ਹੜ੍ਹਾਂ ਦੀ ਮਾਰ ਤੋਂ ਬਾਅਦ ਰਾਹਤ ਵੱਲ ਪੰਜਾਬ, ਕਈ ਥਾਵਾਂ ‘ਤੇ ਅੱਜ ਬੂੰਦਾ-ਬਾਂਦੀ ਦੇ ਅਸਾਰ; ਤਾਪਮਾਨ ‘ਚ ਗਿਰਾਵਟ

Updated On: 

13 Sep 2025 07:14 AM IST

Punjab Weather Alert: ਪਹਾੜਾਂ ਵਿੱਚ ਮੀਂਹ ਨਾ ਪੈਣ ਤੋਂ ਬਾਅਦ ਪੰਜਾਬ ਵਿੱਚ ਜਨਜੀਵਨ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ, ਜਿੱਥੇ ਕੌਮਾਂਤਰੀ ਸਰਹੱਦ 'ਤੇ ਨੁਕਸਾਨ ਹੋਇਆ ਹੈ, ਉੱਥੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਵਿੱਚ ਕੁਝ ਸੁਧਾਰ ਦੇਖਿਆ ਗਿਆ ਹੈ। ਸੂਬੇ ਦੇ ਕਈ ਦਰਿਆਵਾਂ ਦੇ ਪਾਣੀ ਦਾ ਪੱਧਰ ਘੱਟ ਗਿਆ ਹੈ।

ਹੜ੍ਹਾਂ ਦੀ ਮਾਰ ਤੋਂ ਬਾਅਦ ਰਾਹਤ ਵੱਲ ਪੰਜਾਬ, ਕਈ ਥਾਵਾਂ ਤੇ ਅੱਜ ਬੂੰਦਾ-ਬਾਂਦੀ ਦੇ ਅਸਾਰ; ਤਾਪਮਾਨ ਚ ਗਿਰਾਵਟ
Follow Us On

ਪੰਜਾਬ ਦੇ ਕੁਝ ਜ਼ਿਲ੍ਹੇ ਅੱਜ ਯਾਨੀ ਸ਼ਨੀਵਾਰ ਨੂੰ ਹਲਕੇ ਬੱਦਲਾਂ ਨਾਲ ਢੱਕੇ ਰਹਿਣਗੇ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ ਵਿੱਚ ਬਦਲਾਅ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਘੱਟ ਗਿਆ ਹੈ। ਸੂਬੇ ਵਿੱਚ ਕਈ ਥਾਵਾਂ ‘ਤੇ ਟੁੱਟੇ ਅਤੇ ਕਮਜ਼ੋਰ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ।

ਇਸ ਦੇ ਨਾਲ ਹੀ ਪਹਾੜਾਂ ਵਿੱਚ ਮੀਂਹ ਨਾ ਪੈਣ ਤੋਂ ਬਾਅਦ ਪੰਜਾਬ ਵਿੱਚ ਜਨਜੀਵਨ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ, ਜਿੱਥੇ ਕੌਮਾਂਤਰੀ ਸਰਹੱਦ ‘ਤੇ ਨੁਕਸਾਨ ਹੋਇਆ ਹੈ, ਉੱਥੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਵਿੱਚ ਕੁਝ ਸੁਧਾਰ ਦੇਖਿਆ ਗਿਆ ਹੈ। ਸੂਬੇ ਦੇ ਕਈ ਦਰਿਆਵਾਂ ਦੇ ਪਾਣੀ ਦਾ ਪੱਧਰ ਘੱਟ ਗਿਆ ਹੈ।

ਤਾਪਮਾਨ ਵਿੱਚ ਗਿਰਾਵਟ, ਕਈ ਥਾਵਾਂ ਤੇ ਮੀਂਹ ਦੇ ਅਸਾਰ

ਹਿਮਾਚਲ ਅਤੇ ਜੰਮੂ ਵਿੱਚ ਕੁਝ ਥਾਵਾਂ ਤੇ ਮੀਂਹ ਦਾ ਅਲਰਟ ਹੈ। ਪੰਜਾਬ ਵਿੱਚ ਵੀ ਮੌਸਮ ਵਿਭਾਗ ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਜੇਕਰ ਜਿਆਦਾ ਮੀਂਹ ਪੈਦਾ ਹੈ ਤਾਂ ਟੀਮਾਂ ਅਲਰਟ ‘ਤੇ ਰਹਿਣਗਿਆਂ। ਫਿਲਹਾਲ ਸੂਬੇ ਭਰ ਵਿੱਚ ਆਏ ਹੜ੍ਹਾਂ ਦੇ ਕਾਰਨ ਪਾਣੀ ਦਾ ਪੱਧਰ ਲਗਾਤਾਰ ਘੱਟ ਹੋ ਰਿਹਾ ਹੈ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਖੇਤਾਂ ਵਿੱਚ 3 ਤੋਂ 4 ਫੁੱਟ ਰੇਤਾਂ ਜਮਾ ਹੋ ਗਿਆ ਹੈ। ਜੋ ਕਿ ਕਿਸਾਨਾਂ ਲਈ ਇੱਕ ਵੱਡੀ ਪ੍ਰੇਸ਼ਾਨੀ ਹੈ। ਹਲਾਂਕਿ ਪੰਜਾਬ ਸਰਕਾਰ ਵੱਲੋਂ ਜਿਸ ਦੇ ਖੇਤ, ਉਸ ਦੀ ਰੇਤ ਲਾਗੂ ਕੀਤੀ ਗਈ ਹੈ। ਜਿਸ ਨਾਲ ਕਿਸਾਨਾਂ ਨੂੰ ਥੋੜ੍ਹੀ ਰਾਹਤ ਮਿਲ ਸਕਦੀ ਹੈ।

ਪੰਜਾਬ ਦੇ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 33.7 ਡਿਗਰੀ ਅਤੇ ਘੱਟੋ- ਘੱਟ ਬਠਿੰਡਾ ਵਿੱਚ 23.5 ਸੈਲਸੀਅਸ ਦਰਜ ਕੀਤਾ ਗਿਆ ਹੈ।

ਪੰਜਾਬ ਦੇ ਸ਼ਹਿਰਾਂ ਦਾ ਮੌਸਮ

  • ਅੰਮ੍ਰਿਤਸਰ- ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 25.2 ਸੈਲਸੀਅਸ ਰਹੇਗਾ, ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਹੁਣ ਤੱਕ 651.9 ਐਮਐਮ ਮੀਂਹ ਦਰਜ ਕੀਤਾ ਗਿਆ ਹੈ।
  • ਜਲੰਧਰ- ਜਲੰਧਰ ਵਿੱਚ ਮੀਂਹ ਦਾ ਕੋਈ ਅਲਰਟ ਨਹੀਂ ਹੈ, ਤਾਪਮਾਨ 32 ਸੈਲਸੀਅਸ ਦਰਜ ਕੀਤਾ ਗਿਆ ਹੈ। ਜਿਲ੍ਹੇ ਵਿੱਚ 902.7 ਐਮਐਮ ਮੀਂਹ ਹੁਣ ਤੱਕ ਦਰਜ ਕੀਤਾ ਗਿਆ ਹੈ।
  • ਲੁਧਿਆਣਾ- ਲੁਧਿਆਣਾ ਵਿੱਚ ਮੀਂਹ ਦਾ ਕੋਈ ਅਲਰਟ ਨਹੀਂ ਹੈ। ਤਾਪਮਾਨ ਵਿੱਚ 25.5 ਸੈਲਸੀਅਸ ਦਰਜ ਕੀਤਾ ਗਿਆ ਹੈ। ਲੁਧਿਆਣਾ ਵਿੱਚ 798.2 ਐਮਐਮ ਮੀਂਹ ਹੁਣ ਤੱਕ ਪੈ ਚੁੱਕਾ ਹੈ।