ਪੰਜਾਬ ‘ਚ ਮਾਨਸੂਨ ਦਾ ਇੰਤਜ਼ਾਰ, 1 ਜੁਲਾਈ ਤੋਂ ਯੈਲੋ ਅਲਰਟ ਜਾਰੀ

Published: 

28 Jun 2026 07:18 AM IST

Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੇ ਆਉਣ ਦੀ ਉਡੀਕ ਅਜੇ ਵੀ ਜਾਰੀ ਹੈ। ਇਸ ਦੌਰਾਨ, ਗਰਮੀ ਅਤੇ ਨਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਅਨੁਸਾਰ, ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.8 ਡਿੱਗਰੀ ਸੈਲਸੀਅਸ ਵਧਿਆ, ਜੋ ਕਿ ਆਮ ਨਾਲੋਂ 2.7 ਡਿੱਗਰੀ ਸੈਲਸੀਅਸ ਵੱਧ ਹੈ।

ਪੰਜਾਬ ਚ ਮਾਨਸੂਨ ਦਾ ਇੰਤਜ਼ਾਰ, 1 ਜੁਲਾਈ ਤੋਂ ਯੈਲੋ ਅਲਰਟ ਜਾਰੀ

ਪੰਜਾਬ 'ਚ ਮਾਨਸੂਨ ਦਾ ਇੰਤਜ਼ਾਰ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੇ ਆਉਣ ਦੀ ਉਡੀਕ ਅਜੇ ਵੀ ਜਾਰੀ ਹੈ। ਇਸ ਦੌਰਾਨ, ਗਰਮੀ ਅਤੇ ਨਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲੀਆਂ, ਪਰ ਤਾਪਮਾਨ ਵਿੱਚ ਕੋਈ ਗਿਰਾਵਟ ਨਹੀਂ ਆਈ। ਮੌਸਮ ਵਿਭਾਗ ਅਨੁਸਾਰ, ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.8 ਡਿੱਗਰੀ ਸੈਲਸੀਅਸ ਵਧਿਆ, ਜੋ ਕਿ ਆਮ ਨਾਲੋਂ 2.7 ਡਿੱਗਰੀ ਸੈਲਸੀਅਸ ਵੱਧ ਹੈ। ਬਠਿੰਡਾ ਵਿੱਚ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ, ਜਿੱਥੇ ਪਾਰਾ 42.5 ਡਿੱਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਅਗਲੇ ਤਿੰਨ ਦਿਨ ਨਮੀ ਅਤੇ ਬੱਦਲਵਾਈ

ਅਗਲੇ ਤਿੰਨ ਦਿਨਾਂ ਤੱਕ ਮੌਸਮ ਲਗਭਗ ਇੱਕੋ ਜਿਹਾ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ, 28 ਜੂਨ ਤੋਂ 30 ਜੂਨ ਤੱਕ ਅੰਸ਼ਕ ਤੌਰ ‘ਤੇ ਬੱਦਲਵਾਈ ਰਹਿਣ ਦੀ ਉਮੀਦ ਹੈ। ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਵੀ ਪੈ ਸਕਦਾ ਹੈ। ਹਾਲਾਂਕਿ, ਇਸ ਦੌਰਾਨ ਲੋਕਾਂ ਨੂੰ ਨਮੀ ਤੋਂ ਪੂਰੀ ਤਰ੍ਹਾਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਅਗਲੇ ਕੁਝ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਥੋੜ੍ਹਾ ਘੱਟਣ ਦੀ ਉਮੀਦ ਹੈ, ਜੋ ਕਿ 41 ਡਿੱਗਰੀ ਸੈਲਸੀਅਸ ਤੋਂ ਘੱਟ ਕੇ ਲਗਭਗ 39 ਡਿੱਗਰੀ ਸੈਲਸੀਅਸ ਹੋ ਜਾਵੇਗਾ। ਘੱਟੋ-ਘੱਟ ਤਾਪਮਾਨ 25 ਤੋਂ 26 ਡਿੱਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।

ਚੰਡੀਗੜ੍ਹ-ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ

ਚੰਡੀਗੜ੍ਹ: 40.7 ਡਿਗਰੀ ਸੈਲਸੀਅਸ

ਬਠਿੰਡਾ: 42.5 ਡਿਗਰੀ ਸੈਲਸੀਅਸ

ਪਟਿਆਲਾ: 40.6 ਡਿਗਰੀ ਸੈਲਸੀਅਸ

ਲੁਧਿਆਣਾ: 39.2 ਡਿਗਰੀ ਸੈਲਸੀਅਸ

ਮੋਹਾਲੀ: 38.9 ਡਿਗਰੀ ਸੈਲਸੀਅਸ

ਅੰਮ੍ਰਿਤਸਰ: 38.3 ਡਿਗਰੀ ਸੈਲਸੀਅਸ

30 ਜੂਨ ਤੱਕ ਮੌਸਮ ਵਿੱਚ ਕੋਈ ਬਦਲਾਅ ਨਹੀਂ

ਮੌਸਮ ਵਿਭਾਗ ਦੇ ਅਨੁਸਾਰ, 28, 29 ਅਤੇ 30 ਜੂਨ ਨੂੰ ਪੰਜਾਬ ਅਤੇ ਚੰਡੀਗੜ੍ਹ ਲਈ ਕੋਈ ਮੌਸਮ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਇਨ੍ਹਾਂ ਤਿੰਨ ਦਿਨਾਂ ਦੌਰਾਨ ਮੌਸਮ ਆਮ ਰਹੇਗਾ, ਕੁਝ ਇਲਾਕਿਆਂ ਵਿੱਚ ਸਿਰਫ ਹਲਕੀ ਬੂੰਦਾ-ਬਾਂਦੀ ਹੀ ਹੋ ਸਕਦੀ ਹੈ।

1 ਜੁਲਾਈ ਤੋਂ ਬਦਲੇਗਾ ਮੌਸਮ, ਯੈਲੋ ਅਲਰਟ ਜਾਰੀ

ਜੁਲਾਈ ਦੀ ਸ਼ੁਰੂਆਤ ਦੇ ਨਾਲ ਹੀ, ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ 1 ਅਤੇ 2 ਜੁਲਾਈ ਲਈ ਪੰਜਾਬ ਅਤੇ ਚੰਡੀਗੜ੍ਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ, ਰਾਜ ਦੇ ਕਈ ਹਿੱਸਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ।

Follow Us