Punjab Weather: ਪੰਜਾਬ-ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ, 15 ਨਵੰਬਰ ਤੱਕ ਧੁੰਦ ਦਾ ਯੈਲੋ ਅਲਰਟ
ਪੰਜਾਬ ਦੇ ਮੰਡੀ ਗੋਬਿੰਦਗੜ੍ਹ 'ਚ AQI ਸਭ ਤੋਂ ਜ਼ਿਆਦਾ 289 ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਚੇ ਤਾਪਮਾਨ ਚ 1.5 ਫੀਸਦੀ ਦੀ ਘਿਰਾਵਟ ਦਰਜ ਕੀਤੀ ਗਈ ਹੈ। ਹੁਣ ਤਾਪਮਾਨ ਆਮ ਦੇ ਕਰੀਬ ਪਹੁੰਚ ਗਿਆ ਹੈ, ਜਦਕਿ ਪਿਛਲੇ ਕੁੱਝ ਦਿਨਾਂ ਤੋਂ ਤਾਪਮਾਨ ਆਮ ਤੋਂ ਵੱਧ ਦਰਜ ਕੀਤਾ ਜਾ ਰਿਹਾ ਸੀ।
ਚੰਡੀਗੜ੍ਹ ਤੇ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਧੁੰਦ ਦੀ ਲਪੇਟ ‘ਚ ਹਨ। ਚੰਡੀਗੜ੍ਹ ਦੀ ਹਵਾ ਪੂਰੀ ਤਰ੍ਹਾ ਨਾਲ ਪ੍ਰਦੂਸ਼ਿਤ ਹੋ ਚੁੱਕੀ ਹੈ। ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (AQI) 375 ਨੂੰ ਪਾਰ ਕਰ ਗਿਆ ਹੈ, ਜੋ ਕਿ ਸਿਹਤ ਲਈ ਕਾਫੀ ਖ਼ਤਰਨਾਕ ਹੈ।
ਉੱਥੇ ਹੀ ਪੰਜਾਬ ਦੇ ਮੰਡੀ ਗੋਬਿੰਦਗੜ੍ਹ ‘ਚ AQI ਸਭ ਤੋਂ ਜ਼ਿਆਦਾ 289 ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਚੇ ਤਾਪਮਾਨ ਚ 1.5 ਫੀਸਦੀ ਦੀ ਘਿਰਾਵਟ ਦਰਜ ਕੀਤੀ ਗਈ ਹੈ। ਹੁਣ ਤਾਪਮਾਨ ਆਮ ਦੇ ਕਰੀਬ ਪਹੁੰਚ ਗਿਆ ਹੈ, ਜਦਕਿ ਪਿਛਲੇ ਕੁੱਝ ਦਿਨਾਂ ਤੋਂ ਤਾਪਮਾਨ ਆਮ ਤੋਂ ਵੱਧ ਦਰਜ ਕੀਤਾ ਜਾ ਰਿਹਾ ਸੀ। ਸਭ ਤੋਂ ਜ਼ਿਆਦਾ ਤਾਪਮਾਨ ਬਠਿੰਡਾ ‘ਚ ਦਰਜ ਕੀਤਾ ਗਿਆ, ਜਿੱਥੇ ਇਹ 30.5 ਡਿਗਰੀ ਤੱਕ ਪਹੁੰਚਿਆ। ਉੱਥੇ ਹੀ ਮੌਸਮ ਵਿਭਾਗ ਨੇ 15 ਨਵੰਬਰ ਤੱਕ ਧੁੰਦ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। 15 ਨਵੰਬਰ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਉਮੀਦ ਹੈ।
ਚੰਡੀਗੜ੍ਹ ‘ਚ ਪਿਛਲੇ 5 ਦਿਨਾਂ ਤੋਂ AQI ਕਾਫੀ ਖਰਾਬ ਹੈ। ਚੰਡੀਗੜ੍ਹ ਦੇ ਸੈਕਟਰ 22 ‘ਚ AQI 370 ਦਰਜ ਕੀਤਾ ਗਿਆ। ਪੰਜਾਬ ਦੇ ਜਿਲ੍ਹਿਆਂ ਦੀ ਗੱਲ ਕਰੀਏ ਦਾਂ ਅੰਮ੍ਰਿਤਸਰ ‘ਚ AQI 254, ਬਠਿੰਡਾ ‘ਚ 151, ਜਲੰਧਰ ‘ਚ 232, ਲੁਧਿਆਣਾ ਚ 228, ਪਟਿਆਲਾ ‘ਚ 269, ਮੰਡੀ ਗੋਬਿੰਦਗੜ੍ਹ ‘ਚ 289 ਤੇ ਰੂਪਨਗਰ ਚ 190 ਦਰਜ ਕੀਤਾ ਗਿਆ।
ਪਰਾਲੀ ਜਲਾਉਣ ਦੇ ਮਾਮਲਿਆਂ ‘ਚ ਕਮੀ
ਪੰਜਾਬ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਪਰਾਲੀ ਜਲਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ ਹੁਣ ਅਜਿਹੇ ਮਾਮਲਿਆਂ ‘ਚ ਕਮੀ ਆਈ ਹੈ। ਪਿਛਲੇ 24 ਘੰਟਿਆਂ ‘ਚ ਪਰਾਲੀ ਜਲਾਉਣ ਦੇ 83 ਮਾਮਲੇ ਦਰਜ ਕੀਤੇ ਗਏ ਹਨ। ਰਾਹਤ ਦੀ ਗੱਲ ਹੈ ਕਿ 9 ਜ਼ਿਲ੍ਹਿਆਂ ‘ਚ ਪਰਾਲੀ ਜਲਾਉਣ ਦਾ ਇੱਕ ਵੀ ਮਾਮਲਾ ਨਹੀਂ ਆਇਆ ਹੈ। ਇਨ੍ਹਾਂ ‘ਚ ਹੁਸ਼ਿਆਰਪੁਰ, ਮੋਗਾ, ਬਰਨਾਲਾ, ਫ਼ਿਰੋਜ਼ਪੁਰ, ਗੁਰਦਾਸਪੁਰ, ਐਸਬੀਐਸ ਨਗਰ, ਪਠਾਨਕੋਟ, ਰੂਪਨਗਰ, ਮੁਹਾਲੀ ਅਤੇ ਤਰਨਤਾਰਨ ਸ਼ਾਮਲ ਹਨ। ਜਦਕਿ ਸਭ ਤੋਂ ਜ਼ਿਆਦਾ ਕੇਸ ਮੁਕਤਸਰ ‘ਚ 22, ਬਠਿੰਡਾ ‘ਚ 18 ਦਰਜ ਕੀਤੇ ਗਏ। ਹੁਣ ਤੱਕ ਪਰਾਲੀ ਜਲਾਉਣ ਦੇ 7172 ਕੇਸ ਦਰਜ ਕੀਤੇ ਗਏ ਹਨ।