ਅਮਰੀਕਾ ਵਿੱਚ ਪੰਜਾਬੀ ਡਰਾਈਵਰ ਗ੍ਰਿਫ਼ਤਾਰ, ਟਰੱਕ ਨੇ 10 ਵਾਹਨਾਂ ਨੂੰ ਮਾਰੀ ਟੱਕਰ, 3 ਦੀ ਮੌਤ

Updated On: 

23 Oct 2025 16:21 PM IST

California Accident: ਅਮਰੀਕੀ ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਟਰੱਕ ਡਰਾਈਵਰ ਨਸ਼ੇ ਵਿੱਚ ਹੋਣ ਦਾ ਸ਼ੱਕ ਸੀ। ਉਸਨੂੰ ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ਼ ਵਿਭਾਗ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ, ਜਸ਼ਨਪ੍ਰੀਤ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ।

ਅਮਰੀਕਾ ਵਿੱਚ ਪੰਜਾਬੀ ਡਰਾਈਵਰ ਗ੍ਰਿਫ਼ਤਾਰ, ਟਰੱਕ ਨੇ 10 ਵਾਹਨਾਂ ਨੂੰ ਮਾਰੀ ਟੱਕਰ, 3 ਦੀ ਮੌਤ

ਹਾਦਸੇ ਤੋਂ ਬਾਅਦ ਪੁਲਿਸ ਰਿਹਾਸਤ ਵਿੱਚ ਜਸ਼ਨਦੀਪ (Pic Credit:X/PennyWise2531)

Follow Us On

ਕੈਲੀਫੋਰਨੀਆ ਵਿੱਚ ਪੰਜਾਬ ਦੇ ਇੱਕ ਟਰੱਕ ਡਰਾਈਵਰ ਨੇ ਲਗਭਗ 10 ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੌਕੇ ‘ਤੇ ਹੀ 3 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ 22 ਅਕਤੂਬਰ ਨੂੰ ਹੋਇਆ ਸੀ। ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸਦੀ ਪਛਾਣ 21 ਸਾਲਾ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਪੰਜਾਬ ਵਿੱਚ ਕਿੱਥੋਂ ਦਾ ਰਹਿਣ ਵਾਲਾ ਹੈ।

ਅਮਰੀਕੀ ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਟਰੱਕ ਡਰਾਈਵਰ ਨਸ਼ੇ ਵਿੱਚ ਹੋਣ ਦਾ ਸ਼ੱਕ ਸੀ। ਉਸਨੂੰ ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ਼ ਵਿਭਾਗ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ, ਜਸ਼ਨਪ੍ਰੀਤ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ।

ਦੇਖੋ ਹਾਦਸੇ ਦੀ ਵੀਡੀਓ

ਨਸ਼ੇ ਵਿੱਚ ਟਰੱਕ ਚਲਾਉਣ ਦਾ ਇਲਜ਼ਾਮ

ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਾਦਸਾ ਕੈਲੀਫੋਰਨੀਆ ਦੇ I-10 ਫ੍ਰੀਵੇਅ ‘ਤੇ ਵਾਪਰਿਆ। ਜਸ਼ਨਪ੍ਰੀਤ ਸਿੰਘ ਦਾ ਟਰੱਕ ਅਚਾਨਕ ਕਾਬੂ ਤੋਂ ਬਾਹਰ ਹੋ ਗਿਆ। ਟਰੱਕ ਨੇ ਪਹਿਲਾਂ ਸੜਕ ਦੇ ਵਿਚਕਾਰ ਖੜ੍ਹੀਆਂ ਛੋਟੀਆਂ ਕਾਰਾਂ ਨੂੰ ਟੱਕਰ ਮਾਰੀ, ਫਿਰ ਸਾਈਡ ‘ਤੇ ਖੜ੍ਹੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਲਗਭਗ ਦਸ ਵਾਹਨ ਨੁਕਸਾਨੇ ਗਏ।

ਗੈਰ ਕਾਨੂੰਨੀ ਤੌਰ ਤੇ ਅਮਰੀਕਾ ਗਿਆ ਸੀ ਜਸ਼ਨ

ਵਿਦੇਸ਼ੀ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜਸ਼ਨਪ੍ਰੀਤ ਸਿੰਘ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਦਾਖਲ ਹੋਇਆ ਸੀ ਅਤੇ ਯੂਬਾ ਸਿਟੀ ਵਿੱਚ ਰਹਿ ਰਿਹਾ ਸੀ। ਉਸਨੂੰ 2022 ਵਿੱਚ ਜੋਅ ਬਿਡੇਨ ਪ੍ਰਸ਼ਾਸਨ ਦੁਆਰਾ ਕੈਲੀਫੋਰਨੀਆ ਸਰਹੱਦ ‘ਤੇ ਫੜਿਆ ਗਿਆ ਸੀ, ਪਰ ਬਾਅਦ ਵਿੱਚ ਛੱਡ ਦਿੱਤਾ ਗਿਆ।

ਹਰਜਿੰਦਰ ਦੀ ਵੀ ਹੋਈ ਸੀ ਗ੍ਰਿਫ਼ਤਾਰੀ

ਇਸ ਤੋਂ ਪਹਿਲਾਂ, 12 ਅਗਸਤ ਨੂੰ, ਲੁਧਿਆਣਾ ਦੇ ਵਸਨੀਕ ਹਰਜਿੰਦਰ ਸਿੰਘ, ਕੈਲੀਫੋਰਨੀਆ, ਅਮਰੀਕਾ ਵਿੱਚ ਆਪਣੇ ਟਰੱਕ ਵਿੱਚ ਯੂ-ਟਰਨ ਲੈਂਦੇ ਸਮੇਂ ਇੱਕ ਹਾਦਸੇ ਵਿੱਚ ਸ਼ਾਮਲ ਹੋ ਗਏ ਸਨ। ਨਤੀਜੇ ਵਜੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਅਦਾਲਤ ਨੇ ਉਸਨੂੰ 45 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।