ਪੰਜਾਬ ਵਿੱਚ ਕਈ ਥਾਂ ‘ਹੀਟ ਵੇਵ’ ਤਾਂ ਕਿਤੇ ਬੱਦਲਵਾਈ, ਦਿੱਲੀ-NCR ‘ਚ ਦਿਨ ਵੇਲੇ ਹੋਇਆ ਹਨੇਰਾ

tv9-punjabi
Updated On: 

16 May 2025 17:54 PM

Weather Update: ਪੰਜਾਬ ਵਿੱਚ ਅੱਜ ਹੀਟ-ਵੇਵ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ, ਪਰ ਦੁਪਹਿਰ ਤੱਕ ਮੌਸਮ ਬਦਲ ਗਿਆ। ਜਿਸ ਤੋਂ ਬਾਅਦ ਕਈ ਥਾਵਾਂ 'ਤੇ ਬੱਦਲਵਾਈ ਦੇਖਣ ਨੂੰ ਮਿਲੀ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਵਾਵਾਂ ਬਿਜਲੀ ਤੇ ਗਰਜ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਦਿੱਲੀ-NCR ਵਿੱਚ ਵੀ ਅਚਾਨਕ ਬਦਲ ਛਾ ਗਏ।

ਪੰਜਾਬ ਵਿੱਚ ਕਈ ਥਾਂ ਹੀਟ ਵੇਵ ਤਾਂ ਕਿਤੇ ਬੱਦਲਵਾਈ, ਦਿੱਲੀ-NCR ਚ ਦਿਨ ਵੇਲੇ ਹੋਇਆ ਹਨੇਰਾ

ਅਚਾਨਕ ਬਦਲਿਆ ਮੌਸਮ ਦਾ ਮਿਜ਼ਾਜ

Follow Us On

ਪੰਜਾਬ ਦੇ ਮੌਸਮ ਸਬੰਧੀ ਅੱਜ ਯੈਲੋ ਹੀਟ-ਵੇਵ ਅਲਰਟ ਜਾਰੀ ਕੀਤਾ ਗਿਆ ਸੀ, ਪਰ ਦੁਪਹਿਰ ਤੱਕ ਸੂਬੇ ਦਾ ਮੌਸਮ ਫਿਰ ਬਦਲ ਗਿਆ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਦੁਪਹਿਰ ਵੇਲੇ ਮੌਸਮ ਵਿੱਚ ਥੋੜ੍ਹਾ ਜਿਹਾ ਬਦਲਾਅ ਦੇਖਿਆ ਗਿਆ। ਕਈ ਥਾਵਾਂ ‘ਤੇ ਮੀਂਹ ਪੈਣ ਦੀ ਵੀ ਰਿਪੋਰਟ ਕੀਤੀ ਗਈ, ਜਦੋਂ ਕਿ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੀ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ

ਮੌਸਮ ਵਿਭਾਗ ਚੰਡੀਗੜ੍ਹ ਵੱਲੋਂ 16 ਮਈ, 2025 ਨੂੰ ਜਾਰੀ ਕੀਤੀ ਗਈ ਚੇਤਾਵਨੀ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ), ਬਿਜਲੀ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਦਿੱਲੀ-NCR ‘ਚ ਦਿਨ ਵੇਲ੍ਹੇ ਛਾਇਆ ਹਨੇਰਾ

ਇਸ ਦੇ ਨਾਲ ਹੀ, ਦਿੱਲੀ-ਐਨਸੀਆਰ ਵਿੱਚ ਮੌਸਮ ਅਚਾਨਕ ਬਦਲ ਰਿਹਾ ਹੈ। ਸ਼ੁੱਕਰਵਾਰ ਨੂੰ ਸਾਰਾ ਦਿਨ ਬਹੁਤ ਗਰਮੀ ਰਹੀ, ਪਰ ਸ਼ਾਮ 5 ਵਜੇ ਅਚਾਨਕ ਕਾਲੇ ਬੱਦਲਾਂ ਨੇ ਅਸਮਾਨ ਨੂੰ ਢੱਕ ਲਿਆ ਅਤੇ ਮੀਂਹ ਪੈਣ ਲੱਗ ਪਿਆ। ਚਾਰੇ ਪਾਸੇ ਹਨੇਰਾ ਸੀ। ਠੰਢੀਆਂ ਹਵਾਵਾਂ ਵਗਣ ਲੱਗ ਪਈਆਂ। ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਮੌਸਮ ਵਿਭਾਗ ਨੇ ਪਹਿਲਾਂ ਹੀ ਸ਼ੁੱਕਰਵਾਰ ਨੂੰ ਦਿੱਲੀ-ਐਨਸੀਆਰ ਵਿੱਚ ਗਰਜ ਨਾਲ ਤੂਫ਼ਾਨ ਆਉਣ ਦੀ ਭਵਿੱਖਬਾਣੀ ਕੀਤੀ ਸੀ। ਆਈਐਮਡੀ ਨੇ ਇਸ ਸਬੰਧੀ ਯੈਲੋ ਅਲਰਟ ਵੀ ਜਾਰੀ ਕੀਤਾ ਹੈ।

ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਮੀਂਹ ਕਾਰਨ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਆਈਐਮਡੀ ਮੁਤਾਬਕ ਸ਼ਨੀਵਾਰ ਨੂੰ ਵੀ ਦਿੱਲੀ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ ਇੱਕ ਜਾਂ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 42 ਤੋਂ 41 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਅਸਮਾਨ ਵਿੱਚ ਕਾਲੇ ਬੱਦਲ ਛਾਏ ਰਹਿਣਗੇ।