ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਬੱਸ ‘ਚ ਧਮਾਕਾ, 2 ਦੀ ਮੌਤ, ਕਈ ਜ਼ਖਮੀ

Published: 

06 Jan 2024 23:37 PM

ਸਥਾਨਕ ਮੀਡੀਆ ਮੁਤਾਬਕ ਅਫਗਾਨਿਸਤਾਨ ਦੀ ਬੱਸ ਵਿੱਚ ਜਿਸ ਦੀ ਪਛਾਣ ਕੋਸਟਰ ਮਾਡਲ ਵਜੋਂ ਹੋਈ ਹੈ, ਧਮਾਕੇ ਦੇ ਸਮੇਂ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸੀ। ਇਸ ਧਮਾਕੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ। ਧਮਾਕੇ ਦੀ ਘਟਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਬਾਰੇ ਤਾਲਿਬਾਨ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਕਿਹਾ ਗਿਆ ਹੈ।

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਬੱਸ ਚ ਧਮਾਕਾ, 2 ਦੀ ਮੌਤ, ਕਈ ਜ਼ਖਮੀ
Follow Us On

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇਕ ਵਾਰ ਫਿਰ ਧਮਾਕਾ ਹੋਇਆ ਹੈ। ਕਾਬੁਲ ਦੇ ਪੱਛਮੀ ਖੇਤਰ ਦੇ ਦਸ਼ਤ-ਏ-ਬਰਚੀ ਇਲਾਕੇ ‘ਚ ਇਕ ਬੱਸ ‘ਚ ਜ਼ਬਰਦਸਤ ਧਮਾਕਾ ਹੋਇਆ, ਜਿਸ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ। ਧਮਾਕੇ ਦੀ ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਬੁਲ ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਖੁਰਾਸਾਨ ਡਾਇਰੀ ਨੂੰ ਇਸ ਧਮਾਕੇ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੇ ਸਮੇਂ ਬੱਸ ‘ਚ ਕਈ ਲੋਕ ਬੈਠੇ ਸਨ। ਇਸ ਘਟਨਾ ਬਾਰੇ ਤਾਲਿਬਾਨ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਕਿਹਾ ਗਿਆ ਹੈ।

ਸਥਾਨਕ ਮੀਡੀਆ ਮੁਤਾਬਕ ਬੱਸ ਜਿਸ ਦੀ ਪਛਾਣ ਕੋਸਟਰ ਮਾਡਲ ਵਜੋਂ ਹੋਈ ਹੈ। ਧਮਾਕੇ ਦੇ ਸਮੇਂ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸੀ। ਹਾਲਾਂਕਿ ਅਜੇ ਤੱਕ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਕਾਬੁਲ ਵਿੱਚ ਇੱਕ ਪੀਸੀ ਦੌਰਾਨ ਤਾਲਿਬਾਨ ਦੇ ਰੱਖਿਆ ਮੰਤਰੀ ਮੁਹੰਮਦ ਯਾਕੂਬ ਮੁਜਾਹਿਦ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਸਾਲ ਆਈਐਸ ਨਾਲ ਸਬੰਧਤ ਹਮਲਿਆਂ ਵਿੱਚ 90 ਫੀਸਦੀ ਕਮੀ ਆਈ ਹੈ। ਅਗਸਤ 2021 ਵਿੱਚ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਆਈਐਸ ਸਹਿਯੋਗੀ ਤਾਲਿਬਾਨ ਦਾ ਮੁੱਖ ਵਿਰੋਧੀ ਰਿਹਾ ਹੈ।

ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ‘ਤੇ ਔਰਤਾਂ ਗ੍ਰਿਫਤਾਰ

ਇਸ ਦੇ ਨਾਲ ਹੀ ਤਾਲਿਬਾਨ ਨੇ ਕਾਬੁਲ ਵਿੱਚ ਕਈ ਔਰਤਾਂ ਨੂੰ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਾਰਨ ਗ੍ਰਿਫ਼ਤਾਰ ਕੀਤਾ ਹੈ। ਆਚਾਰ ਮੰਤਰਾਲੇ ਦੇ ਬੁਲਾਰੇ ਨੇ ਦੋ ਦਿਨ ਪਹਿਲਾਂ ਵੀਰਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਪਹਿਲੀ ਵਾਰ ਤਾਲਿਬਾਨ ਸ਼ਾਸਨ ਵੱਲੋਂ ਜਾਰੀ ਡਰੈੱਸ ਕੋਡ ਦੀ ਪਾਲਣਾ ਨਾ ਕਰਨ ‘ਤੇ ਔਰਤਾਂ ਵਿਰੁੱਧ ਕਾਰਵਾਈ ਦੀ ਪੁਸ਼ਟੀ ਹੋਈ ਹੈ। ਸਾਲ 2021 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਹੋਈ।

ਹਾਲਾਂਕਿ ਇਸ ਮਾਮਲੇ ‘ਚ ਮੰਤਰਾਲਾ ਦੇ ਬੁਲਾਰੇ ਅਬਦੁਲ ਗੱਫਾਰ ਫਾਰੂਕ ਨੇ ਇਹ ਨਹੀਂ ਦੱਸਿਆ ਕਿ ਕਿੰਨੀਆਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਔਰਤਾਂ ਨੂੰ 3 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਇਹ ਵੀ ਨਹੀਂ ਦੱਸਿਆ ਕਿ ਹਿਜਾਬ ਨੂੰ ਸਹੀ ਢੰਗ ਨਾਲ ਨਾ ਪਹਿਨਣ ਦਾ ਕੀ ਮਤਲਬ ਹੈ। ਕਰੀਬ ਦੋ ਸਾਲ ਪਹਿਲਾਂ 2 ਮਈ 2022 ਨੂੰ ਤਾਲਿਬਾਨ ਨੇ ਇੱਕ ਫ਼ਰਮਾਨ ਜਾਰੀ ਕਰਕੇ ਔਰਤਾਂ ਨੂੰ ਕਿਹਾ ਸੀ ਕਿ ਉਹ ਸਿਰਫ਼ ਆਪਣੀਆਂ ਅੱਖਾਂ ਹੀ ਦਿਖਾ ਸਕਦੀਆਂ ਹਨ, ਉਨ੍ਹਾਂ ਨੂੰ ਸਿਰ ਤੋਂ ਪੈਰਾਂ ਤੱਕ ਬੁਰਕਾ ਪਹਿਨਣ ਲਈ ਕਿਹਾ ਗਿਆ ਸੀ।