Women Cricket Team: ਅਮਨਜੋਤ ਅਤੇ ਹਰਲੀਨ ਦਾ ਚੰਡੀਗੜ੍ਹ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ, ਕੱਢੀ ਵਿਕਟਰੀ ਪਰੇਡ
ਸੀਐਮ ਭਗਵੰਤ ਨੇ ਵਰਲਡ ਕਪ ਜਿੱਤਣ ਵਾਲੀ ਟੀਮ ਦੀਆਂ ਖਿਡਾਰਣਾਂ ਨਾਲ ਖੁਦ ਵੀਡੀਓ ਕਾਲ ਜਰੀਏ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਪੂਰੀ ਟੀਮ ਦੀ ਤਾਰੀਫ਼ ਕੀਤੀ ਸੀ। ਸੀਐਮ ਮਾਨ ਨੇ ਵੀਡੀਓ ਕਾਲ ਤੇ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਤੇ ਹਰਲੀਨ ਦਿਓਲ ਨਾਲ ਗੱਲਬਾਤ ਕੀਤੀ ਸੀ।
Indian Women Cricket Team: ਭਾਰਤੀ ਮਹਿਲਾ ਕ੍ਰਿਕਟ ਵਲਰਡ ਕੱਪ ਜੇਤੂ ਟੀਮ ਦੀਆਂ ਖਿਡਾਰਣਾਂ ਅਮਨਜੋਤ ਕੌਰ ਤੇ ਹਰਲੀਨ ਦਿਓਲ ਅੱਜ ਚੰਡੀਗੜ੍ਹ ਪਹੁੰਚੀਆਂ। ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਏਅਰਪੋਰਟ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਤੇ ਖਿਡਾਰਣਾਂ ਦੇ ਪਰਿਵਾਰ ਮੈਂਬਰ ਇਸ ਮੌਕੇ ਮੌਜੂਦ ਰਹੇ। ਇਸ ਦੌਰਾਨ ਇਨ੍ਹਾਂ ਦੋਵਾਂ ਖਿਡਾਰਣਾਂ ਨੂੰ ਦੇਖਣ ਲਈ ਪ੍ਰਸ਼ੰਸਕਾਂ ਦੀ ਭਾਰੀ ਭੀੜ ਵੀ ਮੌਜੂਦ ਰਹੀ। ਸਾਂਸਦ ਮੀਤ ਹੇਅਰ ਤੇ ਮੰਤਰੀ ਚੀਮਾ ਨੇ ਦੋਵਾਂ ਖਿਡਾਰਣਾਂ ਨੂੰ ਫੁੱਲ ਦੇ ਗੁਲਦਸਤੇ ਦੇ ਕੇ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਅਮਨਜੋਤ ਕੌਰ ਨੇ ਮਾਨ-ਸਨਮਾਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਸਾਰਿਆਂ ਦੀ ਹੈ, ਪੂਰੇ ਭਾਰਤ ਦੀ ਹੈ, ਪੂਰੇ ਪੰਜਾਬ ਦੀ ਹੈ। ਵੇਖੋ ਪੂਰਾ ਵੀਡੀਓ…
Published on: Nov 07, 2025 02:02 PM IST
