OMG! 32 ਸਾਲ ਦੀ ਉਮਰ ‘ਚ ਪੈਦਾ ਕੀਤੇ 65 ਬੱਚੇ, ਹੁਣ ਕਹਿ ਰਿਹਾ- ‘ਸੱਚੇ ਪਿਆਰ ਦੀ ਹੈ ਤਲਾਸ਼ ‘

Updated On: 

21 Jun 2023 13:17 PM

Kyle Gordy Sperm Donor: ਅਮਰੀਕਾ ਦਾ ਇਹ ਵਿਅਕਤੀ ਅਸਲ ਜ਼ਿੰਦਗੀ 'ਚ 'ਵਿੱਕੀ ਡੋਨਰ' ਹੈ। ਪਰ ਉਸ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਇਸ ਤੋਂ ਰਿਟਾਇਰ ਹੋਣਾ ਚਾਹੁੰਦਾ ਹੈ। ਕਿਉਂਕਿ ਇਸ ਕਾਰਨ ਉਸ ਦੀ ਡੇਟਿੰਗ ਲਾਈਫ ਬਰਬਾਦ ਹੋ ਗਈ ਹੈ।

OMG! 32 ਸਾਲ ਦੀ ਉਮਰ ਚ ਪੈਦਾ ਕੀਤੇ 65 ਬੱਚੇ, ਹੁਣ ਕਹਿ ਰਿਹਾ- ਸੱਚੇ ਪਿਆਰ ਦੀ ਹੈ ਤਲਾਸ਼
Follow Us On

ਇੱਕ ਆਦਮੀ ਦਾਅਵਾ ਕਰਦਾ ਹੈ ਕਿ ਉਸਦੇ ਇੱਕ ਨਹੀਂ, ਦੋ ਨਹੀਂ, ਸਗੋਂ ਦਰਜਨਾਂ ਬੱਚੇ ਹਨ। ਇਹ ਪੜ੍ਹ ਕੇ ਤੁਸੀਂ ਜ਼ਰੂਰ ਹੈਰਾਨ ਹੋ ਗਏ ਹੋਵੋਗੇ ਪਰ ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦਾ ਰਹਿਣ ਵਾਲਾ ਇਹ ਵਿਅਕਤੀ ਅਸਲ ਜ਼ਿੰਦਗੀ ‘ਚ ‘ਵਿੱਕੀ ਡੋਨਰ’ ਹੈ। ਕੈਲੀਫੋਰਨੀਆ ਦੇ 32 ਸਾਲਾ ਕਾਇਲ ਗੋਰਡੀ ਘੱਟੋ-ਘੱਟ 65 ਬੱਚਿਆਂ ਦਾ ਜੈਵਿਕ ਪਿਤਾ ਹੈ। ਪਰ ਕਾਇਲ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਇਸ ਤੋਂ ਸੰਨਿਆਸ ਲੈਣਾ ਚਾਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਇਸ ਕਰੀਅਰ ਨੇ ਉਸ ਦੀ ਡੇਟਿੰਗ ਲਾਈਫ ਨੂੰ ਬਰਬਾਦ ਕਰ ਦਿੱਤਾ ਹੈ। ਪਰ ਹੁਣ ਉਹ ਆਪਣੇ ਸੱਚੇ ਪਿਆਰ ਦੀ ਚਾਹ ਵਿੱਚ ਇਹ ਸਭ ਛੱਡਣਾ ਚਾਹੁੰਦਾ ਹੈ।

Be Pregnant Now ਵੈੱਬਸਾਈਟ ਚਲਾਉਣ ਵਾਲੀ ਕਾਇਲ ਨੇ ਕਿਹਾ, ‘ਮੈਂ ਹੁਣ ਰਿਲੇਸ਼ਨਸ਼ਿੱਪ ਚਾਹੁੰਦਾ ਹਾਂ। ਇਸ ਸਮੇਂ ਮੇਰੀ ਜ਼ਿੰਦਗੀ ਲਈ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਉਸਦਾ ਕਹਿਣਾ ਹੈ ਕਿ ਉਹ ਕੁਝ ਚੁਣੇ ਹੋਏ ਲੋਕਾਂ ਨੂੰ ਛੱਡ ਕੇ ਕਿਸੇ ਨੂੰ ਵੀ ਆਪਣਾ ਸਪਰਮ ਦਾਨ ਨਹੀਂ ਕਰੇਗਾ। ਉਸ ਨੇ ਕਿਹਾ ਕਿ ਉਸ ਦਾ ਪੂਰਾ ਧਿਆਨ ਹੁਣ ਅਜਿਹੇ ਸਾਥੀ ਨੂੰ ਲੱਭਣ ‘ਤੇ ਹੈ ਜੋ ਉਸ ਨੂੰ ਸਮਝਦਾ ਅਤੇ ਪਸੰਦ ਕਰਦਾ ਹੋਵੇ।

ਕਾਇਲ ਨੇ ਕਿਹਾ, ‘ਜੋ ਵੀ ਮੇਰੇ ਨਾਲ ਰਿਲੇਸ਼ਨਸ਼ਿਪ ‘ਚ ਰਹਿਣਾ ਚਾਹੁੰਦਾ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਜਿੱਥੋਂ ਤੱਕ ਗੱਲ ਸਪਰਮ ਡੋਨੇਟ ਦੀ ਹੈ, ਮੈਂ ਸਿਰਫ਼ ਉਨ੍ਹਾਂ ਦੀ ਮਦਦ ਕਰਾਂਗਾ ਜੋ ਅਸਲ ਵਿੱਚ ਬੱਚਾ ਚਾਹੁੰਦੇ ਹਨ।

ਹਾਲ ਹੀ ਵਿੱਚ, ਕਾਇਲ ਉਨ੍ਹਾਂ ਲੋਕਾਂ ਚੋਂ ਇਕ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਜਿਸਨੂੰ ਉਸਨੇ ਇੱਕ ਵਾਰ ਸਪਰਮ ਡੋਨੇਟ ਕੀਤਾ ਸੀ। ਪਰ ਇਹ ਅਫੇਅਰ ਦੋ ਮਹੀਨੇ ਵੀ ਨਹੀਂ ਚੱਲਿਆ ਅਤੇ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਔਰਤ ਨੂੰ ਇਸ ਗੱਲ ਤੋਂ ਪਰੇਸ਼ਾਨੀ ਸੀ ਕਿ ਰਿਲੇਸ਼ਨਸ਼ਿਪ ‘ਚ ਰਹਿਣ ਦੇ ਬਾਵਜੂਦ ਕਾਇਲ ਸਪਰਮ ਡੋਨੇਟ ਕਰ ਰਿਹਾ ਸੀ।

ਕਾਇਲ ਨੇ ਕਿਹਾ, ‘ਮੈਂ ਹੁਣ ਉਸ ਸੱਚੇ ਪਿਆਰ ਦੀ ਤਲਾਸ਼ ਕਰ ਰਿਹਾ ਹਾਂ, ਜੋ ਮੇਰੇ ਅਤੀਤ ਨੂੰ ਭੁੱਲ ਕੇ ਮੇਰਾ ਜੀਵਨ ਸਾਥੀ ਬਣਨ ਲਈ ਤਿਆਰ ਹੋਵੇ।’ ‘ ਸ਼ਖਸ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਸ ਨੂੰ ਗਰਲਫ੍ਰੈਂਡ ਨਾ ਮਿਲੀ ਤਾਂ ਉਹ ਪੁਰਾਣਾ ਕਾਇਲ ਬਣ ਜਾਵੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ