ਪੰਜਾਬ ਵਿੱਚ ਅਗਲੇ 6 ਦਿਨ ਕਿਵੇਂ ਰਹੇਗਾ ਮੌਸਮ? ਜਾਣੋ ਮੌਸਮ ਵਿਭਾਗ ਦਾ ਹਰ ਅਪਡੇਟ | Punjab Weather update for next Six Days know in Punjabi Punjabi news - TV9 Punjabi

Punjab Weather: ਪੰਜਾਬ ਵਿੱਚ ਅਗਲੇ 6 ਦਿਨ ਕਿਵੇਂ ਰਹੇਗਾ ਮੌਸਮ? ਜਾਣੋ ਮੌਸਮ ਵਿਭਾਗ ਦਾ ਹਰ ਅਪਡੇਟ

Updated On: 

23 Oct 2023 11:33 AM

ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਮੌਸਮ ਸੁਹਾਵਨਾ ਬਣਿਆ ਹੋਇਆ ਹੈ। ਪੱਛਮੀ ਗੜਬੜੀ ਕਾਰਨ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ ਅਗਲੇ 6 ਦਿਨਾਂ ਤੱਕ ਪੰਜਾਬ ਦਾ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਦੇਖਣ ਨੂੰ ਨਹੀਂ ਮਿਲੇਗੀ। ਨਵੰਬਰ ਦਾ ਮਹੀਨਾ ਪੰਜਾਬ ਵਿੱਚ ਖੁਸ਼ਕ ਮੌਸਮ ਦੇ ਨਾਲ ਹੀ ਸ਼ੁਰੂ ਹੋਵੇਗਾ।

Punjab Weather: ਪੰਜਾਬ ਵਿੱਚ ਅਗਲੇ 6 ਦਿਨ ਕਿਵੇਂ ਰਹੇਗਾ ਮੌਸਮ? ਜਾਣੋ ਮੌਸਮ ਵਿਭਾਗ ਦਾ ਹਰ ਅਪਡੇਟ

ਮੀਂਹ ਦੀ ਸੰਭਾਵਨਾ

Follow Us On

ਪੰਜਾਬ ਨਿਊਜ਼। ਪੰਜਾਬ ‘ਚ ਪੱਛਮੀ ਗੜਬੜੀ ਕਾਰਨ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਰਹੀ ਹੈ ਕਈ ਜਿਲ੍ਹਿਆਂ ਵਿੱਚ ਮੌਸਮ ਸੁਹਾਵਨਾ ਬਣਿਆ ਹੋਇਆ ਹੈ। ਜਿਸ ਕਾਰਨ ਤਾਪਮਾਨ ਦੇ ਵਿੱਚ ਦੋ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4.1 ਡਿਗਰੀ ਹੇਠਾਂ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ ਅਗਲੇ 6 ਦਿਨਾਂ ਤੱਕ ਪੰਜਾਬ ਦਾ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਦੇਖਣ ਨੂੰ ਨਹੀਂ ਮਿਲੇਗੀ।

ਸਭ ਤੋਂ ਵੱਧ ਤਾਪਮਾਨ ਦਰਜ

ਪੰਜਾਬ ਦੇ ਵਿੱਚ ਐਤਵਾਰ ਨੂੰ ਫਰੀਦਕੋਟ ‘ਚ ਸਭ ਤੋਂ ਵੱਧ ਤਾਪਮਾਨ 30.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ ਦੇ ਵੱਡੇ ਸ਼ਹਿਰਾਂ ‘ਚ ਅੰਮ੍ਰਿਤਸਰ ਦਾ ਪਾਰਾ 28.8, ਪਟਿਆਲਾ ਦਾ 27.6,ਫ਼ਿਰੋਜ਼ਪੁਰ ਵਿੱਚ 29.3, ਫਰੀਦਕੋਟ 30.9, ਪਠਾਨਕੋਟ ਦਾ 27.0, ਲੁਧਿਆਣਾ ਦਾ 28.8, ਬਠਿੰਡਾ ਦਾ 28.0, ਗੁਰਦਾਸਪੁਰ ਦਾ 8.2.6, ਜਲੰਧਰ ਵਿੱਚ 28.8 ਅਤੇ ਰੋਪੜ ਵਿੱਚ 27.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਪੰਜਾਬ ਦਾ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ

ਪੰਜਾਬ ਵਿੱਚ ਅਗਲੇ 6 ਦਿਨਾਂ ਲਈ ਮੌਸਮ ਵਿੱਚ ਵੱਡੀਆਂ ਤਬਦਿਲਿਆਂ ਵੇਖਣ ਨੂੰ ਮਿਲ ਸਕਦੀਆਂ ਹਨ। ਸੂਬੇ ਦੇ ਘੱਟੋ-ਘੱਟ ਤਾਪਮਾਨ ‘ਚ 1.9 ਡਿਗਰੀ ਦਾ ਵਾਧਾ ਦਰਜ ਹੋਇਆ ਹੈ। ਇਹ ਆਮ ਨਾਲੋਂ 2.1 ਡਿਗਰੀ ਵੱਧ ਰਿਹਾ। ਪੰਜਾਬ ਵਿੱਚ ਸਭ ਤੋਂ ਘੱਟ ਤਾਪਮਾਨ ਸੌਂਖੇੜੀ ਅਤੇ ਰੋਪੜ ਵਿੱਚ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਅਕਤੂਬਰ ਦੇ ਬਾਕੀ ਦਿਨਾਂ ‘ਚ ਸੂਬੇ ਦਦਾ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਨਵੰਬਰ ਦਾ ਮਹੀਨਾ ਪੰਜਾਬ ਵਿੱਚ ਖੁਸ਼ਕ ਮੌਸਮ ਦੇ ਨਾਲ ਹੀ ਸ਼ੁਰੂ ਹੋਵੇਗਾ।

Exit mobile version