Weather Updates: ਕੀ ਨਵੇਂ ਸਾਲ ਦੇ ਜਸ਼ਨਾਂ ‘ਚ ਵਿਘਨ ਪਾਵੇਗਾ ਮੀਂਹ ? ਪੰਜਾਬ ਤੇ ਹਰਿਆਣਾ ‘ਚ ਵੀ ਪੈ ਰਹੀ ਕੜਾਕੇ ਦੀ ਠੰਡ
ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਕੜਾਕੇ ਦੀ ਠੰਢ ਪੈ ਸਕਦੀ ਹੈ। ਸ਼ਨੀਵਾਰ ਨੂੰ ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ 8.8 ਡਿਗਰੀ, ਪਟਿਆਲਾ 'ਚ 8.9 ਅਤੇ ਲੁਧਿਆਣਾ 'ਚ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਬਠਿੰਡਾ ਅਤੇ ਫਰੀਦਕੋਟ 'ਚ ਪਾਰਾ 8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ ਹਿਮਾਚਲ 'ਚ ਅੱਜ ਯਾਨੀ 30 ਅਤੇ 31 ਦਸੰਬਰ ਨੂੰ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਯੂਪੀ ਅਤੇ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਕਾਫੀ ਠੰਢਾ ਹੈ। ਸਵੇਰ ਅਤੇ ਰਾਤ ਨੂੰ ਸੰਘਣੀ ਧੁੰਦ ਵੀ ਛਾਈ ਰਹਿੰਦੀ ਹੈ। ਆਉਣ ਵਾਲੇ ਦੋ ਦਿਨ ਵੀ ਭਾਰੀ ਹੋਣ ਵਾਲੇ ਹਨ। ਮੌਸਮ ਵਿਭਾਗ ਨੇ ਯੂਪੀ ਸਮੇਤ ਕਈ ਸੂਬਿਆਂ ਵਿੱਚ ਕੜਾਕੇ ਦੀ ਠੰਢ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦੋ ਦਿਨਾਂ ‘ਚ ਦੇਸ਼ ਦੇ ਉੱਤਰ-ਪੱਛਮੀ ਅਤੇ ਮੱਧ ਭਾਰਤ ‘ਚ ਹੱਡ ਭੰਨਵੀਂ ਠੰਡ ਪੈ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਰਾਜਧਾਨੀ ਦਿੱਲੀ ‘ਚ ਅੱਜ ਯਾਨੀ 30 ਦਸੰਬਰ ਦੀ ਰਾਤ ਤੋਂ ਠੰਡ ਹੋਰ ਵਧਣ ਜਾ ਰਹੀ ਹੈ। ਠੰਢ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਵੀ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਆਈਐਮਡੀ ਦਾ ਕਹਿਣਾ ਹੈ ਕਿ 2 ਜਨਵਰੀ ਤੱਕ ਦਿੱਲੀ-ਐਨਸੀਆਰ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਰਾਜਧਾਨੀ ਦਿੱਲੀ ‘ਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਪਾਰਾ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਕੁਝ ਇਲਾਕਿਆਂ ‘ਚ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ-ਹਰਿਆਣਾ ਵਿੱਚ ਪੈ ਰਹੀ ਕੜਾਕੇ ਦੀ ਠੰਡ
ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਕੜਾਕੇ ਦੀ ਠੰਢ ਪੈ ਸਕਦੀ ਹੈ। ਸ਼ਨੀਵਾਰ ਨੂੰ ਅੰਮ੍ਰਿਤਸਰ ‘ਚ ਘੱਟੋ-ਘੱਟ ਤਾਪਮਾਨ 8.8 ਡਿਗਰੀ, ਪਟਿਆਲਾ ‘ਚ 8.9 ਅਤੇ ਲੁਧਿਆਣਾ ‘ਚ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਬਠਿੰਡਾ ਅਤੇ ਫਰੀਦਕੋਟ ‘ਚ ਪਾਰਾ 8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਇਸ ਦੇ ਨਾਲ ਹੀ ਹਿਮਾਚਲ ‘ਚ ਅੱਜ ਯਾਨੀ 30 ਅਤੇ 31 ਦਸੰਬਰ ਨੂੰ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਇਸ ਦਾ ਮਤਲਬ ਹੈ ਕਿ ਪਹਾੜਾਂ ‘ਤੇ ਬਰਫਬਾਰੀ ਦਾ ਅਸਰ ਦਿੱਲੀ-ਐੱਨਸੀਆਰ ‘ਚ ਕੜਾਕੇ ਦੀ ਠੰਡ ਦੇ ਰੂਪ ‘ਚ ਦੇਖਿਆ ਜਾ ਸਕਦਾ ਹੈ।
ਪੂਰਬੀ ਹਿਮਾਲੀਅਨ ਖੇਤਰ ‘ਚ ਮੀਂਹ ਤੇ ਬਰਫ਼ਬਾਰੀ
ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ ‘ਚ ਕਿਹਾ ਹੈ ਕਿ 31 ਦਸੰਬਰ ਤੋਂ 3 ਜਨਵਰੀ ਦੀ ਸਵੇਰ ਤੱਕ ਪੂਰਬੀ ਹਿਮਾਲਿਆ ਖੇਤਰ ‘ਚ ਸਥਿਤ ਦਾਰਜੀਲਿੰਗ ਜ਼ਿਲੇ ‘ਚ ਇੱਕ-ਦੋ ਥਾਵਾਂ ‘ਤੇ ਮੀਂਹ ਜਾਂ ਬਰਫਬਾਰੀ ਦੀ ਸੰਭਾਵਨਾ ਹੈ। ਖੇਤਰੀ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਦਾਰਜੀਲਿੰਗ ਦੇ ਉੱਚੇ ਇਲਾਕਿਆਂ ‘ਚ ਮੀਂਹ ਤੇ ਬਰਫਬਾਰੀ ਹੋ ਸਕਦੀ ਹੈ। ਹਿਮਾਲਿਆ ਖੇਤਰ ਵਿਚ ਸਿੰਗਾਲੀਲਾ ਰੇਂਜ ‘ਤੇ 11930 ਫੁੱਟ ਦੀ ਉਚਾਈ ‘ਤੇ ਸਥਿਤ, ਸੰਦਕਫੂ ਪੱਛਮੀ ਬੰਗਾਲ ਦਾ ਸਭ ਤੋਂ ਉੱਚਾ ਬਿੰਦੂ ਹੈ, ਜਿੱਥੋਂ ਐਵਰੈਸਟ, ਮਕਾਲੂ, ਲਹੋਤਸੇ ਅਤੇ ਕੰਚਨਜੰਗਾ ਦੀਆਂ ਚੋਟੀਆਂ ਦਾ ਦ੍ਰਿਸ਼ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ