ਕੈਲੀਫੋਰਨੀਆ ਵਿੱਚ ਕਿਉਂ ਨਹੀਂ ਪਾਇਆ ਜਾ ਰਿਹਾ ਅੱਗ ‘ਤੇ ਕਾਬੂ ? ਭਿਆਨਕ ਰੂਪ ਨੇ ਮਚਾਈ ਭਾਰੀ ਤਬਾਹੀ

Updated On: 

09 Jan 2025 15:35 PM

California Los Angeles Wildfires: ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਜੰਗਲਾਂ ਵਿੱਚ ਲੱਗੀ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ। ਅੱਗ ਨੇ 1,500 ਤੋਂ ਵੱਧ ਘਰ ਤਬਾਹ ਕਰ ਦਿੱਤੇ। ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ 50 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਅੱਗ 'ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਇਹ ਅੱਗ ਕਿਉਂ ਭੜਕ ਰਹੀ ਹੈ? ਅਤੇ ਇਸਨੂੰ ਕਦੋਂ ਕੰਟਰੋਲ ਕੀਤਾ ਜਾਵੇਗਾ, ਆਓ ਜਾਣਦੇ ਹਾਂ।

ਕੈਲੀਫੋਰਨੀਆ ਵਿੱਚ ਕਿਉਂ ਨਹੀਂ ਪਾਇਆ ਜਾ ਰਿਹਾ ਅੱਗ ਤੇ ਕਾਬੂ ? ਭਿਆਨਕ ਰੂਪ ਨੇ ਮਚਾਈ ਭਾਰੀ ਤਬਾਹੀ
Follow Us On

ਅਮਰੀਕਾ ਦੇ ਲੋਕ ਇਸ ਸਮੇਂ ਬਹੁਤ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ, ਪਹਿਲਾਂ ਇੱਕ ਦਹਾਕੇ ਬਾਅਦ ਆਏ ਬਰਫੀਲੇ ਤੂਫਾਨ ਨੇ ਤਬਾਹੀ ਮਚਾਈ ਤੇ ਹੁਣ ਕੈਲੀਫੋਰਨੀਆ ਵਿੱਚ ਲੱਗੀ ਅੱਗ ਰਿਹਾਇਸ਼ੀ ਇਲਾਕਿਆਂ ਵਿੱਚ ਲਗਾਤਾਰ ਫੈਲ ਰਹੀ ਹੈ। ਇਸ ਅੱਗ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਲਗਭਗ 70 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਨਾਲ ਹੀ 5 ਲੋਕਾਂ ਦੀ ਮੌਤ ਵੀ ਹੋ ਗਈ ਹੈ ਜਦਕਿ ਕਈ ਜ਼ਖਮੀ ਹੋਏ ਹਨ। ਕਈ ਮੁੱਖ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਅੱਗ ਇੰਨੀ ਭਿਆਨਕ ਹੈ ਕਿ ਇਸਨੂੰ ਬੁਝਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੁੰਦੀਆਂ ਜਾਪ ਰਹੀਆਂ ਹਨ। ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ 50 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਅੱਗ ‘ਤੇ ਫਿਲਹਾਲ ਕੋਈ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਆਓ ਜਾਣਦੇ ਹਾਂ ਕਿ ਇਹ ਅੱਗ ਕਿਉਂ ਭੜਕ ਰਹੀ ਹੈ?

ਕਦੋਂ ਲੱਗੀ ਅੱਗ ?

ਕੈਲੀਫੋਰਨੀਆ ਵਿੱਚ ਕਈ ਥਾਵਾਂ ‘ਤੇ ਅੱਗ ਲੱਗੀ ਹੋਈ ਹੈ; ਇਹ ਅੱਗ ਸਭ ਤੋਂ ਪਹਿਲਾਂ ਪੈਲੀਸੇਡਸ ਵਿੱਚ ਲੱਗੀ ਸੀ। ਜਿਸ ਤੋਂ ਬਾਅਦ ਇਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਦੇ ਅਨੁਸਾਰ, ਲਾਸ ਏਂਜਲਸ ਵਿੱਚ ਪੈਲੀਸੇਡਸ ਫਾਇਰ ਦੀ ਖ਼ਬਰ ਮੰਗਲਵਾਰ ਸਵੇਰੇ 10:30 ਵਜੇ ਮਿਲੀ। ਇਹ ਥੋੜ੍ਹੇ ਹੀ ਸਮੇਂ ਵਿੱਚ 16,000 ਏਕੜ ਤੋਂ ਵੱਧ ਰਕਬੇ ਵਿੱਚ ਫੈਲ ਗਿਆ ਹੈ।

ਦੂਜੀ ਜੰਗਲੀ ਅੱਗ, ਈਟਨ ਫਾਇਰ, ਮੰਗਲਵਾਰ ਰਾਤ ਨੂੰ ਉੱਤਰੀ ਲਾਸ ਏਂਜਲਸ ਕਾਉਂਟੀ ਵਿੱਚ ਅਲਤਾਡੇਨਾ ਦੀਆਂ ਉੱਪਰੀ ਪਹਾੜੀਆਂ ਤੇ ਲੱਗੀ। ਅਧਿਕਾਰੀਆਂ ਅਨੁਸਾਰ ਇਸ ਅੱਗ ਕਾਰਨ ਘੱਟੋ-ਘੱਟ 10,600 ਏਕੜ ਜ਼ਮੀਨ ਸੜ ਗਈ ਹੈ। ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ।

ਤੀਜੀ ਅੱਗ ਮੰਗਲਵਾਰ ਦੇਰ ਰਾਤ ਲਾਸ ਏਂਜਲਸ ਦੇ ਸਿਲਮਰ ਇਲਾਕੇ ਵਿੱਚ ਲੱਗੀ ਅਤੇ ਤੇਜ਼ੀ ਨਾਲ ਸੈਂਕੜੇ ਏਕੜ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਕਦੋਂ ਕਾਬੂ ਪਾਇਆ ਜਾਵੇਗਾ ਅੱਗ ‘ਤੇ ?

ਮੰਨਿਆ ਜਾ ਰਿਹਾ ਹੈ ਕਿ ਅੱਗ ‘ਤੇ ਕਾਬੂ ਪਾਉਣ ਨੂੰ ਲੈ ਕੇ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਵਾ ਦੀ ਰਫ਼ਤਾਰ 150 ਕਿਲੋਮੀਟਰ ਤੋਂ ਵੱਧ ਹੋਣ ਕਰਕੇ ਇਹ ਬਹੁਤ ਹੀ ਤੇਜ਼ੀ ਨਾਲ ਫੈਲ ਰਹੀ ਹੈ। ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਫਾਇਰ ਫਾਈਟਰ ਖੁਦ ਹੀ ਝੁਲਸ ਰਹੇ ਹਨ। ਜਿਸ ਸਮੇਂ ਇਹ ਅੱਗ ਲੱਗੀ, ਉਸ ਸਮੇਂ ਹਵਾ ਦੀ ਗਤੀ 70-80 ਕਿਲੋਮੀਟਰ ਸੀ, ਜਿਸ ਕਾਰਨ ਟੀਮ ਨੇ ਅੱਗ ‘ਤੇ 30 ਪ੍ਰਤੀਸ਼ਤ ਕਾਬੂ ਪਾ ਲਿਆ ਸੀ, ਪਰ ਹਵਾ ਦੀ ਗਤੀ ਵਧਣ ਕਾਰਨ ਇਸ ਨੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਿਆ ਹੈ।

ਕਿਵੇਂ ਫੈਲ ਰਹੀ ਅੱਗ?

ਕੈਲੀਫੋਰਨੀਆ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅੱਗ ਫੈਲਣ ਦਾ ਸਭ ਤੋਂ ਵੱਡਾ ਕਾਰਨ ਤੇਜ਼ ਹਵਾਵਾਂ ਨੂੰ ਮੰਨਿਆ ਜਾ ਰਿਹਾ ਹੈ। ਇਸ ਕਾਰਨ ਅੱਗ ਕਾਬੂ ਤੋਂ ਬਾਹਰ ਹੋ ਗਈ ਹੈ। ਕਈ ਥਾਵਾਂ ‘ਤੇ ਹਵਾ ਦੀ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਕੁਝ ਥਾਵਾਂ ‘ਤੇ ਇਹ ਇਸ ਤੋਂ ਵੀ ਤੇਜ਼ ਸੀ। ਜਿਸ ਕਾਰਨ ਅੱਗ ਨੇ ਪਲਕ ਝਪਕਦੇ ਹੀ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ‘ਤੇ 2 ਦਿਨ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ।

ਐਕਟਰ ਦਾ ਘਰ ਸੜ ਕੇ ਸੁਆਹ

ਅਮਰੀਕੀ ਕਾਮੇਡੀ ਐਕਟਰ ਬਿਲੀ ਕ੍ਰਿਸਟਲ ਅਤੇ ਉਨ੍ਹਾਂ ਦੀ ਪਤਨੀ ਦਾ ਪੈਲੀਸੇਡਸ ਵਿੱਚ ਅੱਗ ਲੱਗਣ ਕਾਰਨ 45 ਸਾਲ ਪੁਰਾਣਾ ਘਰ ਸੜ ਕੇ ਸੁਆਹ ਹੋ ਗਿਆ ਹੈ। ਘਰ ਸੜਨ ‘ਤੇ, ਅਦਾਕਾਰ ਨੇ ਕਿਹਾ ਕਿ ਜੈਨਿਸ ਅਤੇ ਉਹ 1979 ਤੋਂ ਆਪਣੇ ਇਸ ਘਰ ਵਿੱਚ ਰਹਿ ਰਹੇ ਸਨ। ਉਨ੍ਹਾਂ ਨੇ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਇੱਥੇ ਵੱਡੇ ਹੁੰਦੇ ਦੇਖਿਆ ਹੈ। ਇਸ ਅੱਗ ਨੇ ਉਨ੍ਹਾਂ ਦੇ ਖੂਬਸੂਰਤ ਪਲਾਂ ਨੂੰ ਖੋਹ ਲਿਆ ਹੈ।