ਬ੍ਰਾਜ਼ੀਲ ‘ਚ ਦੰਗਿਆਂ ਦਾ ਮਾਮਲਾ : ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਖਿਲਾਫ ਵੀ ਹੋਵੇਗੀ ਜਾਂਚ

Published: 

14 Jan 2023 19:32 PM

ਹੁਣ ਸੁਪਰੀਮ ਕੋਰਟ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਜੈਅਰ ਬੋਲਸੋਨਾਰੋ ਵਿਰੁੱਧ ਰਾਜਧਾਨੀ ਵਿੱਚ ਗੈਰ-ਜਮਹੂਰੀ ਪ੍ਰਦਰਸ਼ਨਾਂ ਅਤੇ ਤੋੜ-ਫੋੜ ਅਤੇ ਦੰਗੇ ਭੜਕਾਉਣ ਦੇ ਮਾਮਲੇ ਵਿੱਚ ਜਾਂਚ ਹੋ ਸਕਦੀ ਹੈ।

ਬ੍ਰਾਜ਼ੀਲ ਚ ਦੰਗਿਆਂ ਦਾ ਮਾਮਲਾ : ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਖਿਲਾਫ ਵੀ ਹੋਵੇਗੀ ਜਾਂਚ

ਬ੍ਰਾਜ਼ੀਲ 'ਚ ਦੰਗਿਆਂ ਦਾ ਮਾਮਲਾ : ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਖਿਲਾਫ ਵੀ ਹੋਵੇਗੀ ਜਾਂਚ

Follow Us On

ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜੀਲੀਆ ‘ਚ ਹਾਲ ਹੀ ‘ਚ ਹੋਏ ਦੰਗਿਆਂ ‘ਚ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੂੰ ਵੀ ਜਾਂਚ ਦਾ ਖਮਿਆਜा ਭੁਗਤਣਾ ਪੈ ਰਿਹਾ ਹੈ। ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਮੌਜੂਦਾ ਸਰਕਾਰ ਦੀ ਇਸ ਮੰਗ ਨੂੰ ਸਵੀਕਾਰ ਕਰ ਲਿਆ ਹੈ।

ਬੋਲਸੋਨਾਰੋ ਦੇ ਸਮਰਥਕਾਂ ਨੇ ਕੀਤੇ ਸਨ ਦੰਗੇ

ਹਾਲ ਹੀ ਵਿੱਚ ਬ੍ਰਾਜ਼ੀਲ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਜੈਅਰ ਬੋਲਸੋਨਾਰੋ ਦੀ ਪਾਰਟੀ ਹਾਰ ਗਈ ਸੀ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਅਹੁਦਾ ਛੱਡਣਾ ਪਿਆ ਸੀ। ਬੋਲਸੋਨਾਰੋ ਦੇ ਰਾਸ਼ਟਰਪਤੀ ਅਹੁਦੇ ਤੋਂ ਲਾਂਭੇ ਹੋਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਸੜਕਾਂ ‘ਤੇ ਉਤਰ ਆਏ। ਇਸ ਕਾਰਨ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜੀਲੀਆ ‘ਚ ਦੰਗੇ ਹੋਏ ਸਨ, ਜਿਸ ‘ਚ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਦੇ ਸਮਰਥਕਾਂ ਨੇ ਦੇਸ਼ ਦੀ ਸੰਸਦ ‘ਚ ਦਾਖਲ ਹੋ ਕੇ ਹੰਗਾਮਾ ਕੀਤਾ।

ਬ੍ਰਾਜੀਲ ਦੀ ਸੁਪਰੀਮ ਕੋਰਟ ਨੇ ਜਾਂਚ ਦੀ ਦਿੱਤੀ ਮਨਜੂਰੀ

ਹੁਣ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਉਸ ਮਾਮਲੇ ਦੀ ਜਾਂਚ ਵਿੱਚ ਸਾਬਕਾ ਰਾਸ਼ਟਰਪਤੀ ਦੀ ਸ਼ਮੂਲੀਅਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ, ਇਸ ਮਾਮਲੇ ਵਿੱਚ ਸਰਕਾਰੀ ਵਕੀਲ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਬੋਲਸੋਨਾਰੋ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆ ਜਾਵੇ, ਜਿਸ ਨੂੰ ਸੁਪਰੀਮ ਕੋਰਟ ਨੇ ਸਵੀਕਾਰ ਕਰ ਲਿਆ। ਵਕੀਲਾਂ ਨੇ ਦੋਸ਼ ਲਾਇਆ ਕਿ ਸਾਬਕਾ ਰਾਸ਼ਟਰਪਤੀ ਨੇ 10 ਜਨਵਰੀ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ‘ਚ ਵੋਟਾਂ ‘ਚ ਧਾਂਦਲੀ ਦਾ ਦੋਸ਼ ਲਗਾਇਆ ਗਿਆ ਸੀ। ਸਰਕਾਰੀ ਵਕੀਲ ਨੇ ਅਦਾਲਤ ਵਿੱਚ ਵੀਡੀਓ ਨੂੰ ਦੰਗਿਆਂ ਨੂੰ ਭੜਕਾਉਣ ਵਾਲਾ ਕਰਾਰ ਦਿੱਤਾ। ਇਲਜਾਮ ਹੈ ਕਿ ਜੈਅਰ ਬੋਲਸੋਨਾਰੋ ਨੇ ਗੈਰ-ਲੋਕਤੰਤਰੀ ਪ੍ਰਦਰਸ਼ਨਾਂ ਨੂੰ ਉਤਸ਼ਾਹਿਤ ਕੀਤਾ।

ਜ਼ਿਕਰਯੋਗ ਹੈ ਕਿ 8 ਜਨਵਰੀ ਨੂੰ ਬੋਲਸੋਨਾਰੋ ਦੇ ਸਮਰਥਕ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ ‘ਚ ਬ੍ਰਾਜ਼ੀਲੀ ਦੀ ਸੰਸਦ, ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਭਵਨ ‘ਚ ਦਾਖਲ ਹੋ ਗਏ ਸਨ। ਜਿੱਥੇ ਪ੍ਰਦਰਸ਼ਨਕਾਰੀਆਂ ਨੇ ਭੰਨਤੋੜ ਕੀਤੀ। ਪ੍ਰਦਰਸ਼ਨਕਾਰੀ ਚਾਹੁੰਦੇ ਸਨ ਕਿ ਬ੍ਰਾਜ਼ੀਲ ਦੀ ਫੌਜ ਜੈਅਰ ਬੋਲਸੋਨਾਰੋ ਨੂੰ ਸੱਤਾ ਵਿੱਚ ਵਾਪਸ ਲਿਆਵੇ ਅਤੇ ਨਵੇਂ ਚੁਣੇ ਗਏ ਖੱਬੇਪੱਖੀ ਰਾਸ਼ਟਰਪਤੀ ਲੂਲਾ ਡੀ ਸਿਲਵਾ ਨੂੰ ਬੇਦਖਲ ਕਰੇ।

ਹੁਣ ਸੁਪਰੀਮ ਕੋਰਟ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਜੈਅਰ ਬੋਲਸੋਨਾਰੋ ਵਿਰੁੱਧ ਰਾਜਧਾਨੀ ਵਿੱਚ ਗੈਰ-ਜਮਹੂਰੀ ਪ੍ਰਦਰਸ਼ਨਾਂ ਅਤੇ ਤੋੜ-ਫੋੜ ਅਤੇ ਦੰਗੇ ਭੜਕਾਉਣ ਦੇ ਮਾਮਲੇ ਵਿੱਚ ਜਾਂਚ ਹੋ ਸਕਦੀ ਹੈ।

Exit mobile version