾਧਾ ਦੇਖਣ ਨੂੰ ਮਿਲਿਆ ਹੈ। ਓਟਾਵਾ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਕੁਝ ਪੋਸਟਰ ਲਗਾਏ ਗਏ ਸਨ, ਜਿਨ੍ਹਾਂ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ। ਅਜਿਹੇ ਪੋਸਟਰ ਟੋਰਾਂਟੋ ਅਤੇ ਵੈਨਕੂਵਰ ਵਿੱਚ ਵੀ ਲਗਾਏ ਗਏ ਸਨ। ਇਨ੍ਹਾਂ ਥਾਵਾਂ ‘ਤੇ 8 ਜੁਲਾਈ ਨੂੰ ਭਾਰਤੀ ਦੂਤਘਰਾਂ ਦੇ ਬਾਹਰ ਪ੍ਰਦਰਸ਼ਨਾਂ ਦੀ ਵੀ ਤਿਆਰੀ ਹੈ।

ਹਾਲ ਹੀ ਵਿੱਚ ਕੈਨੇਡਾ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਵੱਖਰੇ ਖਾਲਿਸਤਾਨ ਦੇਸ਼ ਲਈ ਰਾਏਸ਼ੁਮਾਰੀ ਕਰਵਾਈ ਗਈ ਹੈ। ਇਸ ਵਿੱਚ ਕੈਨੇਡਾ ਵਿੱਚ ਵਸਦੇ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਬਹੁਤ ਸਾਰੇ ਨੌਜਵਾਨ ਵੋਟਿੰਗ ਕਰਦੇ ਦੇਖੇ ਗਏ।

ਖਾਲਿਸਤਾਨੀ ਆਗੂ ਦਾ ਹੋਇਆ ਸੀ ਕਤਲ

ਖਾਲਿਸਤਾਨੀ ਸੰਗਠਨ ਖਾਲਿਸਤਾਨ ਟਾਈਗਰ ਫੋਰਸ ਅਤੇ ਸਿੱਖ ਫਾਰ ਜਸਟਿਸ ਦੇ ਆਗੂ ਹਰਦੀਪ ਸਿੰਘ ਨਿੱਝਰ ਦਾ ਕੁਝ ਦਿਨ ਪਹਿਲਾਂ ਟਰੂਡੋ ਦੇ ਦੇਸ਼ ਵਿੱਚ ਕਤਲ ਕਰ ਦਿੱਤਾ ਗਿਆ ਸੀ। ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਨਿੱਝਰ ‘ਤੇ ਬੱਬਰ ਖਾਲਸਾ ਦੀ ਮਦਦ ਕਰਨ ਦਾ ਦੋਸ਼ ਸੀ। ਦੱਸ ਦੇਈਏ ਕਿ ਬੱਬਰ ਖਾਲਸਾ ਇੱਕ ਅੱਤਵਾਦੀ ਸੰਗਠਨ ਹੈ ਜੋ ਖਾਲਿਸਤਾਨ ਲਹਿਰ ਨੂੰ ਅੱਗੇ ਲੈ ਕੇ ਜਾ ਰਿਹਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ