Weather Update: ਪੰਜਾਬ ਚ ਵਧਣ ਲੱਗੀ ਠੰਡ, ਵਧੇ ਪ੍ਰਦੂਸ਼ਣ ਨੇ ਵਧਾਈ ਚਿੰਤਾ
Weather: ਸੂਬੇ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਸਖ਼ਤੀ ਹੋਣ ਦੇ ਬਾਵਜੂਦ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 108 ਥਾਵਾਂ 'ਤੇ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਦਾ ਸਿੱਧਾ ਅਸਰ ਹਵਾ 'ਤੇ ਪੈ ਰਿਹਾ ਹੈ, ਜੋ ਪ੍ਰਦੂਸ਼ਿਤ ਹੋ ਰਹੀ ਹੈ।
ਕਈ ਥਾਵਾਂ ਤੇ ਜਲੀ ਪਰਾਲੀ
ਸੂਬੇ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਸਖ਼ਤੀ ਹੋਣ ਦੇ ਬਾਵਜੂਦ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 108 ਥਾਵਾਂ ‘ਤੇ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਦਾ ਸਿੱਧਾ ਅਸਰ ਹਵਾ ‘ਤੇ ਪੈ ਰਿਹਾ ਹੈ, ਜੋ ਪ੍ਰਦੂਸ਼ਿਤ ਹੋ ਰਹੀ ਹੈ। ਅੰਮ੍ਰਿਤਸਰ ਦਾ AQI ਸਵੇਰੇ 5 ਵਜੇ 260 ਦਰਜ ਕੀਤਾ ਗਿਆ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਚੰਡੀਗੜ੍ਹ ਸਮੇਤ ਸਾਰੇ ਸ਼ਹਿਰਾਂ ਦਾ AQI ਪੱਧਰ ਘਟ ਰਿਹਾ ਹੈ। ਮੰਡੀ ਗੋਬਿੰਦਗੜ੍ਹ ਵਿੱਚ AQI 211 ਦਰਜ ਕੀਤਾ ਗਿਆ ਹੈ। ਬਠਿੰਡਾ ਦਾ AQI 123, ਜਲੰਧਰ ਦਾ AQI 169, ਖੰਨਾ ਦਾ AQI 136, ਲੁਧਿਆਣਾ ਦਾ AQI 155, ਪਟਿਆਲਾ ਦਾ AQI 154 ਅਤੇ ਰੂਪਨਗਰ ਦਾ AQI 144 ਹੈ। ਚੰਡੀਗੜ੍ਹ ਵਿੱਚ ਤਿੰਨ ਥਾਵਾਂ ‘ਤੇ AQI ਮਾਪਿਆ ਜਾਂਦਾ ਹੈ। ਸੈਕਟਰ-22 ਵਿੱਚ AQI 134 ਦਰਜ ਕੀਤਾ ਗਿਆ। ਸੈਕਟਰ-25 ਵਿੱਚ AQI 116 ਸੀ। ਮੁਹਾਲੀ ਦੇ ਨਾਲ ਲੱਗਦੇ ਸੈਕਟਰ-53 ਵਿੱਚ AQI ਪੱਧਰ 160 ਦਰਜ ਕੀਤਾ ਗਿਆ।ਅੱਜ 7 ਘੰਟਿਆਂ ਦਾ ਹੋਵੇਗਾ ਦਿਨ
ਸਰਦੀਆਂ ਦੇ ਆਉਣ ਨਾਲ ਦਿਨ ਵੀ ਛੋਟੇ ਹੋਣ ਲੱਗ ਪਏ ਹਨ। ਪੰਜਾਬ ਵਿੱਚ ਅੱਜ ਦਿਨ ਕਰੀਬ 7 ਘੰਟਿਆਂ ਦਾ ਹੀ ਰਹੇਗਾ। ਅੱਜ ਸਵੇਰੇ 6 ਵਜਕੇ 38 ਮਿੰਟ ਤੇ ਸੂਰਜ ਚੜਿਆ। ਸ਼ਾਮ ਵੇਲੇ ਸੂਰਜ 5 ਵਜਕੇ 43 ਮਿੰਟ ਤੇ ਛਿਪ ਜਾ ਜਾਵੇਗਾ। ਜੇਕਰ ਗੱਲ ਕਰੀਏ ਤਾਪਮਾਨ ਦੀ ਤਾਂ ਸਵੇਰੇ ਵੇਲੇ ਤਾਪਮਾਨ ਕਰੀਬ 20 ਡਿਗਰੀ ਸੈਲਸੀਅਸ ਦੇ ਆਸ ਪਾਸ ਦਰਜ ਕੀਤਾ ਗਿਆ। ਜੋ ਸ਼ਾਮ ਸਮੇਂ 33 ਡਿਗਰੀ ਪਹੁੰਚ ਸਕਦਾ ਹੈ ਅਤੇ ਰਾਤ ਨੂੰ ਕਰੀਬ 25 ਡਿਗਰੀ ਰਹਿਣ ਦੀ ਸੰਭਾਵਨਾ ਹੈ।Loading...
Unable to load recommendations.
Follow Us
