ਮਾਨਾ ਕੀ ਤੇਰੇ ਦੀਦ ਕੇ ਕਾਬਿਲ ਨਹੀਂ ਹੂੰ ਮੈਂ…ਜਦੋਂ ਮਨਮੋਹਨ ਸਿੰਘ ਦੀ ਸ਼ਾਇਰੀ ਤੋਂ ਸੰਸਦ ਵਿੱਚ ਲਗੇ ਸੀ ਠਹਾਕੇ
ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਇਸ ਦੁਨੀਆ ਚ ਨਹੀਂ ਰਹੇ। ਉਨ੍ਹਾਂ ਨੇ 92 ਸਾਲ ਦੀ ਉਮਰ ਚ ਦਿੱਲੀ ਦੇ ਏਮਜ਼ ਚ ਆਖਰੀ ਸਾਹ ਲਏ। ਮਨਮੋਹਨ ਸਿੰਘ ਦਾ ਪੰਜਾਬ ਤੇ ਚੰਡੀਗੜ੍ਹ ਨਾਲ ਡੂੰਘੇ ਸਬੰਧ ਸਨ। ਉਨ੍ਹਾਂ ਦਾ ਜਨਮ 26 ਸਤੰਬਰ 1932 ਨੂੰ ਪੰਜਾਬ ਦੇ ਚਕਵਾਲ ਜਿਲ੍ਹੇ ਦੇ ਗਾਹ ਪਿੰਡ ਵਿੱਚ ਹੋਇਆ ਸੀ, ਜੋ ਇਸ ਵੇਲੇ ਪਾਕਿਸਤਾਨ ਦਾ ਹਿੱਸਾ ਹੈ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਪਰ ਪ੍ਰਧਾਨ ਮੰਤਰੀ ਹੁੰਦਿਆਂ ਉਨ੍ਹਾਂ ਨੇ ਅਜਿਹੇ ਕਈ ਬਿਆਨ ਦਿੱਤੇ ਜਿਨ੍ਹਾਂ ਦੀ ਕਾਫੀ ਚਰਚਾ ਹੋਈ। ਬੇਸ਼ੱਕ ਮਨਮੋਹਨ ਸਿੰਘ ਘੱਟ ਬੋਲੇ ਪਰ ਜਦੋਂ ਉਹ ਬੋਲਦੇ ਸਨ ਤਾਂ ਸੁਰਖੀਆਂ ਬਣ ਜਾਂਦੀਆਂ ਸਨ। ਮਨਮੋਹਨ ਸਿੰਘ ਨੇ ਸਦਨ ‘ਚ ਸੁਸ਼ਮਾ ਸਵਰਾਜ ਦੇ ਬਿਆਨ ‘ਤੇ ਕਾਵਿਕ ਜਵਾਬ ਦਿੱਤਾ ਸੀ। ਮਨਮੋਹਨ ਸਿੰਘ ਵੱਲੋਂ ਸ਼ਾਇਰਾਨਾ ਅੰਦਾਜ਼ ਵਿੱਚ ਦਿੱਤੇ ਜਵਾਬ ਨਾਲ ਪੂਰੇ ਸਦਨ ਵਿੱਚ ਠਹਾਕੇ ਗੂੰਜਨ ਲੱਗ ਗਏ ਸੀ। ਵੀਡੀਓ ਦੇਖੋ