Punjab Weather: ਪੰਜਾਬ ‘ਚ ਅੱਜ ਮੀਂਹ ਦਾ ਯੈਲੋ ਅਲਰਟ, ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਵਧ ਸਕਦੀਆਂ ਨੇ ਮੁਸ਼ਕਿਲਾਂ
Punjab Weather Update: ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਨਮੀ 90 ਫੀਸਦੀ ਤੱਕ ਰਹਿਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਦੀ ਸੰਭਾਵਨਾ ਹੈ।
90 ਫੀਸਦ ਤੱਕ ਹੁੰਮਸ ਭਰੀ ਗਰਮੀ ਰਹੇਗੀ
ਅੱਜ ਸੂਬੇ ਭਰ ਵਿੱਚ ਨਮੀ 90 ਫੀਸਦ ਤੱਕ ਰਹਿਣ ਕਾਰਨ ਹੁੰਮਸ ਭਰੀ ਗਰਮੀ ਰਹੇਗੀ। ਜਿਸ ਨਾਲ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਪੰਜਾ ‘ਚ ਅੱਜ ਏਅਰ ਕੁਆਲਿਟੀ ਇੰਡੈਕਸ (AQI) 80 ਦੇ ਨੇੜੇ ਹੈ। ਮੌਸਮ ਵਿਭਾਗ ਵੱਲੋਂ ਅੱਜ ਹਵਾ ਸਾਫ ਹੈ।ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਏ ਪਾੜ ਪੂਰਨ ਦਾ ਕੰਮ ਜੰਗੀ ਪੱਧਰ ਤੇ ਜਾਰੀ। ਵੱਡੇ ਪੱਧਰ ਤੇ ਇਹਨਾਂ ਚੱਲ ਰਹੀ ਸੇਵਾਵਾਂ ਵਿੱਚ ਸਮੁੱਚੇ ਪੰਜਾਬੀਆਂ ਵੱਲੋਂ ਹਰ ਤਰ੍ਹਾਂ ਦੀਆਂ ਸੇਵਾਵਾਂ ਦਾ ਹੜ੍ਹ ਲੈਆਂਦਾ ਹੋਇਆ ਹੈ। ਮਿੱਟੀ ਦੀਆਂ ਟਰਾਲੀਆਂ, ਡੀਜ਼ਲ ਅਤੇ ਹੋਰ ਰਾਹਤ ਸਮੱਗਰੀ ਲਿਆਉਣ ਵਾਲੀਆਂ ਸੰਗਤਾਂ ਦਾ ਧੰਨਵਾਦ ਸਹਿਯੋਗ ਦੀ ਲਗਾਤਰ ਲੋੜ…. pic.twitter.com/o4liN005aw
— Sant Balbir Singh Seechewal (@SantSeechewal63) July 30, 2023ਇਹ ਵੀ ਪੜ੍ਹੋ
ਸੂਬੇ ਦੇ ਕਈ ਖੇਤਰਾਂ ਲਈ ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀ ਮੁਤਾਬਕ ਭਲਕੇ ਯਾਨੀ ਵੀਰਵਾਰ ਨੂੰ ਵੀ ਪੱਛਮੀ ਮਾਲਵਾ ਖੇਤਰ ਜਿਸ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ ਅਤੇ ਬਠਿੰਡਾ ਸ਼ਾਮਲ ਹਨ ਨੂੰ ਛੱਡ ਕੇ ਸੂਬੇ ਭਰ ‘ਚ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਪੰਜਾਬ ਦੇ ਕਈ ਇਲਾਕਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।— Sant Balbir Singh Seechewal (@SantSeechewal63) August 2, 2023