ਅਮਰੀਕਾ ਦੇ ਕਾਰ ਹਾਦਸੇ ਵਿੱਚ ਜ਼ਖ਼ਮੀ ਭਾਰਤੀ ਵਿਦਿਆਰਥਨ ਦੀ ਹਾਲਤ ਬੇਹੱਦ ਨਾਜ਼ੁਕ Punjabi news - TV9 Punjabi

ਅਮਰੀਕਾ ਦੇ ਕਾਰ ਹਾਦਸੇ ਵਿੱਚ ਜ਼ਖ਼ਮੀ ਭਾਰਤੀ ਵਿਦਿਆਰਥਨ ਦੀ ਹਾਲਤ ਬੇਹੱਦ ਨਾਜ਼ੁਕ

Published: 

12 Feb 2023 09:47 AM

ਕੰਸਾਸ ਵਿਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਹੀ ਸ੍ਰੀ ਲਿਖਿਤਾ ਪਿੰਨਮ 30 ਜਨਵਰੀ ਦੀ ਰਾਤ ਆਪਣੀ ਸਹੇਲਿਆਂ ਨਾਲ ਕਾਰ ਵਿੱਚ ਸਵਾਰ ਸੀ

ਅਮਰੀਕਾ ਦੇ ਕਾਰ ਹਾਦਸੇ ਵਿੱਚ ਜ਼ਖ਼ਮੀ ਭਾਰਤੀ ਵਿਦਿਆਰਥਨ ਦੀ ਹਾਲਤ ਬੇਹੱਦ ਨਾਜ਼ੁਕ
Follow Us On

ਨਿਊਯਾਰਕ :ਇੱਕ ਭਾਰਤੀ ਵਿਦਿਆਰਥਨ ਅਮਰੀਕਾ ਦੀ ਅਰਕਾਨਸਸ ਸਟੇਟ ਦੇ ਨੇੜੇ ਹੋਈ ਇੱਕ ਬੇਹੱਦ ਖੌਫਨਾਕ ਸੜਕ ਦੁਰਘਟਨਾ ਵਿੱਚ ਬੁਰੀ ਤਰ੍ਹਾਂ ਫੱਟੜ ਹੋ ਗਈ। ਇਹ ਦੁਰਘਟਨਾ ਉਦੋਂ ਹੋਈ ਜਦੋਂ ਉਹਨਾਂ ਦੀ ਕਾਰ ਨਿਯੰਤਰਣ ਤੋਂ ਬਾਹਰ ਹੋ ਕੇ ਸੜਕ ‘ਤੇ ਪਲਟ ਗਈ ਸੀ। ਕੰਸਾਸ ਦੀ ਵਿਚਿਤਾ ਸਟੇਟ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਹੀ ਸ੍ਰੀ ਲਿਖਿਤਾ ਪਿੰਨਮ ਪਿਛਲੀ 30 ਜਨਵਰੀ ਦੀ ਰਾਤ ਨੂੰ ਆਪਨੀਆਂ ਸਹੇਲੀਆਂ ਨਾਲ ਕਾਰ ਵਿੱਚ ਸਵਾਰ ਸੀ ਜਦੋਂ ਉਹਨਾਂ ਦੀ ਕਾਰ ਅਰਕਾਨਸਸ ਦੇ ਬੇਂਟੋਵਿੱਲੇ ਤੋਂ ਹਾਈਵੇ ਤੇ ਸਿਰਫ਼ 15 ਮਿੰਟ ਦੀ ਦੂਰੀ ‘ਤੇ ਸੜਕ ਉੱਤੇ ਪਲਟ ਗਈ ਸੀ।

ਭੈਣ ਨੇ ਮਦਦ ਲਈ ‘ਗੋ ਫੰਡ ਮੀ’ ਪੇਜ ਬਣਾਇਆ

ਸ੍ਰੀ ਲਿਖਿਤਾ ਪਿੰਨਮ ਦੀ ਭੈਣ ਵੱਲੋਂ ਉਸ ਦੀ ਮਦਦ ਲਈ ‘ਗੋ ਫੰਡ ਮੀ’ ਪੇਜ ਉੱਤੇ ਦਿੱਤੀ ਗਈ ਜਾਣਕਾਰੀ ‘ਚ ਕਿਹਾ ਗਿਆ ਕਿ ਉਹਨਾਂ ਦੀ ਕਾਰ ਸੜਕ ਉੱਤੇ ਦੋ ਵਾਰ ਪਲਟੀ ਸੀ, ਜਿਸ ਕਰਕੇ ਉਨ੍ਹਾਂ ਦੇ ਸਿਰ ਵਿੱਚ ਗਹਿਰੇ ਜ਼ਖ਼ਮ ਆਏ ਸੀ, ਅਤੇ ਉਹ ਬੇਹੋਸ਼ ਹੋ ਗਈ ਸੀ। ਉੱਥੇ ਸੜਕ ਤੇ ਜਾ ਰਹੇ ਇੱਕ ਹੋਰ ਵਾਹਨ ਚਾਲਕ ਨੇ ਇਸ ਸੜਕੀ ਦੁਰਘਟਨਾ ਵਿੱਚ ਜ਼ਖਮੀ ਹੋਈ ਸ੍ਰੀ ਲਿਖਿਤਾ ਪਿੰਨਮ ਅਤੇ ਉਨ੍ਹਾਂ ਦੀ ਸਹੇਲੀਆਂ ਨੂੰ ਵੇਖਿਆ ਅਤੇ ਉਹਨਾਂ ਸਾਰਿਆਂ ਨੂੰ ਨਾਰਥ ਵੈਸਟ ਅਰਕਾਨਸਸ ਸਥਿਤ ਮਰਸੀ ਅਸਪਤਾਲ ਵਿੱਚ ਦਾਖਲ ਕਰਾਉਣ ਲਈ ਲੈ ਗਏ ਸੀ ਜਿੱਥੇ ਪਿੰਨਮ ਨੂੰ ਐਮਰਜੈਂਸੀ ਵਾਰਡ ਵਿੱਚ ਭਰਤੀ ਕਰਨਾ ਪਿਆ।

ਅਸਪਤਾਲ ‘ਚ ਹਾਲਤ ਨਾਜ਼ੁਕ

ਅਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸ੍ਰੀ ਲਿਖਿਤਾ ਪਿੰਨਮ ਦੇ ਸਿਰ ‘ਚ ਡੁੰਗੀਆਂ ਸੱਟਾਂ ਲੱਗੀਆਂ ਹਨ, ਅਤੇ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਅਸਪਤਾਲ ਦੇ ਐਮਰਜੈਂਸੀ ਵਾਰਡ ਦੇ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਲਿਖਿਤਾ ਪਿੰਨਮ ਦੀ ਹਾਲਤ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ।
ਡਾਕਟਰਾਂ ਦੇ ਮੁਤਾਬਕ, ਹਾਲੇ ਇਹ ਦੱਸਣਾ ਬੜਾ ਮੁਸ਼ਕਿਲ ਹੈ ਕਿ ਸ੍ਰੀ ਲਿਖਿਤਾ ਪਿੰਨਮ ਨੂੰ ਅਸਪਤਾਲ ਤੋਂ ਛੁੱਟੀ ਕਦੋਂ ਦਿੱਤੀ ਜਾਵੇਗੀ ਕਿਉਂਕਿ ਉਨ੍ਹਾਂ ਦੀ ਹਾਲਤ ਬੜੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੇ ਹੋਸ਼ ਵਿੱਚ ਆਉਣ ਨੂੰ ਮਹੀਨੇਂ ਜਾਂ ਸਾਲ ਵੀ ਲੱਗ ਸਕਦੇ ਹਨ।

Exit mobile version