ਵਿਨੇਸ਼ ਫੋਗਾਟ ਨੇ ਤਮਗਾ ਗੁਆਇਆ, ਪੈਰਿਸ ਓਲੰਪਿਕ ਤੋਂ ਬਾਹਰ, ਇਹ ਸੀ ਵੱਡੀ ਗਲਤੀ
ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਉਸ ਦਾ ਭਾਰ 50 ਕਿਲੋ ਤੋਂ ਵੱਧ ਪਾਇਆ ਗਿਆ ਅਤੇ ਇਸ ਕਾਰਨ ਉਸ ਨੂੰ ਮੈਡਲ ਨਹੀਂ ਮਿਲੇਗਾ। ਉਹ ਫਾਈਨਲ ਮੈਚ ਵੀ ਨਹੀਂ ਖੇਡ ਸਕੇਗੀ। ਵੱਡੀ ਖ਼ਬਰ ਇਹ ਹੈ ਕਿ ਉਨ੍ਹਾਂ ਨੇ ਭਾਰ ਘਟਾਉਣ ਲਈ ਉਹ ਸਭ ਕੁਝ ਕੀਤਾ ਜਿਸ ਬਾਰੇ ਆਮ ਆਦਮੀ ਸੋਚ ਵੀ ਨਹੀਂ ਸਕਦਾ।
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਮੰਗਲਵਾਰ ਰਾਤ 50 ਕਿਲੋਗ੍ਰਾਮ ਵਰਗ ਦੇ ਫਾਈਨਲ ‘ਚ ਪਹੁੰਚੀ ਵਿਨੇਸ਼ ਫੋਗਾਟ ਦਾ ਭਾਰ ਤੈਅ ਵਜ਼ਨ ਸੀਮਾ ਤੋਂ ਜ਼ਿਆਦਾ ਪਾਇਆ ਗਿਆ ਅਤੇ ਇਸ ਤੋਂ ਬਾਅਦ ਉਸ ਨੂੰ ਮੁਕਾਬਲੇ ਤੋਂ ਅਯੋਗ ਕਰਾਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਵਿਨੇਸ਼ ਫੋਗਾਟ ਦਾ ਭਾਰ 2 ਕਿਲੋ ਵੱਧ ਸੀ ਅਤੇ ਉਸ ਨੇ ਇਸ ਨੂੰ ਘੱਟ ਕਰਨ ਲਈ ਕਾਫੀ ਮਿਹਨਤ ਕੀਤੀ, ਦੇਖੋ ਵੀਡੀਓ।
Published on: Aug 07, 2024 11:19 PM IST