ਮੁਸੀਬਤ ‘ਚ ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ, ਮਿਲਿਆ ਕਾਨੂੰਨੀ ਨੋਟਿਸ… ਜਾਣੋ ਕੀ ਹੈ ਮਾਮਲਾ?
ਸ਼ਿਕਾਇਤਕਰਤਾ ਨੂੰ ਕਥਿਤ ਤੌਰ 'ਤੇ ਇਸ ਬਹਾਨੇ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ ਕਿ ਕਨਾਟ ਪਲੇਸ, ਦਿੱਲੀ ਅਤੇ ਮੁਰਥਲ, ਹਰਿਆਣਾ ਵਿੱਚ ਉਕਤ ਰੈਸਟੋਰੈਂਟ ਦੀਆਂ ਸ਼ਾਖਾਵਾਂ ਲਗਭਗ 70 ਤੋਂ 80 ਲੱਖ ਰੁਪਏ ਦਾ ਮਹੀਨਾਵਾਰ ਟਰਨਓਵਰ ਕਰ ਰਹੀਆਂ ਹਨ।
‘ਗਰਮ ਧਰਮ ਢਾਬਾ’ ਫਰੈਂਚਾਇਜ਼ੀ ਨਾਲ ਜੁੜੇ ਧੋਖਾਧੜੀ ਦੇ ਮਾਮਲੇ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਬਾਲੀਵੁੱਡ ਦੇ ਅਦਾਕਾਰ ਧਰਮਿੰਦਰ ਅਤੇ ਦੋ ਹੋਰਾਂ ਖਿਲਾਫ ਨੋਟਿਸ ਜਾਰੀ ਕੀਤਾ ਹੈ। ਦਿੱਲੀ ਦੇ ਇਕ ਵਪਾਰੀ ਵੱਲੋਂ ਦਾਇਰ ਸ਼ਿਕਾਇਤ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਪਟੀਸ਼ਨਰ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਗਰਮ ਧਰਮ ਢਾਬੇ ਦੀ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦੇ ਕੇ ਠੱਗੀ ਮਾਰੀ ਗਈ ਹੈ।
Published on: Dec 10, 2024 06:43 PM