ਅਸੀਂ ਸਮਝੌਤੇ ਦੇ ਬਹੁਤ ਕਰੀਬ… ਰੂਸ-ਯੂਕਰੇਨ ਯੁੱਧ ‘ਤੇ ਡੋਨਾਲਡ ਟਰੰਪ ਦਾ ਦਾਅਵਾ

Published: 

26 Nov 2025 07:29 AM IST

Donald Trump on Russia-Ukraine Peace Deal: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਇੱਕ ਸਮਝੌਤੇ 'ਤੇ ਪਹੁੰਚਣ ਦੇ ਬਹੁਤ ਨੇੜੇ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿਖੇ ਥੈਂਕਸਗਿਵਿੰਗ ਟਰਕੀ ਮਾਫੀ ਸਮਾਰੋਹ ਵਿੱਚ ਕਿਹਾ, "ਮੈਂ ਨੌਂ ਮਹੀਨਿਆਂ 'ਚ ਅੱਠ ਯੁੱਧ ਖਤਮ ਕਰਵਾ ਦਿੱਤੇ ਹਨ, ਤੇ ਅਸੀਂ ਉਸ ਆਖਰੀ ਯੁੱਧ 'ਤੇ ਕੰਮ ਕਰ ਰਹੇ ਹਾਂ। ਇਹ ਆਸਾਨ ਨਹੀਂ ਹੈ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਉੱਥੇ ਪਹੁੰਚ ਜਾਵਾਂਗੇ।"

ਅਸੀਂ ਸਮਝੌਤੇ ਦੇ ਬਹੁਤ ਕਰੀਬ... ਰੂਸ-ਯੂਕਰੇਨ ਯੁੱਧ ਤੇ ਡੋਨਾਲਡ ਟਰੰਪ ਦਾ ਦਾਅਵਾ

ਅਸੀਂ ਸਮਝੌਤੇ ਦੇ ਬਹੁਤ ਕਰੀਬ... ਰੂਸ-ਯੂਕਰੇਨ ਯੁੱਧ 'ਤੇ ਡੋਨਾਲਡ ਟਰੰਪ ਦਾ ਦਾਅਵਾ

Follow Us On

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਾਫ਼ੀ ਸਮੇਂ ਤੋਂ, ਟਰੰਪ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਯੁੱਧ ਨੂੰ ਖਤਮ ਕਰਨ ਬਾਰੇ ਗੱਲ ਕਰ ਰਹੇ ਹਨ। ਇਸ ਦੌਰਾਨ, ਇੱਕ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਇੱਕ ਸਮਝੌਤੇ ‘ਤੇ ਪਹੁੰਚਣ ਦੇ ਨੇੜੇ ਹੈ।

ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ‘ਚ ਇੱਕ ਸਮਾਗਮ ਵਿੱਚ ਕਿਹਾ, “ਮੈਂ ਨੌਂ ਮਹੀਨਿਆਂ ‘ਚ ਅੱਠ ਯੁੱਧ ਖਤਮ ਕਰ ਦਿੱਤੇ ਹਨ ਤੇ ਅਸੀਂ ਉਸ ਆਖਰੀ ਯੁੱਧ ‘ਤੇ ਕੰਮ ਕਰ ਰਹੇ ਹਾਂ। ਇਹ ਆਸਾਨ ਨਹੀਂ ਹੈ, ਪਰ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਉੱਥੇ ਪਹੁੰਚ ਜਾਵਾਂਗੇ। ਪਿਛਲੇ ਮਹੀਨੇ, 25,000 ਯੂਕਰੇਨੀ ਤੇ ਰੂਸੀ ਸੈਨਿਕ ਮਾਰੇ ਗਏ ਹਨ ਤੇ ਮੇਰਾ ਮੰਨਣਾ ਹੈ ਕਿ ਅਸੀਂ ਇੱਕ ਸਮਝੌਤੇ ਦੇ ਬਹੁਤ ਨੇੜੇ ਪਹੁੰਚ ਰਹੇ ਹਾਂ। ਸਾਨੂੰ ਪਤਾ ਲੱਗ ਜਾਵੇਗਾ।”

ਟਰੰਪ ਨੇ ਕਿਹਾ, “ਮੈਂ ਸੋਚਿਆ ਸੀ ਕਿ ਕਿਉਂਕਿ ਅਸੀਂ ਪਹਿਲਾਂ ਹੀ ਅੱਠ ਯੁੱਧ ਲੜ ਚੁੱਕੇ ਹਾਂ, ਇਸ ਲਈ ਇਹ ਜਲਦੀ ਹੱਲ ਹੋ ਜਾਵੇਗਾ ਤੇ ਮੈਨੂੰ ਉਮੀਦ ਸੀ ਕਿ ਇਹ ਆਸਾਨ ਹੋ ਜਾਵੇਗਾ, ਪਰ ਮੈਨੂੰ ਅਜੇ ਵੀ ਲੱਗਦਾ ਹੈ ਕਿ ਅਸੀਂ ਤਰੱਕੀ ਕਰ ਰਹੇ ਹਾਂ। ਇੱਕ ਸਾਲ ਤੋਂ ਵੀ ਘੱਟ ਸਮੇਂ ‘ਚ ਅਸੀਂ ਉਹ ਪ੍ਰਾਪਤ ਕੀਤਾ ਹੈ ਜੋ ਜ਼ਿਆਦਾਤਰ ਹੋਰ ਪ੍ਰਸ਼ਾਸਨਾਂ ਨੇ ਅੱਠ ਸਾਲਾਂ ‘ਚ ਪ੍ਰਾਪਤ ਕੀਤਾ ਹੈ।”

28-ਨੁਕਾਤੀ ਸ਼ਾਂਤੀ ਯੋਜਨਾ ਨੂੰ ਅੱਗੇ ਵਧਾਉਣ ‘ਤੇ ਕੰਮ

ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਆਪਣੀ ਅਸਲ 28-ਨੁਕਾਤੀ ਸ਼ਾਂਤੀ ਯੋਜਨਾ ਨੂੰ ਅੱਗੇ ਵਧਾਉਣ ਲਈ ਵਿਆਪਕ ਤੌਰ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰੂਸੀ ਤੇ ਯੂਕਰੇਨੀ ਪ੍ਰਤੀਨਿਧੀਆਂ ਦੋਵਾਂ ਦੇ ਸੁਝਾਵਾਂ ਨਾਲ ਰੂਪਰੇਖਾ ਨੂੰ ਸੋਧਿਆ ਤੇ ਸੁਧਾਰਿਆ ਗਿਆ ਹੈ ਤੇ ਹੁਣ ਅਸਹਿਮਤੀ ਦੇ ਕੁੱਝ ਬਿੰਦੂ ਹਨ। ਉਨ੍ਹਾਂ ਕਿਹਾ ਕਿ ਅੰਤਿਮ ਗੱਲਬਾਤ ਨੂੰ ਤੇਜ਼ ਕਰਨ ਲਈ ਉਨ੍ਹਾਂ ਨੇ ਆਪਣੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧੀ ਗੱਲਬਾਤ ਲਈ ਮਾਸਕੋ ਜਾਣ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ, ਅਮਰੀਕੀ ਫੌਜ ਸਕੱਤਰ ਡੈਨ ਡ੍ਰਿਸਕੋਲ ਸ਼ਾਂਤੀ ਸਮਝੌਤੇ ਦੀਆਂ ਬਾਕੀ ਸ਼ਰਤਾਂ ‘ਤੇ ਕੰਮ ਕਰਨ ਲਈ ਯੂਕਰੇਨੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।

“ਮੈਂ ਰਾਸ਼ਟਰਪਤੀ ਜ਼ੇਲੇਂਸਕੀ ਤੇ ਪੁਤਿਨ ਨਾਲ ਮੁਲਾਕਾਤ ਲਈ ਉਤਸੁਕ ਹਾਂ”

ਰੰਪ ਨੇ ਮੰਗਲਵਾਰ ਨੂੰ ਇੱਕ ਟਰੂਥ ਸੋਸ਼ਲ ਪੋਸਟ ‘ਚ ਕਿਹਾ, “ਮੈਨੂੰ ਉਪ-ਰਾਸ਼ਟਰਪਤੀ ਜੇ.ਡੀ. ਵੈਂਸ, ਵਿਦੇਸ਼ ਮੰਤਰੀ ਮਾਰਕੋ ਰੂਬੀਓ, ਰੱਖਿਆ ਸਕੱਤਰ ਪੀਟ ਹੇਗਸੇਥ ਤੇ ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਸੂਜ਼ੀ ਵਾਈਲਸ ਦੁਆਰਾ ਕੀਤੀ ਗਈ ਸਾਰੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਮੈਂ ਰਾਸ਼ਟਰਪਤੀ ਜ਼ੇਲੇਂਸਕੀ ਤੇ ਰਾਸ਼ਟਰਪਤੀ ਪੁਤਿਨ ਨਾਲ ਜਲਦੀ ਹੀ ਮੁਲਾਕਾਤ ਕਰਨ ਦੀ ਉਮੀਦ ਕਰਦਾ ਹਾਂ, ਪਰ ਸਿਰਫ਼ ਤਾਂ ਹੀ ਜੇਕਰ ਇਸ ਯੁੱਧ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਅੰਤਿਮ ਹੈ ਜਾਂ ਇਸ ਦੇ ਅੰਤਿਮ ਪੜਾਵਾਂ ‘ਚ ਹੈ। ਇਸ ਬਹੁਤ ਮਹੱਤਵਪੂਰਨ ਮਾਮਲੇ ਵੱਲ ਤੁਹਾਡੇ ਧਿਆਨ ਲਈ ਧੰਨਵਾਦ ਤੇ ਆਓ ਅਸੀਂ ਸਾਰੇ ਉਮੀਦ ਕਰੀਏ ਕਿ ਜਿੰਨੀ ਜਲਦੀ ਹੋ ਸਕੇ ਸ਼ਾਂਤੀ ਸਥਾਪਿਤ ਹੋ ਜਾਵੇ।”

ਪਿਛਲੇ ਮਹੀਨੇ ਲਗਭਗ 25,000 ਸੈਨਿਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ

ਜੇਕਰ ਇਹ ਸਮਝੌਤਾ ਸਫਲ ਹੁੰਦਾ ਹੈ, ਤਾਂ ਇਹ ਚੱਲ ਰਹੇ ਸੰਘਰਸ਼ ‘ਚ ਇੱਕ ਵੱਡਾ ਮੋੜ ਬਣ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਵਿਨਾਸ਼ਕਾਰੀ ਮਨੁੱਖੀਅਤੇ ਆਰਥਿਕ ਨੁਕਸਾਨ ਹੋਏ ਹਨ। ਰਿਪੋਰਟਾਂ ਦਰਸਾਉਂਦੀਆਂ ਹਨ ਕਿ ਪਿਛਲੇ ਮਹੀਨੇ ਹੀ ਅੰਦਾਜ਼ਨ 25,000 ਸੈਨਿਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ, ਜੋ ਕਿ ਇੱਕ ਸਥਾਈ ਸ਼ਾਂਤੀ ਸਮਝੌਤੇ ਦੀ ਤੁਰੰਤ ਲੋੜ ਨੂੰ ਉਜਾਗਰ ਕਰਦਾ ਹੈ।

ਇਸ ਤੋਂ ਪਹਿਲਾਂ, ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਅਮਰੀਕਾ ਨੇ ਯੂਕਰੇਨ ਤੇ ਰੂਸ ਨਾਲ ਸ਼ਾਂਤੀ ਸਮਝੌਤੇ ‘ਤੇ ਪਹੁੰਚਣ ਵੱਲ ਬਹੁਤ ਤਰੱਕੀ ਕੀਤੀ ਹੈ, ਪਰ ਕਈ ਮਹੱਤਵਪੂਰਨ ਨੁਕਤਿਆਂ ‘ਤੇ ਲਗਾਤਾਰ ਚਰਚਾ ਦੀ ਲੋੜ ਹੋਵੇਗੀ। ਬੁਲਾਰੇ ਕੈਰੋਲੀਨ ਲੇਵਿਟ ਨੇ ਸੋਸ਼ਲ ਮੀਡੀਆ ‘ਤੇ ਕਿਹਾ, “ਕੁਝ ਨਾਜ਼ੁਕ, ਪਰ ਅਟੱਲ ਨਹੀਂ, ਬਰੀਕੀਆਂ ਹਨ ਜਿਨ੍ਹਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ, ਤੇ ਇਸ ਲਈ ਯੂਕਰੇਨ, ਰੂਸ ਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਹੋਰ ਗੱਲਬਾਤ ਦੀ ਲੋੜ ਹੋਵੇਗੀ।”

28-ਨੁਕਾਤੀ ਪ੍ਰਸਤਾਵ ‘ਤੇ ਜੇਨੇਵਾ ‘ਚ ਗੱਲਬਾਤ ਹੋਈ

ਐਤਵਾਰ ਨੂੰ, ਯੂਕਰੇਨ ‘ਚ ਸ਼ਾਂਤੀ ਯਤਨਾਂ ਨੂੰ ਅੱਗੇ ਵਧਾਉਣ ਲਈ ਅਮਰੀਕਾ ਦੇ 28-ਨੁਕਾਤੀ ਪ੍ਰਸਤਾਵ ‘ਤੇ ਜੇਨੇਵਾ ‘ਚ ਅਮਰੀਕਾ ਤੇ ਯੂਕਰੇਨੀ ਅਧਿਕਾਰੀਆਂ ਨੇ ਗੱਲਬਾਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਾਂਤੀ ਢਾਂਚੇ ਦਾ ਖਰੜਾ ਤਿਆਰ ਕਰਨ ਦਾ ਐਲਾਨ ਕੀਤਾ। ਇਸ ਪ੍ਰਸਤਾਵ ਨੇ ਕੀਵ ਤੇ ਇਸ ਦੇ ਸਹਿਯੋਗੀਆਂ ‘ਚ ਚਿੰਤਾਵਾਂ ਵਧਾ ਦਿੱਤੀਆਂ ਹਨ, ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਸੋਮਵਾਰ ਦੇਰ ਰਾਤ ਕਿਹਾ ਕਿ ਗੱਲਬਾਤ ਤੋਂ ਬਾਅਦ ਸੋਧੀ ਹੋਈ ਅਮਰੀਕੀ ਯੋਜਨਾ ‘ਚ ਹੁਣ ਘੱਟ ਬਿੰਦੂ ਤੇ ਜ਼ਿਆਦਾਤਰ ਸਹੀ ਤੱਤ ਸ਼ਾਮਲ ਹਨ।

ਯੂਕਰੇਨ ਦੀ ਰਾਸ਼ਟਰੀ ਰੱਖਿਆ ਤੇ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਰੁਸਤਮ ਉਮਰੋਵ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੀਵ ਤੇ ਵਾਸ਼ਿੰਗਟਨ ਨੇ ਅਮਰੀਕੀ ਯੋਜਨਾ ਦੀਆਂ ਮੁੱਖ ਸ਼ਰਤਾਂ ‘ਤੇ ਜੇਨੇਵਾ ਗੱਲਬਾਤ ਦੌਰਾਨ ਇੱਕ ਸਾਂਝੀ ਸਮਝ ‘ਤੇ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਕੀਵ ਅੰਤਿਮ ਪੜਾਅ ਨੂੰ ਪੂਰਾ ਕਰਨ ਤੇ ਟਰੰਪ ਨਾਲ ਇੱਕ ਸਮਝੌਤੇ ‘ਤੇ ਪਹੁੰਚਣ ਲਈ ਨਵੰਬਰ ‘ਚ ਸਭ ਤੋਂ ਢੁਕਵੀਂ ਮਿਤੀ ‘ਤੇ ਜ਼ੇਲੇਂਸਕੀ ਦੀ ਅਮਰੀਕਾ ਫੇਰੀ ਦਾ ਆਯੋਜਨ ਕਰਨ ਲਈ ਉਤਸੁਕ ਹੈ।