ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ ‘ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼

| Edited By: Kusum Chopra

Dec 07, 2023 | 12:39 PM IST

ਹਮਲਾਵਰਾਂ ਨੇ ਸਬੂਤ ਨਸ਼ਟ ਕਰਨ ਲਈ ਨਵੀਨ ਸ਼ੇਖਾਵਤ ਨੂੰ ਵੀ ਗੋਲੀ ਮਾਰ ਦਿੱਤੀ ਸੀ। ਹਾਲਾਂਕਿ, ਨਵੀਨ ਆਪਣੇ ਆਪ ਨੂੰ ਬਚਾਉਣ ਲਈ ਬਾਹਰ ਭੱਜ ਗਿਆ। ਨਵੀਨ ਦੀ ਮਦਦ ਨਾਲ ਹਮਲਾਵਰ ਗੋਗਾਮੇੜੀ ਦੇ ਘਰ ਪਹੁੰਚੇ ਸਨ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਸਬੂਤਾਂ ਨੂੰ ਨਸ਼ਟ ਕਰਨ ਲਈ ਨਵੀਨ 'ਤੇ ਵੀ ਗੋਲੀਆਂ ਚਲਾਈਆਂ ਸਨ।

ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਦੀ ਹੱਤਿਆ ਨੂੰ ਲੈ ਕੇ ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਮਾਹੌਲ ਤਣਾਅਪੂਰਨ ਹੈ। ਜਾਣਕਾਰੀ ਮੁਤਾਬਕ ਜਿਸ ਸਮੇਂ ਹਮਲਾਵਰਾਂ ਨੇ ਗੋਗਾਮੇੜੀ ਦਾ ਕਤਲ ਕੀਤਾ, ਉਸ ਸਮੇਂ ਇਕ ਹੋਰ ਵਿਅਕਤੀ ਮੌਜੂਦ ਸੀ। ਜਿਸ ਰਾਹੀਂ ਹਮਲਾਵਰ ਗੋਗਾਮੇੜੀ ਦੇ ਘਰ ਪਹੁੰਚੇ ਸਨ। ਹਾਲਾਂਕਿ, ਕਾਤਲਾਂ ਨੇ ਉਸ ਵਿਅਕਤੀ ਨੂੰ ਵੀ ਗੋਲੀ ਮਾਰ ਦਿੱਤੀ, ਜਿਸ ਰਾਹੀਂ ਉਹ ਗੋਗਾਮੇੜੀ ਤੱਕ ਪਹੁੰਚੇ ਸਨ। ਹਮਲਾਵਰਾਂ ਨੇ ਸਬੂਤ ਨਸ਼ਟ ਕਰਨ ਲਈ ਨਵੀਨ ਸੇਖਾਵਤ ਨੂੰ ਵੀ ਗੋਲੀ ਮਾਰ ਦਿੱਤੀ ਸੀ। ਹਾਲਾਂਕਿ, ਨਵੀਨ ਆਪਣੇ ਆਪ ਨੂੰ ਬਚਾਉਣ ਲਈ ਬਾਹਰ ਭੱਜ ਗਿਆ। ਵੀਡੀਓ ਦੇਖੋ