Punjab Weather: ਪੰਜਾਬ ‘ਚ ਰਾਤ ਦੇ ਤਾਪਮਾਨ ‘ਚ 1.8 ਡਿਗਰੀ ਸੈਲਸੀਅਸ ਦੀ ਗਿਰਾਵਟ, ਆਦਮਪੁਰ ਸਭ ਤੋਂ ਠੰਡਾ

Published: 

19 Oct 2023 15:25 PM IST

Punjab Weather Update: ਪੰਜਾਬ ਵਿੱਚ ਹੌਲੀ- ਹੌਲੀ ਠੰਢ ਵਧਣ ਲੱਗੀ ਪਈ ਹੈ। ਮੌਸਮ ਵਿਭਾਗ ਨੇ ਅਗਲੇ ਛੇ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਵਿੱਚ ਰਾਤ ਦੇ ਤਾਪਮਾਨ 'ਚ 1.8 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦਾ ਸਭ ਤੋਂ ਠੰਡਾ ਜਲੰਧਰ ਸ਼ਹਿਰ ਦਾ ਆਦਮਪੁਰ ਰਿਹਾ ਜਿਸ ਦਾ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਸੂਬੇ ਦਾ ਸਭ ਤੋਂ ਗਰਮ ਜਿਲ੍ਹਾ ਗੁਰਦਾਸਪੁਰ ਦਰਜ ਕੀਤਾ ਗਿਆ ਹੈ।

Punjab Weather: ਪੰਜਾਬ ਚ ਰਾਤ ਦੇ ਤਾਪਮਾਨ ਚ 1.8 ਡਿਗਰੀ ਸੈਲਸੀਅਸ ਦੀ ਗਿਰਾਵਟ, ਆਦਮਪੁਰ ਸਭ ਤੋਂ ਠੰਡਾ

ਮੀਂਹ ਦੀ ਸੰਭਾਵਨਾ

Follow Us On
Punjab Weather Alert: ਪੰਜਾਬ ਵਿੱਚ ਅਕਤੂਬਰ ਦੇ ਸ਼ੁਰੂ ਤੋਂ ਹੀ ਤਪਮਾਨ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਪਹੜੀ ਖੇਤਰਾਂ ਵਿੱਚ ਮਹੀਂ ਦੇ ਨਾਲ ਨਾਲ ਬਰਫਬਾਰੀ ਹੋ ਰਹੀ ਹੈ। ਜਿਸ ਦੇ ਚੱਲਦਿਆਂ ਪੰਜਾਬ ਵਿੱਚ ਹੌਲੀ- ਹੌਲੀ ਠੰਢ ਵਧਣ ਲੱਗੀ ਪਈ ਹੈ। ਸੂਬੇ ਵਿੱਚ ਰਾਤ ਦੇ ਤਾਪਮਾਨ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਕਿ 1.8 ਡਿਗਰੀ ਸੈਲਸੀਅਸ ਹੈ। ਜਲੰਧਰ ਦਾ ਆਦਮਪੁਰ 12 ਡਿਗਰੀ ਸੈਲਸੀਅਸ ਨਾਲ ਪੰਜਾਬ ਦਾ ਸਭ ਤੋਂ ਠੰਡਾ ਰਿਹਾ। ਉਥੇ ਹੀ ਗੁਰਦਾਪੁਰ ਸਭ ਤੋਂ ਗਰਮ ਰਿਹਾ। ਖੁਸ਼ਕ ਮੌਸਮ ਕਾਰਨ ਪੰਜਾਬ ਵਿੱਚ ਦਿਨ ਦਾ ਤਾਪਮਾਨ 1.5 ਡਿਗਰੀ ਸੈਲਸੀਅਸ ਵਧ ਗਿਆ ਹੈ। ਅਜੇ ਵੀ ਇਹ ਆਮ ਨਾਲੋਂ 4.3 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਜਾ ਰਿਹਾ ਹੈ।

ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ

ਅਗਲੇ ਛੇ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਇਸ ਬਾਰੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ ਜੇਕਰ ਇਸ ਸਮੇਂ ਦੌਰਾਨ ਜਿਆਦਾ ਤੋਂ ਜਿਆਦਾ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਾ ਆਈ ਤਾਂ ਰਾਤ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਤਾਪਮਾਨ

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਬੁੱਧਵਾਰ ਨੂੰ ਲੁਧਿਆਣਾ 28.2, ਪਟਿਆਲਾ 30.3, ਬਠਿੰਡਾ 26.6, ਫਰੀਦਕੋਟ 27.0, ਗੁਰਦਾਸਪੁਰ 32.5, ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 27.1, ਜਲੰਧਰ 27.1, ਮੋਗਾ 26.9, ਪਠਾਨਕੋਟ 29.8, ਅਤੇ ਰੋਪੜ ਦਾ 26.9 ਡਿਗਰੀ ਸੈਲਸੀਅਸ ਰਿਕਾਰਡ ਦਰਜ ਕੀਤਾ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ 32.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਰਾਤ ਦਾ ਤਾਪਮਾਨ

ਲੁਧਿਆਣਾ 16.5, ਪਟਿਆਲਾ 15.5, ਬਠਿੰਡਾ 15.2, ਅੰਮ੍ਰਿਤਸਰ ਦਾ ਰਾਤ ਦਾ ਤਾਪਮਾਨ 14.2,ਫਰੀਦਕੋਟ 14.2, ਐਸਬੀਐਸ ਨਗਰ 14.4, ਬਰਨਾਲਾ 16.0, ਜਲੰਧਰ 14.8,ਪਠਾਨਕੋਟ 12.5, ਅਤੇ ਰੋਪੜ 13.9 ਡਿਗਰੀ ਸੈਲਸੀਅਸ ਰਿਹਾ।