ਪੰਜਾਬ-ਚੰਡੀਗੜ੍ਹ ‘ਚ ਵਧੀ ਠੰਢ: ਘੱਟੋ-ਘੱਟ ਤਾਪਮਾਨ 0.2 ਸੈਲਸੀਅਸ ਵਧਿਆ, 3 ਦਸੰਬਰ ਤੱਕ ਦਿਨ ਰਹੇਗਾ ਠੰਡਾ
Punjab Weather: ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੀਆਂ ਰਾਤਾਂ ਹੋਰ ਵੀ ਠੰਢੀਆਂ ਹੋਣਗੀਆਂ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਇੱਕ ਡਿਗਰੀ ਘੱਟ ਜਾਵੇਗਾ। ਜਿਸ ਨਾਲ ਠੰਢ ਵਧੇਗੀ। ਆਮ ਤਾਪਮਾਨ ਇਸ ਵੇਲੇ ਲਗਭਗ 8 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ, ਜੋ ਕਿ 3 ਦਸੰਬਰ ਤੱਕ 7 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ।
ਸੰਕੇਤਕ ਤਸਵੀਰ
ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਵਧ ਰਹੀ ਹੈ ਅਤੇ ਧੁੰਦ ਵੀ ਪੈਣਾ ਸ਼ੁਰੂ ਹੋ ਗਈ ਹੈ। ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਵਧਿਆ ਹੈ, ਪਰ ਜ਼ਿਆਦਾਤਰ ਸ਼ਹਿਰਾਂ ਵਿੱਚ ਅਜੇ ਵੀ ਘੱਟੋ-ਘੱਟ ਤਾਪਮਾਨ 4.5 ਤੋਂ 9 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ।
ਫਰੀਦਕੋਟ ਵਿੱਚ ਸਭ ਤੋਂ ਠੰਢੀ ਰਾਤ ਰਹੀ। ਜਿੱਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਧੁੰਦ ਸੜਕਾਂ ‘ਤੇ ਜੰਮਣੀ ਸ਼ੁਰੂ
ਕਣਕ ਦੀ ਬਿਜਾਈ ਦੇ ਸੀਜ਼ਨ ਦੇ ਨਾਲ ਹੀ ਕੋਹਰਾ ਤੇ ਧੁੰਦ ਸੜਕਾਂ ‘ਤੇ ਜੰਮਣੀ ਸ਼ੁਰੂ ਹੋ ਗਈ ਹੈ। ਅਗਲੇ ਸੱਤ ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਉਮੀਦ ਹੈ। ਤੁਹਾਨੂੰ ਦੱਸਦੇ ਹਾਂ ਕਿ, ਧੁੰਦ ਕਾਰਨ ਕਣਕ ਦੀ ਫਸਲ ਨੂੰ ਕੀ ਫਾਇਦਾ ਹੁੰਦਾ ਹੈ।
ਧੁੰਦ ਕਾਰਨ ਕਣਕ ਨੂੰ ਫਾਇਦਾ
ਧੁੰਦ ਕਾਰਨ ਕਣਕ ਦੀ ਫ਼ਸਲ ਲਈ ਫਾਇਦੇਮੰਦ ਹੁੰਦੀ ਹੈ। ਮੌਸਮ ਵਿਭਾਗ ਮੁਤਾਬਕ, ਧੁੰਦ ਕਾਰਨ ਹਵਾ ਵਿੱਚ ਨਮੀ ਦਾ ਪੱਧਰ ਵਧਿਆ ਹੈ। ਜਿਸ ਨਾਲ ਮਿੱਟੀ ਦੀ ਤਰਾਈ ਕਾਇਮ ਰਹਿੰਦੀ ਹੈ। ਖੇਤੀਬਾੜੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਨਮੀ ਕਣਕ ਦੇ ਵਾਧੇ ਲਈ ਬਹੁਤ ਜ਼ਰੂਰੀ ਹੁੰਦੀ ਹੈ, ਖ਼ਾਸ ਕਰਕੇ ਉਸ ਵੇਲੇ ਜਦੋਂ ਪੌਦਾ ਆਪਣੀ ਜੜ੍ਹਾਂ ਮਜ਼ਬੂਤ ਕਰਦਾ ਹੈ। ਧੁੰਦ ਪੱਤਿਆਂ ਤੇ ਹਲਕੀ ਤਰ ਬਣਾਉਂਦੀ ਹੈ, ਜੋ ਫਸਲ ਨੂੰ ਸੁੱਕੀ ਹਵਾਵਾਂ ਤੋਂ ਬਚਾਉਂਦੀ ਹੈ ਅਤੇ ਸਿੰਚਾਈ ਦੀ ਲੋੜ ਵੀ ਘੱਟ ਕਰਦੀ ਹੈ।
ਕਿਸਾਨ ਵੀ ਇਸ ਮੌਸਮੀ ਬਦਲਾਅ ਤੋਂ ਖੁਸ਼ ਹਨ ਕਿਉਂਕਿ ਧੁੰਦ ਕਾਰਨ ਤਾਪਮਾਨ ਸਥਿਰ ਰਹਿੰਦਾ ਹੈ, ਜਿਸ ਨਾਲ ਕਣਕ ਨੂੰ ਅਚਾਨਕ ਠੰਢ ਦਾ ਕੋਈ ਖਤਰਾ ਨਹੀਂ ਹੁੰਦਾ। ਮਾਹਿਰਾਂ ਅਨੁਸਾਰ, ਜੇ ਇਸ ਤਰ੍ਹਾਂ ਦਾ ਮੌਸਮ ਕੁਝ ਦਿਨ ਹੋਰ ਜਾਰੀ ਰਿਹਾ ਤਾਂ ਕਣਕ ਦੀ ਪੈਦਾਵਾਰ ਵਿੱਚ ਸੁਧਾਰ ਦੇ ਚਾਂਸ ਵੱਧ ਜਾਣਗੇ।
ਇਹ ਵੀ ਪੜ੍ਹੋ
ਆਉਣ ਵਾਲੇ ਦਿਨਾਂ ‘ਚ ਇੱਕ ਡਿਗਰੀ ਤਾਪਮਾਨ ਘੱਟ
ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੀਆਂ ਰਾਤਾਂ ਹੋਰ ਵੀ ਠੰਢੀਆਂ ਹੋਣਗੀਆਂ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਇੱਕ ਡਿਗਰੀ ਘੱਟ ਜਾਵੇਗਾ। ਜਿਸ ਨਾਲ ਠੰਢ ਵਧੇਗੀ। ਆਮ ਤਾਪਮਾਨ ਇਸ ਵੇਲੇ ਲਗਭਗ 8 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ, ਜੋ ਕਿ 3 ਦਸੰਬਰ ਤੱਕ 7 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ।
ਇਸ ਤੋਂ ਇਲਾਵਾ 3 ਦਸੰਬਰ ਤੱਕ ਦਿਨ ਦਾ ਤਾਪਮਾਨ 27 ਡਿਗਰੀ ਸੈਲਸੀਅਸ ਤੋਂ ਘਟ ਕੇ 24 ਡਿਗਰੀ ਸੈਲਸੀਅਸ ਹੋਣ ਦੀ ਉਮੀਦ ਹੈ। ਹਾਲਾਂਕਿ, ਦਿਨ ਵੇਲੇ ਠੰਢ ਘੱਟ ਰਹੇਗੀ।
ਸੂਬੇ ਦੇ ਚਾਰ ਸ਼ਹਿਰਾਂ ਦਾ ਤਾਪਮਾਨ
| ਸ਼ਹਿਰ | ਵੱਧੋ-ਵੱਧ ਤਾਪਮਾਨ | ਘੱਟੋ-ਘੱਟ ਤਾਪਮਾਨ |
| ਚੰਡੀਗੜ੍ਹ | 27.8 | 7.6 |
| ਪਟਿਆਲਾ | 26.7 | 8.8 |
| ਲੁਧਿਆਣਾ | 25.2 | 7.6 |
| ਅੰਮ੍ਰਿਤਸਰ | 23 | 7.1 |
