ਬਾਂਗਲਾਦੇਸ਼ ‘ਚ ਹਿੰਦੂ ਘਰਾਂ ਨੂੰ ਬਣਾਇਆ ਜਾ ਰਿਹਾ ਹੈ ਨਿਸ਼ਾਨਾ, ਵੀਡੀਓ ਆਈ ਸਾਹਮਣੇ

Updated On: 

06 Aug 2024 10:59 AM

Bangladesh Protest: ਬਾਂਗਲਾਦੇਸ਼ 'ਚ ਤਖਤਾਪਲਟ ਤੋਂ ਬਾਅਦ ਹਜ਼ਾਰਾਂ ਪ੍ਰਦਰਸ਼ਨਕਾਰੀ ਰਾਜਧਾਨੀ ਢਾਕਾ 'ਚ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਦਾਖਲ ਹੋ ਗਏ। ਇਸ ਦੇ ਨਾਲ ਹੀ ਹਿੰਦੂਆਂ ਦੇ ਘਰਾਂ ਨੂੰ ਵੀ ਅੱਗ ਲਗਾਈ ਜਾ ਰਹੀ ਹੈ। ਘਰ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ ਅਤੇ ਕਾਫੀ ਭੰਨਤੋੜ ਹੋਈ ਹੈ। ਬਾਂਗਲਾਦੇਸ਼ ਤੋਂ ਅਜਿਹੇ ਕਈ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪ੍ਰਦਰਸ਼ਨਕਾਰੀ ਹਿੰਦੂਆਂ ਦੇ ਘਰਾਂ ਨੂੰ ਅੱਗ ਲਗਾਉਂਦੇ ਹੋਏ ਦੇਖੇ ਜਾ ਸਕਦੇ ਹਨ।

ਬਾਂਗਲਾਦੇਸ਼ ਚ ਹਿੰਦੂ ਘਰਾਂ ਨੂੰ ਬਣਾਇਆ ਜਾ ਰਿਹਾ ਹੈ ਨਿਸ਼ਾਨਾ, ਵੀਡੀਓ ਆਈ ਸਾਹਮਣੇ
Follow Us On

Bangladesh Protest: ਬਾਂਗਲਾਦੇਸ਼ ਵਿੱਚ ਤਣਾਅਪੂਰਨ ਸਥਿਤੀ ਅਤੇ ਪ੍ਰਦਰਸ਼ਨਕਾਰੀਆਂ ਦੇ ਪ੍ਰਧਾਨ ਮੰਤਰੀ ਨਿਵਾਸ ਵਿੱਚ ਦਾਖਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇੱਕ ਫੌਜੀ ਹੈਲੀਕਾਪਟਰ ਵਿੱਚ ਦੇਸ਼ ਤੋਂ ਰਵਾਨਾ ਹੋ ਗਏ ਹਨ। ਉੱਥੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਹੁਣ ਪ੍ਰਦਰਸ਼ਨਕਾਰੀ ਢਾਕਾ ‘ਚ ਹਿੰਦੂਆਂ ਦੇ ਘਰਾਂ ‘ਚ ਦਾਖਲ ਹੋਣ ਲੱਗੇ ਹਨ। ਹਿੰਦੂਆਂ ਦੇ ਘਰਾਂ ਨੂੰ ਅੱਗ ਲਗਾਈ ਜਾ ਰਹੀ ਹੈ। ਉੱਥੇ ਜ਼ਬਰਦਸਤ ਹਿੰਸਾ ਹੋ ਰਹੀ ਹੈ। ਪ੍ਰਦਰਸ਼ਨਕਾਰੀ ਲਗਾਤਾਰ ਹਿੰਸਾ ਨੂੰ ਅੰਜਾਮ ਦੇ ਰਹੇ ਹਨ। ਬਾਂਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਦੇ ਧਨਮੰਡੀ ਨਿਵਾਸ ਦੀ ਵੀ ਭੰਨਤੋੜ ਕੀਤੀ ਗਈ ਹੈ।

ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹੋਣ ਤੋਂ ਬਾਅਦ ਲੋਕਾਂ ਨੇ ਸੋਮਵਾਰ ਦੁਪਹਿਰ ਨੂੰ ਧਨਮੰਡੀ ਸਥਿਤ ਗ੍ਰਹਿ ਮੰਤਰੀ ਖਾਨ ਦੇ ਘਰ ਦੀ ਭੰਨਤੋੜ ਕੀਤੀ। ਚਸ਼ਮਦੀਦਾਂ ਨੇ ਦੱਸਿਆ ਕਿ ਹਜ਼ਾਰਾਂ ਪ੍ਰਦਰਸ਼ਨਕਾਰੀ ਪ੍ਰਵੇਸ਼ ਦੁਆਰ ਤੋੜ ਕੇ ਮੰਤਰੀ ਦੀ ਰਿਹਾਇਸ਼ ਅੰਦਰ ਦਾਖ਼ਲ ਹੋ ਗਏ। ਘਰ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ ਅਤੇ ਇਮਾਰਤ ਵਿਚ ਭਾਰੀ ਭੰਨਤੋੜ ਕੀਤੀ ਗਈ ਸੀ। ਬਾਂਗਲਾਦੇਸ਼ ਤੋਂ ਅਜਿਹੇ ਕਈ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਪ੍ਰਦਰਸ਼ਨਕਾਰੀ ਹਿੰਦੂਆਂ ਦੇ ਘਰਾਂ ਨੂੰ ਅੱਗ ਲਗਾਉਂਦੇ ਹੋਏ ਦੇਖੇ ਜਾ ਸਕਦੇ ਹਨ।

ਪ੍ਰਦਰਸ਼ਨਕਾਰੀਆਂ ਦਾ ਪ੍ਰਧਾਨ ਮੰਤਰੀ ਨਿਵਾਸ ‘ਤੇ ਕਬਜ਼ਾ

ਬਾਂਗਲਾਦੇਸ਼ ‘ਚ ਤਖਤਾਪਲਟ ਤੋਂ ਬਾਅਦ ਹਜ਼ਾਰਾਂ ਪ੍ਰਦਰਸ਼ਨਕਾਰੀ ਰਾਜਧਾਨੀ ਢਾਕਾ ‘ਚ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਚ ਦਾਖਲ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਪਸ਼ੂ-ਪੰਛੀਆਂ ਨੂੰ ਵੀ ਨਹੀਂ ਬਖਸ਼ਿਆ, ਉਹ ਜੋ ਵੀ ਲੈ ਸਕਦੇ ਸਨ, ਲੈ ਗਏ। ਪ੍ਰਦਰਸ਼ਨਕਾਰੀਆਂ ਨੇ ਧਨਮੰਡੀ ਅਤੇ ਢਾਕਾ ਵਿੱਚ ਅਵਾਮੀ ਲੀਗ ਦੇ ਜ਼ਿਲ੍ਹਾ ਦਫ਼ਤਰਾਂ ਨੂੰ ਵੀ ਅੱਗ ਲਾ ਦਿੱਤੀ। ਧਨਮੰਡੀ ਸਥਿਤ 32 ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਮੈਮੋਰੀਅਲ ਮਿਊਜ਼ੀਅਮ ਨੂੰ ਵੀ ਅੱਗ ਲਗਾ ਦਿੱਤੀ ਗਈ। ਹਜ਼ਾਰਾਂ ਲੋਕ ਚਿਟਾਗਾਂਗ ਦੀਆਂ ਸੜਕਾਂ ‘ਤੇ ਉਤਰ ਆਏ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ।