ਹੁਣ ਟ੍ਰੇਡ ਵਾਰ ਦੀ ਵਾਰੀ… ਟਰੰਪ ਦੇ ਫੈਸਲੇ ਕਿਤੇ ਅਮਰੀਕਾ ਲਈ ਨਾ ਪੈ ਜਾਣ ਭਾਰੀ, ਕੈਨੇਡਾ ਨੇ ਕਰ ਲਈ ਪਲਟਵਾਰ ਦੀ ਤਿਆਰੀ

Updated On: 

22 Jan 2025 13:24 PM

US Canada Tension: ਕੈਨੇਡੀਅਨ ਨੇਤਾਵਾਂ ਦੇ ਰਵੱਈਏ ਤੋਂ ਲੱਗ ਰਿਹਾ ਹੈ ਕਿ ਕੈਨੇਡਾ ਨੇ ਆਪਣੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਹਰ ਕਦਮ ਚੁੱਕਣ ਦਾ ਸੰਕਲਪ ਲਿਆ ਹੈ। ਓਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਏਪੀ ਨਾਲ ਇੱਕ ਇੰਟਰਵਿਊ ਵਿੱਚ ਕਿਹਾ, "ਅਸੀਂ ਆਪਣੀ ਆਰਥਿਕਤਾ ਦੀ ਰੱਖਿਆ ਲਈ ਆਪਣੇ ਟੂਲਬਾਕਸ ਵਿੱਚ ਮੌਜੂਦ ਹਰ ਚੀਜ਼ ਦੀ ਵਰਤੋਂ ਕਰਨ ਜਾ ਰਹੇ ਹਾਂ।"

ਹੁਣ ਟ੍ਰੇਡ ਵਾਰ ਦੀ ਵਾਰੀ... ਟਰੰਪ ਦੇ ਫੈਸਲੇ ਕਿਤੇ ਅਮਰੀਕਾ ਲਈ ਨਾ ਪੈ ਜਾਣ ਭਾਰੀ, ਕੈਨੇਡਾ ਨੇ ਕਰ ਲਈ ਪਲਟਵਾਰ ਦੀ ਤਿਆਰੀ

ਅਮਰੀਕਾ ਅਤੇ ਕੈਨੇਡਾ ਵਿਚਾਲੇ ਟ੍ਰੇਡ ਵਾਰ ਦੀ ਤਿਆਰੀ

Follow Us On

ਡੋਨਾਲਡ ਟਰੰਪ ਨੇ ਜਿਵੇਂ ਹੀ ਦੇਸ਼ ਵਿੱਚ ਸੱਤਾ ਸੰਭਾਲੀ, ਉਨ੍ਹਾਂ ਨੇ ‘ਅਮਰੀਕਾ ਫਸਟ’ ਦੀ ਨੀਤੀ ਨੂੰ ਲਾਗੂ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣਗੇ। ਟੈਰਿਫ ਲਗਾਉਣ ਪਿੱਛੇ ਤਰਕ ਗੈਰ-ਕਾਨੂੰਨੀ ਪ੍ਰਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣਾ ਦੱਸਿਆ ਜਾਂਦਾ ਹੈ।

ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਟਰੰਪ ਦੇ ਇਸ ਫੈਸਲੇ ਨੇ ਅੱਗ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਲਬਰਟਾ ਪ੍ਰਾਂਤ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਟਰੰਪ ਦੇ ਫੈਸਲੇ ‘ਤੇ ਹਮਲਾਵਰ ਢੰਗ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਓਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਟ੍ਰੇਡ ਵਾਰ ਦੀ ਪੂਰੀ ਸੰਭਾਵਨਾ ਹੈ। ਤਿੰਨੋਂ ਆਗੂ ਦਾਅਵਾ ਕਰ ਰਹੇ ਹਨ ਕਿ ਕੈਨੇਡਾ ਕੋਲ ਬਿਜਲੀ ਅਤੇ ਜ਼ਰੂਰੀ ਖਣਿਜਾਂ ਦੇ ਭੰਡਾਰ ਹਨ। ਜੇਕਰ ਟਰੰਪ ਨੇ ਅਮਰੀਕੀ ਅਰਥਵਿਵਸਥਾ ਨੂੰ ‘ਤੇਜ਼ੀ ਨਾਲ ਵਧਾਉਣ’ ਦੇ ਆਪਣੇ ਵਾਅਦੇ ਨੂੰ ਪੂਰਾ ਕਰਨਾ ਹੈ, ਤਾਂ ਉਨ੍ਹਾਂ ਨੂੰ ਸਾਡੀ ਲੋੜ ਹੈ।

ਟ੍ਰੇਡ ਵਾਰ ਦਾ ਹੋ ਗਿਆ ਐਲਾਨ

ਸਹੁੰ ਚੁੱਕਣ ਤੋਂ ਪਹਿਲਾਂ ਹੀ ਟਰੰਪ ਨੇ ਕੈਨੇਡਾ ਅਤੇ ਟਰੂਡੋ ਬਾਰੇ ਕਈ ਟਿੱਪਣੀਆਂ ਕੀਤੀਆਂ ਹਨ। ਆਪਣੇ ਟੈਰਿਫ ਐਲਾਨ ‘ਤੇ, ਓਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰ ਯੁੱਧ “ਨਿਸ਼ਚਤ ਤੌਰ ‘ਤੇ ਹੋਵੇਗਾ।” ਜੇਕਰ ਦੋਵਾਂ ਦੇਸ਼ਾਂ ਵਿਚਕਾਰ ਟ੍ਰੇਡ ਵਾਰ ਸ਼ੁਰੂ ਹੁੰਦਾ ਹੈ, ਤਾਂ ਇਹ ਦੋਵਾਂ ਦੇਸ਼ਾਂ ਦੀ ਆਰਥਿਕਤਾ ਲਈ ਚੰਗਾ ਨਹੀਂ ਹੋਵੇਗਾ ਅਤੇ ਚੀਨ ਨੂੰ ਇਸਦਾ ਸਿੱਧਾ ਫਾਇਦਾ ਹੋਵੇਗਾ। ਭਾਵੇਂ ਟਰੰਪ ਸੋਚ ਸਕਦੇ ਹਨ ਕਿ ਉਨ੍ਹਾਂ ਦੇ ਟੈਰਿਫ ਲਗਾਉਣ ਨਾਲ ਅਮਰੀਕਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਪਰ ਅਜਿਹਾ ਨਹੀਂ ਹੈ।

ਅਮਰੀਕਾ ਕੈਨੇਡਾ ਅਤੇ ਮੈਕਸੀਕੋ ਤੋਂ ਵੱਡੇ ਪੱਧਰ ‘ਤੇ ਚੀਜ਼ਾਂ ਦਰਾਮਦ ਕਰਦਾ ਹੈ। ਦੋਵਾਂ ਦੇਸ਼ਾਂ ਨਾਲ ਸਬੰਧਾਂ ਦਾ ਵਿਗੜਨਾ ਅਮਰੀਕਾ ‘ਤੇ ਉਲਟਾ ਅਸਰ ਪਾ ਸਕਦਾ ਹੈ।

ਕੈਨੇਡਾ ਤੋਂ ਕੀ ਆਯਾਤ ਕਰਦਾ ਹੈ ਅਮਰੀਕਾ?

ਕੈਨੇਡਾ ਤੋਂ ਅਮਰੀਕਾ ਮਸ਼ੀਨਰੀ ਅਤੇ ਆਵਾਜਾਈ (Machinery and Transportation, ਖਣਿਜ ਬਾਲਣ ਅਤੇ ਲੁਬਰੀਕੈਂਟ (Mineral Fuels and Lubricants), ਨਿਰਮਿਤ ਸਮਾਨ (Manufactured Goods), ਫੁਟਕਲ ਨਿਰਮਿਤ ਸਮਾਨ (Miscellaneous Manufactured Goods), ਭੋਜਨ ਅਤੇ ਜੀਵਤ ਜਾਨਵਰ (Food and Live Animals), ਰਸਾਇਣ (Chemicals), ਹੋਰ ਸਮਾਨ (Other Goods), ਕੱਚਾ ਮਾਲ (Raw Materials) ਅਤੇ ਪੀਣ ਵਾਲੇ ਪਦਾਰਥ ਅਤੇ ਤੰਬਾਕੂ (Beverages and Tobacco) ਮੰਗਵਾਉਂਦਾ ਹੈ।

ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ ਦੇ ਅੰਕੜਿਆਂ ਅਨੁਸਾਰ, 2022 ਵਿੱਚ ਅਮਰੀਕਾ ਦਾ ਕੈਨੇਡਾ ਨਾਲ ਵਪਾਰ ਲਗਭਗ 908.9 ਬਿਲੀਅਨ ਸੀ। ਜਿਸ ਵਿੱਚ ਨਿਰਯਾਤ 427.7 ਬਿਲੀਅਨ ਅਤੇ ਆਯਾਤ 481.2 ਬਿਲੀਅਨ ਸੀ।

ਕੈਨੇਡਾ ਦਾ ਸੰਕਲਪ

ਕੈਨੇਡੀਅਨ ਆਗੂਆਂ ਦੇ ਰਵੱਈਏ ਤੋਂ ਇਹ ਜਾਪਦਾ ਹੈ ਕਿ ਕੈਨੇਡਾ ਨੇ ਆਪਣੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਹਰ ਕਦਮ ਚੁੱਕਣ ਦਾ ਸੰਕਲਪ ਲਿਆ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਐਸੋਸੀਏਟਿਡ ਪ੍ਰੈਸ ਨਾਲ ਇੱਕ ਇੰਟਰਵਿਊ ਵਿੱਚ ਕਿਹਾ, “ਅਸੀਂ ਆਪਣੀ ਆਰਥਿਕਤਾ ਦੀ ਰੱਖਿਆ ਲਈ ਆਪਣੇ ਟੂਲ ਬਾਕਸ ਵਿੱਚ ਮੌਜਦੂ ਹਰ ਚੀਜ਼ ਦੀ ਵਰਤੋਂ ਕਰਨ ਜਾ ਰਹੇ ਹਾਂ।”

ਟਰੂਡੋ ਨੇ ਕਿਹਾ ਕਿ ਜੇ ਲੋੜ ਪਈ ਤਾਂ ਕੈਨੇਡਾ ਜਵਾਬੀ ਕਾਰਵਾਈ ਕਰੇਗਾ, ਪਰ ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਨੇ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਪਹਿਲਾਂ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕੀਤਾ ਸੀ ਅਤੇ ਬਾਅਦ ਵਿੱਚ ਇੱਕ ਮੁਕਤ ਵਪਾਰ ਸਮਝੌਤੇ ‘ਤੇ ਸਫਲਤਾਪੂਰਵਕ ਮੁੜ ਗੱਲਬਾਤ ਕੀਤੀ ਸੀ।

ਉੱਧਰ, ਫੋਰਡ ਨੇ ਕਿਹਾ ਹੈ ਕਿ ਜਿਵੇਂ ਹੀ ਟਰੰਪ ਟੈਰਿਫ ਲਾਗੂ ਕਰਨਗੇ, ਉਹ ਓਨਟਾਰੀਓ ਦੇ ਸ਼ਰਾਬ ਕੰਟਰੋਲ ਬੋਰਡ ਨੂੰ ਹਦਾਇਤ ਦੇਣਗੇ ਕਿ ਉਹ ਅਮਰੀਕਾ-ਨਿਰਮਿਤਸਾਰੀ ਸ਼ਰਾਬ ਨੂੰ ਸ਼ੈਲਫਾਂ ਤੋਂ ਹਟਾ ਦੇਣ। ਅਮਰੀਕਾ ਅਤੇ ਕੈਨੇਡਾ ਦੇ ਸਬੰਧ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਹਨ। ਕੈਨੇਡਾ ਨਾਲ ਤਣਾਅ ਵਧਾ ਕੇ ਟਰੰਪ ਦਾ ਅਮਰੀਕਾ ਦੀ ਆਰਥਿਕਤਾ ਨੂੰ ਅੱਗੇ ਵਧਾਉਣਾ ਮੁਸ਼ਕਲ ਹੋਵੇਗਾ।