ਦੋ ਭਾਰਤੀ-ਅਮਰੀਕੀਆਂ ਸਮੇਤ ਤਿੰਨ ‘ਤੇ ਚੋਰੀ ਦੀ ਬੀਅਰ ਖਰੀਦਣ-ਵੇਚਣ ਦਾ ਇਲਜ਼ਾਮ
Indian-Americans Stolen Beer: ਭਾਰਤੀ-ਅਮਰੀਕੀਆਂ ਸਮੇਤ ਤਿੰਨ ਲੋਕਾਂ 'ਤੇ ਉਥੇ ਦੋ ਦੁਕਾਨਾਂ ਤੋਂ 20 ਹਜ਼ਾਰ ਅਮਰੀਕੀ ਡਾਲਰ ਮੁੱਲ ਦੀ ਚੋਰੀ ਕੀਤੀ ਬੀਅਰ ਖਰੀਦਣ ਅਤੇ ਵੇਚਣ ਦਾ ਇਲਜ਼ਾਮ ਲਾਇਆ ਗਿਆ ਹੈ। ਤਿੰਨਾਂ ਨੂੰ ਅਗਲੇ ਮਹੀਨੇ ਮੁੱਢਲੀ ਅਦਾਲਤੀ ਸੁਣਵਾਈ ਦਾ ਸਾਹਮਣਾ ਕਰਨਾ ਪਵੇਗਾ
ਨਿਊਯਾਰਕ: ਅਮਰੀਕਾ ਦੇ ਓਹੀਓ (OHIO) ਸੂਬੇ ਵਿੱਚ ਦੋ ਭਾਰਤੀ-ਅਮਰੀਕੀਆਂ ਸਮੇਤ ਤਿੰਨ ਲੋਕਾਂ ‘ਤੇ ਉਥੇ ਦੋ ਦੁਕਾਨਾਂ ਤੋਂ 20 ਹਜ਼ਾਰ ਅਮਰੀਕੀ ਡਾਲਰ ਮੁੱਲ ਦੀ ਚੋਰੀ ਕੀਤੀ ਬੀਅਰ ਖਰੀਦਣ ਅਤੇ ਵੇਚਣ ਦਾ ਇਲਜ਼ਾਮ ਲਾਇਆ ਗਿਆ ਹੈ। ਇੱਕ ਰਿਪੋਰਟ ਮੁਤਾਬਕ, ਕੇਤਨ ਕੁਮਾਰ ਪਟੇਲ ਅਤੇ ਪੀਯੂਸ਼ ਕੁਮਾਰ ਪਟੇਲ ਨੂੰ ਚੋਰੀ ਦੀ ਬੀਅਰ ਲੈਣ ਦੇ ਇਲਜ਼ਾਮ ਵਿੱਚ ਇਸ ਹਫ਼ਤੇ ਮਹੋਨਿੰਗ ਕਾਉਂਟੀ ਕਾਮਨ ਪਲੀਜ਼ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ।
ਫੂਡ ਡ੍ਰਾਈਵ ਥਰੂ ਨੂੰ ਕੀਤਾ ਆਪਰੇਟ
ਵਕੀਲਾਂ ਨੇ ਅਦਾਲਤ (Court) ਨੂੰ ਦੱਸਿਆ ਕਿ ਪਟੇਲਾਂ ਨੇ ਯੰਗਸਟਾਊਨ ਦੇ ਵੈਸਟ ਸਾਈਡ ਤੇ ਮਾਹੋਨਿੰਗ ਐਵੇਨਿਊ ‘ਤੇ ਸ਼ੈਨਲੇ ਕੈਰੀ ਆਉਟ ਅਤੇ ਲੱਕੀ ਫੂਡ ਡ੍ਰਾਈਵ ਥਰੂ ਨੂੰ ਆਪਰੇਟ ਕੀਤਾ ਸੀ। ਉਨ੍ਹਾਂ ‘ਤੇ ਬੀਅਰ ਖਰੀਦਣ ਅਤੇ ਵੇਚਣ ਦਾ ਇਲਜ਼ਾਮ ਲਗਾਇਆ ਗਿਆ ਸੀ, ਜੋ ਕਿ ਆਰਐਲ ਲਿਪਟਨ ਡਿਸਟ੍ਰੀਬਿਊਟਰਸ ਤੋਂ ਯੰਗਸਟਾਊਨ ਦੇ 37 ਸਾਲ ਦੇ ਰੋਨਾਲਡ ਪੇਜ਼ੂਲੋ ਨੇ ਕਥਿਤ ਤੌਰ ‘ਤੇ ਚੋਰੀ ਕੀਤਾ ਸੀ। ਜਿੱਥੇ ਪੇਜ਼ੁਓਲੋ ਪਿਛਲੇ ਸਾਲ ਕੰਮ ਕਰਦਾ ਸੀ।
ਤਿਨਾਂ ਨੂੰ ਅਦਾਲਤੀ ਸੁਣਵਾਈ ਦਾ ਕਰਨਾ ਪਵੇਗਾ ਸਾਹਮਣਾ
ਸਰਕਾਰੀ ਵਕੀਲਾਂ ਦੇ ਮੁਤਾਬਕ, ਆਰਐਲ ਲਿਪਟਨ ਦੇ ਸੰਚਾਲਕਾਂ ਨੇ ਗੁੰਮ ਹੋਏ ਉਤਪਾਦ ਨੂੰ ਵੇਖਿਆ ਅਤੇ ਪੁਲਿਸ ਨਾਲ ਸੰਪਰਕ ਕੀਤਾ। ਸਹਾਇਕ ਪ੍ਰੌਸੀਕਿਊਟਰ ਮਾਈਕ ਯਾਕੋਵੋਨ ਨੇ ਕਿਹਾ ਕਿ ਚੋਰੀ ਹੋਈ ਬੀਅਰ ਦੀ ਕੀਮਤ (Price of Beer) ਕਰੀਬ 20 ਹਜ਼ਾਰ ਅਮਰੀਕੀ ਡਾਲਰ ਹੈ। ਇੱਕ ਪਾਸੇ ਪੇਜ਼ੂਓਲੋ ਨੂੰ ਚੋਰੀ ਦੇ ਇਲਜ਼ਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਦੂਜੇ ਪਾਸੇ ਹੈ, ਪਟੇਲਾਂ ਨੂੰ ਚੋਰੀ ਕੀਤਾ ਸਮਾਨ ਲੈਣ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਿੰਨਾਂ ਨੂੰ ਅਗਲੇ ਮਹੀਨੇ ਮੁੱਢਲੀ ਅਦਾਲਤੀ ਸੁਣਵਾਈ ਦਾ ਸਾਹਮਣਾ ਕਰਨਾ ਪਵੇਗਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ