WAVES 2025: ਇਸ ਤਰ੍ਹਾਂ ‘ਪੁਸ਼ਪਾ 2’ ਨੇ ਅੱਲੂ ਅਰਜੁਨ ਦੀ ਬਦਲ ਦਿੱਤੀ ਜ਼ਿੰਦਗੀ, ਅਦਾਕਾਰ ਨੇ ਵੇਵਜ਼ ਸਮਿਟ ਦੇ ਮੰਚ ‘ਤੇ ਕੀਤਾ ਖੁਲਾਸਾ
ਪੁਸ਼ਪਾ ਦੀ ਰਿਲੀਜ਼ ਤੋਂ ਬਾਅਦ ਅੱਲੂ ਅਰਜੁਨ ਦੀ ਜ਼ਿੰਦਗੀ ਕਿੰਨੀ ਬਦਲ ਗਈ? ਇਸ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਨੇ ਕਿਹਾ, ਹੁਣ ਸਾਰੇ ਮੇਰੇ ਚਿਹਰੇ ਨੂੰ ਜਾਣਦੇ ਹਨ। ਮੈਂ ਇੱਕ ਖੇਤਰੀ ਅਦਾਕਾਰ ਹਾਂ, ਪਰ ਪੁਸ਼ਪਾ ਕਾਰਨ ਹਰ ਕੋਈ ਮੈਨੂੰ ਜਾਣਦਾ ਹੈ।
ਮੁੰਬਈ ਵਿੱਚ ਵਰਲਡ ਆਡੀਓ ਵਿਜ਼ੂਅਲ ਅਤੇ ਐਂਟਰਟੇਨਮੈਂਟ ਸਮਿਟ 1 ਮਈ ਤੋਂ ਸ਼ੁਰੂ ਹੋ ਗਿਆ ਹੈ। ਇਸ ਚਾਰ ਦਿਨਾਂ ਸਮਾਗਮ ਵਿੱਚ ਕਈ ਵੱਡੇ ਸਿਤਾਰੇ ਹਿੱਸਾ ਲੈਣਗੇ ਅਤੇ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਪ੍ਰਗਟ ਕਰਨਗੇ। ਪੈਨ ਇੰਡੀਆ ਸੁਪਰਸਟਾਰ ਅੱਲੂ ਅਰਜੁਨ ਨੇ ਸੰਮੇਲਨ ਦੇ ਪਹਿਲੇ ਦਿਨ ਸ਼ਿਰਕਤ ਕੀਤੀ। ਉਨ੍ਹਾਂ ਨੇ ਟੀਵੀ9 ਦੇ ਸੀਈਓ/ਐਮਡੀ ਬਰੁਣ ਦਾਸ ਨਾਲ ਗੱਲਬਾਤ ਕੀਤੀ।