Weather Updates: ਨਵੇਂ ਸਾਲ ਦੇ ਪਹਿਲੇ ਹਫ਼ਤੇ ਮੀਂਹ ਦੀ ਸੰਭਾਵਨਾ, ਫ਼ਸਲ ਲਈ ਚੰਗੀ ਹੈ ਬਾਰਿਸ਼

Published: 

02 Jan 2025 07:39 AM

5-6 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਵੈਸਟਨ ਡਿਸਟਰਵੈਂਸ ਜ਼ੋਰ ਫੜਦਾ ਹੈ ਤਾਂ ਇਹ ਸਾਲ ਦੀ ਪਹਿਲੀ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ ਦਸੰਬਰ ਮਹੀਨੇ ਵਿੱਚ ਪੰਜਾਬ ਵਿੱਚ ਆਮ ਨਾਲੋਂ 126 ਫੀਸਦੀ ਵੱਧ ਮੀਂਹ ਪਿਆ ਹੈ। ਆਮ ਤੌਰ 'ਤੇ ਦਸੰਬਰ ਦੇ ਮਹੀਨੇ 10.9 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਇਸ ਸਾਲ ਹੁਣ ਤੱਕ 24.7 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ।

Weather Updates: ਨਵੇਂ ਸਾਲ ਦੇ ਪਹਿਲੇ ਹਫ਼ਤੇ ਮੀਂਹ ਦੀ ਸੰਭਾਵਨਾ, ਫ਼ਸਲ ਲਈ ਚੰਗੀ ਹੈ ਬਾਰਿਸ਼

ਪੰਜਾਬ ਦਾ ਮੌਸਮ

Follow Us On

ਅੱਜ ਇੱਕ ਵਾਰ ਫਿਰ ਮੌਸਮ ਵਿਭਾਗ ਨੇ ਪੰਜਾਬ-ਚੰਡੀਗੜ੍ਹ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਕੁਝ ਦਿਨਾਂ ਤੋਂ ਧੁੱਪ ਨਾ ਨਿਕਲਣ ਕਾਰਨ ਪੂਰੇ ਸੂਬੇ ਦਾ ਦਿਨ ਦਾ ਤਾਪਮਾਨ ਅਜੇ ਵੀ ਆਮ ਨਾਲੋਂ 1.8 ਡਿਗਰੀ ਘੱਟ ਹੈ। ਪਰ ਆਉਣ ਵਾਲੇ ਦੋ ਦਿਨ ਰਾਹਤ ਦੇਣ ਵਾਲੇ ਹਨ। ਪਰ 4 ਜਨਵਰੀ ਤੋਂ ਮੌਸਮ ਇੱਕ ਵਾਰ ਫਿਰ ਬਦਲ ਜਾਵੇਗਾ ਅਤੇ ਸੂਬੇ ਵਿੱਚ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ‘ਚ ਹਾਲਾਤ ਆਮ ਵਾਂਗ ਹੋਣ ਜਾ ਰਹੇ ਹਨ ਅਤੇ ਇੱਥੇ ਮੌਸਮ ਆਮ ਵਾਂਗ ਰਹੇਗਾ। ਪੰਜਾਬ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਵਾਂਗ ਰਹੇਗੀ ਅਤੇ ਮੌਸਮ ਵਿਭਾਗ ਨੇ ਕਿਸੇ ਹੋਰ ਜ਼ਿਲ੍ਹੇ ਲਈ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।

4 ਜਨਵਰੀ ਤੋਂ ਸਰਗਰਮ ਹੋ ਰਹੀ ਹੈ ਵੈਸਟਨ ਡਿਸਟਰਵੈਂਸ

ਇੱਕ ਹੋਰ ਵੈਸਟਨ ਡਿਸਟਰਵੈਂਸ 4 ਜਨਵਰੀ ਨੂੰ ਸਰਗਰਮ ਹੋ ਰਿਹਾ ਹੈ। ਇਸ ਦਾ ਅਸਰ ਪੱਛਮੀ ਹਿਮਾਲਿਆ ਦੀਆਂ ਪਹਾੜੀਆਂ ‘ਤੇ ਹੀ ਨਹੀਂ ਸਗੋਂ ਮੈਦਾਨੀ ਇਲਾਕਿਆਂ ‘ਚ ਵੀ ਦੇਖਣ ਨੂੰ ਮਿਲੇਗਾ। 4 ਜਨਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਹੁਸ਼ਿਆਰਪੁਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ 5-6 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਵੈਸਟਨ ਡਿਸਟਰਵੈਂਸ ਜ਼ੋਰ ਫੜਦਾ ਹੈ ਤਾਂ ਇਹ ਸਾਲ ਦੀ ਪਹਿਲੀ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ ਦਸੰਬਰ ਮਹੀਨੇ ਵਿੱਚ ਪੰਜਾਬ ਵਿੱਚ ਆਮ ਨਾਲੋਂ 126 ਫੀਸਦੀ ਵੱਧ ਮੀਂਹ ਪਿਆ ਹੈ। ਆਮ ਤੌਰ ‘ਤੇ ਦਸੰਬਰ ਦੇ ਮਹੀਨੇ 10.9 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਇਸ ਸਾਲ ਹੁਣ ਤੱਕ 24.7 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ।

ਕਣਕ ਦੀ ਫ਼ਸਲ ਲਈ ਚੰਗਾ ਹੈ ਮੀਂਹ

ਪੰਜਾਬ ਵਿੱਚ 34 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਈ ਹੈ। ਦਸੰਬਰ ‘ਚ ਹੋਈ ਬਾਰਿਸ਼ ਤੋਂ ਬਾਅਦ ਕਿਸਾਨ ਕਾਫੀ ਖੁਸ਼ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਦਸੰਬਰ-ਜਨਵਰੀ ਵਿੱਚ ਪੈਣ ਵਾਲਾ ਮੀਂਹ ਕਣਕ ਦੀ ਫ਼ਸਲ ਲਈ ਬਹੁਤ ਵਧੀਆ ਹੈ। ਇਸ ਨਾਲ ਕਣਕ ਦਾ ਦਾਣਾ ਸੁੱਕੇਗਾ ਨਹੀਂ ਅਤੇ ਦਾਣਿਆਂ ਦਾ ਅਕਾਰ ਵੀ ਚੰਗਾ ਰਹੇਗਾ।