ਅਯੁੱਧਿਆ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਕਿਹੜਾ-ਕਿਹੜਾ ਪ੍ਰਸ਼ਾਦ ਚੜ੍ਹਾਇਆ ਜਾਵੇਗਾ? Punjabi news - TV9 Punjabi

ਅਯੁੱਧਿਆ ‘ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਕਿਹੜਾ-ਕਿਹੜਾ ਪ੍ਰਸ਼ਾਦ ਚੜ੍ਹਾਇਆ ਜਾਵੇਗਾ?

Updated On: 

20 Jan 2024 22:05 PM

ਰਾਮਲਲਾ ਅਯੁੱਧਿਆ ਵਿੱਚ ਮੰਦਰ ਦੇ ਪਾਵਨ ਅਸਥਾਨ ਵਿੱਚ ਬਿਰਾਜਮਾਨ ਹੈ। ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਅਨੁਸ਼ਠਾਨ ਜਾਰੀ ਹੈ। 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ ਭਗਵਾਨ ਨੂੰ ਚੜ੍ਹਾਵਾ ਵੀ ਵਿਸ਼ੇਸ਼ ਹੋਵੇਗਾ। ਭਗਵਾਨ ਰਾਮ ਦੀ ਪੂਜਾ ਲਈ ਸਮੱਗਰੀ ਦੇ ਨਾਲ-ਨਾਲ ਉਨ੍ਹਾਂ ਨੂੰ ਚੜ੍ਹਾਏ ਜਾਣ ਵਾਲੇ 'ਛੱਪਨ ਭੋਗ' ਦਾ ਪ੍ਰਸ਼ਾਦ ਅਯੁੱਧਿਆ ਪਹੁੰਚ ਗਿਆ ਹੈ। ਜੋ ਕਿ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਰਾਮਲਲਾ ਨੂੰ ਸਮਰਪਿਤ ਕੀਤਾ ਜਾਵੇਗਾ।

Follow Us On

ਛੱਪਨ ਭੋਗ ਤੋਂ ਇਲਾਵਾ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਨੇ ਰਾਮਲਲਾ ਲਈ ਇਕ ਲੱਖ ਲੱਡੂ ਅਯੁੱਧਿਆ ਭੇਜੇ ਹਨ। ਹੈਦਰਾਬਾਦ ਤੋਂ 1265 ਕਿਲੋ ਲੱਡੂ ਵੀ ਅਯੁੱਧਿਆ ਪਹੁੰਚ ਗਏ ਹਨ, ਜੋ ਭਗਵਾਨ ਨੂੰ ਸਮਰਪਿਤ ਕੀਤੇ ਜਾਣਗੇ। ਇਸ ਨੂੰ ਭਗਵਾਨ ਅੱਗੇ ਚੜ੍ਹਾਉਣ ਤੋਂ ਬਾਅਦ ਸ਼ਰਧਾਲੂਆਂ ਵਿੱਚ ਵੰਡਿਆ ਜਾਵੇਗਾ।

Exit mobile version