Myanmar: ਮਿਆਂਮਾਰ ‘ਚ ਕਤਲੇਆਮ ਵਿੱਚ ਤਿੰਨ ਬੌਧ ਭਿਕਸ਼ੂਆਂ ਸਮੇਤ 22 ਹਲਾਕ !

Updated On: 

18 Mar 2023 13:23 PM

Myanmar: ਕੇਐਨਡੀਐਫ ਅਤੇ ਇੱਕ ਹੋਰ ਗੁਟ ਕੇਰਨੀ ਰੇਵੋਲਿਉਸ਼ਨ- ਯੂਨੀਅਨ ਕੇਆਰਯੂ ਵੱਲੋਂ ਜਾਰੀ ਕੀਤੇ ਵੀਡੀਓ ਅਤੇ ਤਸਵੀਰਾਂ ਵਿੱਚ ਉੱਥੇ ਪਈਆਂ ਲਾਸ਼ਾਂ ਦੇ ਸਿਰ ਅਤੇ ਧੜ ਤੋਂ ਇਲਾਵਾ ਬੌਧ ਮੱਠ ਦੀ ਦੀਵਾਰਾਂ ਵਿੱਚ ਗੋਲੀਆਂ ਦੇ ਨਿਸ਼ਾਨ ਵਿਖਾਏ ਗਏ ਸੀ।

Myanmar: ਮਿਆਂਮਾਰ ਚ ਕਤਲੇਆਮ ਵਿੱਚ ਤਿੰਨ ਬੌਧ ਭਿਕਸ਼ੂਆਂ ਸਮੇਤ 22 ਹਲਾਕ !

ਸੰਕੇਤਕ ਤਸਵੀਰ

Follow Us On

ਮਿਆਂਮਾਰ। ਸੈਂਟਰਲ ਮਿਆਂਮਾਰ ਵਿੱਚ ਪਿਛਲੇ ਹਫਤੇ ਬੌਧ ਭਿਕਸ਼ੂਆਂ ਸਮੇਤ 22 ਲੋਕਾਂ ਨੂੰ ਬੇਹੱਦ ਨਜ਼ਦੀਕ ਤੋਂ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ। ਇਸ ਗੱਲ ਦਾ ਖੁਲਾਸਾ ਉੱਥੇ ਮਾਰੇ ਗਏ ਲੋਕਾਂ ਦੀ ਲਾਸ਼ਾਂ ਦਾ ਡਾਕਟਰ ਵੱਲੋਂ ਕੀਤੇ ਗਏ ਪੋਸਟਮਾਰਟਮ ਦੀਆਂ ਰਿਪੋਰਟਾਂ ਵਿੱਚ ਕੀਤਾ ਗਿਆ। ਇਸ ਘਟਨਾ ਨੂੰ ਉੱਥੇ ਕਾਬਿਜ ਫੌਜੀ ਸ਼ਾਸ਼ਨ ਦਾ ਵਿਰੋਧ ਕਰ ਰਹੇ ਆਮ ਲੋਕਾਂ ਦਾ ਫੌਜ ਵੱਲੋਂ ਕੀਤਾ ਗਿਆ ਕਤਲੇਆਮ (Massacre) ਦਸਿਆ ਜਾਂਦਾ ਹੈ।

ਦੋ ਸਾਲ ਪਹਿਲਾਂ ਹੋਇਆ ਸੀ ਚੋਣਵੀ ਸਰਕਾਰ ਦਾ ਤਖ਼ਤਾ ਪਲਟ

ਦੋ ਸਾਲ ਪਹਿਲਾਂ ਮਿਆਂਮਾਰ (Myanmar) ਦੀ ਚੋਣਵੀ ਸਰਕਾਰ ਦਾ ਤਖ਼ਤਾ ਪਲਟ ਕਰਨ ਵਾਲੇ ‘ਜੂੰਟਾ’ ਗੁੱਟ ਦੇ ਇੱਕ ਪ੍ਰਵਕਤਾ ਦਾ ਕਹਿਣਾ ਹੈ ਕਿ ਮਿਆਂਮਾਰ ਦੇ ਦੱਖਣੀ ਪ੍ਰਾਂਤ ਸ਼ਾਨ ਦੇ ਪਿਨਲੌਂਗ ਇਲਾਕੇ ਵਿੱਚ ਵਿਦ੍ਰੋਹੀ ਲੜਾਕਿਆਂ ਨਾਲ ਹੋਏ ਫ਼ਸਾਦ ਵਿੱਚ ਫ਼ੌਜੀ ਸ਼ਾਮਿਲ ਸਨ, ਪਰ ਉਹਨਾਂ ਵੱਲੋਂ ਕਿਸੇ ਆਮ ਨਾਗਰਿਕ ਦਾ ਕੋਈ (Damage) ਨੁਕਸਾਨ ਨਹੀਂ ਸੀ ਕੀਤਾ ਗਿਆ।

ਇੱਕ ਹੋਰ ਵਿਦ੍ਰੋਹੀ ਗੁਟ ਉੱਥੇ ਪੁੱਜ ਗਿਆ ਸੀ

‘ਜੂੰਟਾ’ ਦੇ ਇੱਕ ਪ੍ਰਵਕਤਾ ਜਾਵ ਮਿਨ ਤੁਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਉੱਥੇ ਇੱਕ ਪਿੰਡ ਨਣ ਨੈਂਟ ਵਿੱਚ ਜਦੋਂ ਸਰਕਾਰੀ ਸੁਰੱਖਿਆ ਬਲ ਸਥਾਨਕ ਬਾਸ਼ਿੰਦਿਆਂ ਦੀ ਫੌਜ ਨਾਲ ਉੱਥੇ ਪਿੰਡ ਦੇ ਵਾਸੀਆਂ ਨੂੰ ਸੁਰੱਖਿਆ ਦੇਣ ਲਈ ਦਾਖਲ ਹੋਏ ਤਾਂ ਕੇਰਨੀ ਨੇਸ਼ਨੈਲਿਟੀਜ਼ ਡਿਫੈਂਸ ਫੋਰਸ ਕੇਐਨਡੀਐਫ ਅਤੇ ਇੱਕ ਹੋਰ ਵਿਦ੍ਰੋਹੀ ਗੁਟ ਉੱਥੇ ਪੁੱਜ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਅੱਤਵਾਦੀਆਂ ਨੇ ਲੋਕਾਂ ਦੀ ਹੱਤਿਆ ਕਰਨ ਲਈ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਕੁਝ ਪੇਂਡੂਆਂ ਦੀ ਮੌਤ ਹੋ ਗਈ ਅਤੇ ਕੁੱਝ ਹੋਰ ਫੱਟੜ ਵੀ ਹੋਏ।ਕੇਐਨਡੀਐਫ ਦੇ ਇੱਕ ਪ੍ਰਵਕਤਾ ਦਾ ਕਹਿਣਾ ਹੈ ਕਿ ਜਦੋਂ ਉਹ ਪਿਛਲੇ ਐਤਵਾਰ ਨੂੰ ਪਿੰਡ ਨਣ ਨੈਂਟ ਵਿੱਚ ਦਾਖਲ ਹੋਏ ਤਾਂ ਉਥੇ ਇੱਕ ਬੌਧ ਮੰਦਰ ਵਿੱਚ ਕੁਝ ਲੋਕਾਂ ਦੀਆਂ ਲਾਸ਼ਾਂ ਪਈਆਂ ਨਜ਼ਰ ਆਈਆਂ ਸਨ।

ਲਾਸ਼ਾਂ ਦੇ ਸਿਰ ਅਤੇ ਧੜ ਤੋਂ ਇਲਾਵਾ ਬੌਧ ਮੱਠ ਦੀ ਦੀਵਾਰਾਂ ਵਿੱਚ ਗੋਲੀਆਂ ਦੇ ਨਿਸ਼ਾਨ

ਕੇਐਨਡੀਐਫ ਅਤੇ ਇੱਕ ਹੋਰ ਗੁਟ ਕੇਰਨੀ ਰੇਵੋਲਿਉਸ਼ਨ- ਯੂਨੀਅਨ ਕੇਆਰਯੂ ਵੱਲੋਂ ਜਾਰੀ ਕੀਤੇ ਵੀਡੀਓ ਅਤੇ ਤਸਵੀਰਾਂ ਵਿੱਚ ਉੱਥੇ ਪਈਆਂ ਲਾਸ਼ਾਂ ਦੇ ਸਿਰ ਅਤੇ ਧੜ ਤੋਂ ਇਲਾਵਾ ਬੌਧ ਮੱਠ ਦੀ ਦੀਵਾਰਾਂ ਵਿੱਚ ਗੋਲੀਆਂ ਦੇ ਨਿਸ਼ਾਨ ਵਿਖਾਏ ਗਏ ਸੀ।
ਮਿਆਂਮਾਰ ਵਿੱਚ ਤਖ਼੍ਤਾ ਪਲਟ ਤੋਂ ਬਾਅਦ ਨਗਰ ਪ੍ਰਸ਼ਾਸਨ ਵੱਲੋਂ ਬਣਾਏ ਗਏ ਨੈਸ਼ਨਲ ਯੂਨੀਟੀ ਗੌਰਮੈਂਟ ਵਿੱਚ ਸ਼ਾਮਲ ਡਾਕਟਰ ਯੇ ਜ਼ਾ ਵੱਲੋਂ ਲਾਸ਼ਾਂ ਦੇ ਕੀਤੇ ਪੋਸਟਮਾਰਟਮ ਦੀ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਤਿੰਨ ਬੌਧ ਭਿਕਸ਼ੂਆਂ ਸਮੇਤ 22 ਲੋਕਾਂ ਨੂੰ ਹਲਾਕ ਕਰਨ ਲਈ ਮੌਕੇ ਤੇ ਆਟੋਮੈਟਿਕ ਬੰਦੂਕਾਂ ਨਾਲ ਬੇਹਦ ਨਜ਼ਦੀਕ ਤੋਂ ਗੋਲੀਆਂ ਚਲਾਈਆਂ ਗਈਆਂ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ